Bathinda: ਸੀਯੂਈਟੀ-ਯੂਜੀ ਦੀ ਪ੍ਰੀਖਿਆ ‘ਚ ਬਠਿੰਡਾ ਦੀ ਮਾਹਿਰਾ ਬਾਜਵਾ ਨੇ ਦੇਸ਼ਭਰ ‘ਚ ਹਾਸਿਲ ਕੀਤਾ ਟਾਪ ਰੈਂਕ
ਬਠਿੰਡਾ ਦੀ ਵਿਦਿਆਰਥਣ ਮਾਹਿਰਾ ਬਾਜਵਾ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ ) ਦੇ ਯੂਜੀਸੀ ਨਤੀਜੇ 2023 ਵਿੱਚੋਂ 800 ਵਿੱਚੋਂ 799.64 ਅੰਕ ਪ੍ਰਾਪਤ ਦੇਸ਼ ਭਰ ਵਿੱਚੋਂ ਟਾਪ ਰੈਂਕ ਹਾਸਿਲ ਕੀਤਾ ਹੈ। ਪੀਟੀਸੀ ਦੇ ਪੱਤਰਕਾਰ ਮੁਨੀਸ਼ ਗਰਗ ਵੱਲੋਂ ਮਾਹਿਰਾ ਬਾਜਵਾ ਦੇ ਨਾਲ ਖ਼ਾਸ ਗੱਲਬਾਤ ਕੀਤੀ ਗਈ।

ਮੁਨੀਸ਼ ਗਰਗ (ਬਠਿੰਡਾ, 18 ਜੁਲਾਈ): ਬਠਿੰਡਾ ਦੀ ਵਿਦਿਆਰਥਣ ਮਾਹਿਰਾ ਬਾਜਵਾ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ ) ਦੇ ਯੂ ਜੀ ਸੀ ਨਤੀਜੇ 2023 ਵਿੱਚੋਂ 800 ਵਿੱਚੋਂ 799.64 ਅੰਕ ਪ੍ਰਾਪਤ ਦੇਸ਼ ਭਰ ਵਿੱਚੋਂ ਟਾਪ ਰੈਂਕ ਹਾਸਿਲ ਕੀਤਾ ਹੈ। ਨਤੀਜੇ ਤੋਂ ਬਾਅਦ ਮਾਹਿਰਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਮਾਹਿਰਾ ਨੂੰ ਰਿਸ਼ਤੇਦਾਰ ਅਤੇ ਸ਼ਹਿਰ ਵਾਸੀਆਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਵੀਡੀਓ ਕਾਲ ਕਰਕੇ ਵਧਾਈ ਦਿੱਤੀ ਹੈ।
ਸਾਰੇ ਵਿਦਿਆਰਥੀਆਂ ਤੋਂ ਵੱਧ ਮਾਹਿਰ ਦੇ ਨੰਬਰ
ਦੱਸ ਦਈਏ ਕਿ ਇਸ ਪ੍ਰੀਖਿਆ ਵਿੱਚ ਸਾਰੇ ਵਿਦਿਆਰਥੀ ਵੱਲੋਂ ਹਾਸਲ ਕੀਤੇ ਅੰਕਾਂ ਵਿੱਚੋਂ ਮਾਹਿਰਾ ਬਾਜਵਾ ਦੇ ਨੰਬਰ ਸਾਰਿਆਂ ਤੋਂ ਵਧ ਰਹੇ ਹਨ। ਮਾਹਿਰਾ ਨੇ ਇਸ ਟੈਸਟ ਦੇ ਚਾਰ ਵਿਸ਼ਿਆਂ ਅੰਗਰੇਜ਼ੀ, ਭੂਗੋਲ, ਰਾਜਨੀਤੀ ਸ਼ਾਸਤਰ ਅਤੇ ਮਨੋਵਿਗਿਆਨ ਵਿੱਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।
ਮਾਹਿਰਾ ਨੇ ਪ੍ਰੀਖਿਆ ਪਾਸ ਕਰਨ ਲਈ ਕੀਤੀ ਪੂਰੀ ਮਿਹਨਤ
ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਮਾਹਿਰਾ ਨੇ ਦੱਸਿਆ ਉਹ ਦਿੱਲੀ ਦੇ ਨਾਮਵਰ ਲੇਡੀ ਸ਼੍ਰੀ ਰਾਮ (ਐਲਐਸਆਰ) ਕਾਲਜ ਦੀ ਚੋਣ ਕਰਨ ਲਈ ਉਤਸੁਕਤ ਹੈ। ਉਸਨੇ ਇਹ ਵੀ ਦੱਸਿਆ ਕਿ ਇਸ ਪ੍ਰੀਖਿਆ ਦੀ ਤਿਆਰੀ ਦੌਰਾਨ ਅਤੇ ਇਸ ਤੋਂ ਇਲਾਵਾ ਦਿਨ ਵਿੱਚ 7-8 ਘੰਟੇ ਅਧਿਐਨ ਕਰਦੀ ਰਹੀ। ਨਾਲ ਹੀ ਐਨਸੀਆਰਟੀ ਕਿਤਾਬਾਂ ਤੋਂ ਤਿਆਰੀ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਅਤੇ ਇਸ ਦੌਰਾਨ ਉਸ ਵੱਲੋਂ ਔਨਲਾਈਨ ਕੋਚਿੰਗ ਵੀ ਲਈ ਗਈ।
ਮਾਹਿਰਾ ਦਾ ਪੂਰਾ ਪਰਿਵਾਰ ਬੇਹੱਦ ਖੁਸ਼
ਦੂਜੇ ਪਾਸੇ ਆਪਣੀ ਧੀ ਦੇ ਇਸ ਮੁਕਾਮ ‘ਤੇ ਮਾਤਾ ਅਮਰਦੀਪ ਕੌਰ ਨੇ ਕਿਹਾ ਕਿ ਉਸ ਦਾ ਝੁਕਾਅ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਵੱਲ ਸੀ ਅਤੇ ਉਸ ਦੀਆਂ ਦੋਵੇਂ ਭੈਣਾਂ ਵੱਲੋਂ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਮਾਹਿਰਾ ਦੀਆਂ ਦੋ ਹੋਰ ਹਨ ਭੈਣਾਂ
ਦੱਸ ਦਈਏ ਕਿ ਬਠਿੰਡਾ ਵਿਖ਼ੇ ਰਹਿ ਰਹੇ ਪਿਤਾ ਜਸਵਿੰਦਰ ਸਿੰਘ ਬਾਜਵਾ ਜ਼ਿਮੀਂਦਾਰ ਹਨ ਅਤੇ ਮਾਤਾ ਅਮਰਦੀਪ ਕੌਰ ਬਾਜਵਾ ਪੇਸ਼ੇ ਤੋਂ ਵਕੀਲ ਹਨ। ਉਸਦੀ ਭੈਣ ਨੇਹਮਤ ਬਾਜਵਾ ਔਲਖ ਪੀਯੂ ਚੰਡੀਗੜ੍ਹ ਵਿਖੇ ਪ੍ਰੋਫੈਸਰ ਹੈ ਅਤੇ ਉਸਦੀ ਦੂਜੀ ਭੈਣ ਸਿਮਰਨ ਬਾਜਵਾ ਐਨ. ਐਲ. ਯੂ ਜੋਧਪੁਰ ਤੋਂ ਐਲ. ਐਲ ਐੱਮ ਵਿੱਚ ਤੀਹਰੀ ਸੋਨ ਤਗਮਾ ਜੇਤੂ ਹੈ।
ਇਹ ਵੀ ਪੜ੍ਹੋ: Punjab Vigilance: ਵਿਜੀਲੈਂਸ ਨੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਕੀਤਾ ਗ੍ਰਿਫ਼ਤਾਰ, ਇਸ ਤਰੀਕੇ ਨਾਲ ਲਈ ਸੀ ਨੌਕਰੀ