Mahashivratri 2023: ਮਹਾਸ਼ਿਵਰਾਤਰੀ ਤੋਂ ਪਹਿਲਾਂ ਸ਼ੁੱਕਰ ਦਾ ਰਾਸ਼ੀ ਪਰਿਵਰਤਨ, ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਲਾਭ

By  Pardeep Singh February 12th 2023 03:27 PM

Mahashivratri 2023: ਇਸ ਵਾਰ ਮਹਾਸ਼ਿਵਰਾਤਰੀ 18 ਫਰਵਰੀ ਨੂੰ ਆ ਰਹੀ ਹੈ। ਪੁਰਾਤਨ ਗ੍ਰੰਥਾਂ ਵਿੱਚ ਮਹਾਸ਼ਿਵਰਾਤਰੀ ਦਾ ਵਿਸ਼ੇਸ਼ ਮਹੱਤਵ ਦੱਸਿਆ ਜਾਂਦਾ ਹੈ। ਇਸ ਵਾਰ ਮਹਾਸ਼ਿਵਰਾਤਰੀ ਤੋਂ ਪਹਿਲਾਂ ਸ਼ੁੱਕਰ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰਨ ਵਾਲਾ ਹੈ ਇਹ ਮਾਨਤਾ ਹੈ ਕਿ ਜਦੋਂ ਸ਼ੁੱਕਰ ਸ਼ੁੱਭ ਹੁੰਦਾ ਹੈ ਤਾਂ ਵਿਅਕਤੀ ਦੀ ਖੁਸ਼ਕਿਸਮਤ ਹੁੰਦਾ ਹੈ। ਇਸ ਨਾਲ ਮਾਂ ਲਛਮੀ ਦੀ ਕਿਰਪਾ ਬਣੀ ਰਹਿੰਦੀ ਹੈ।ਇਸ ਵਾਰ ਸ਼ੁੱਕਰ ਵਿੱਚ ਪਰਿਵਰਤਨ ਆਵੇਗਾ ਜਿਸ ਨਾਲ ਕਿਸਮਤ ਚਮਕ ਜਾਂਦੀ ਹੈ। ਕਈ ਰਾਸ਼ੀ ਵਾਲਿਆ ਦਾ ਨੁਕਸਾਨ ਵੀ ਹੁੰਦਾ ਹੈ। 


ਇਨ੍ਹਾਂ ਰਾਸ਼ੀਆ ਨੂੰ ਮਿਲੇਗਾ ਲਾਭ 

ਮਿਥੁਨ: ਸ਼ੁੱਕਰ ਗ੍ਰਹਿ ਦੀ ਰਾਸ਼ੀ ਵਿੱਚ ਬਦਲਾਅ ਦੇ ਕਾਰਨ ਮਿਥੁਨ ਰਾਸ਼ੀ ਦੇ ਲੋਕਾਂ ਨੂੰ ਧਨ ਲਾਭ ਹੋਣ ਵਾਲਾ ਹੈ। ਇਸ ਦੇ ਨਾਲ ਹੀ ਵਪਾਰ ਵਿੱਚ ਲਾਭ ਦੀ ਸੰਭਾਵਨਾ ਵੀ ਬਣ ਰਹੀ ਹੈ। ਭਰਾ-ਭੈਣ ਦਾ ਸਹਿਯੋਗ  ਮਿਲੇਗਾ।



ਸਿੰਘ: ਮਹਾਸ਼ਿਵਰਾਤਰੀ ਮੌਕੇ ਸਿੰਘ ਰਾਸ਼ੀ ਵਾਲਿਆ ਲਈ ਪਰਿਵਾਰ ਵਿੱਚ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਕੰਮਾਂ ਵਿੱਚ ਸਫਲਤਾ ਮਿਲੇਗੀ। ਜਿਸ ਕਾਰਨ ਇੱਜ਼ਤ ਵੀ ਵਧੇਗੀ। ਨੌਕਰੀ ਤਲਾਸ਼ਣ ਵਾਲਿਆ ਨੂੰ ਲਾਭ ਮਿਲੇਗ।

ਕੰਨਿਆ: ਪਰਿਵਾਰ ਵਿੱਚ ਚੱਲ ਰਿਹਾ ਵਿਵਾਦ ਖਤਮ ਹੋਵੇਗਾ। ਰਿਸ਼ਤੇਦਾਰਾਂ ਦੇ ਨਾਲ ਰਿਸ਼ਤਿਆਂ ਵਿੱਚ ਮਿਠਾਸ ਆਵੇਗੀ। ਵਿੱਤੀ ਲਾਭ ਦੀ ਸੰਭਾਵਨਾ ਹੈ, ਜਿਸ ਨਾਲ ਆਰਥਿਕ ਪੱਖ ਮਜ਼ਬੂਤ ​​ਹੋਵੇਗਾ। 

ਧਨੁ : ਧਨੁ ਰਾਸ਼ੀ ਵਾਲਿਆ ਨੂੰ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਲਾਭ ਹੋਵੇਗਾ। ਆਮਦਨ ਦਾ ਸਰੋਤ ਮਿਲੇਗਾ। ਧਨ ਦੀ ਆਮਦ ਨਾਲ ਕਈ ਵੱਡੇ ਮੌਕੇ ਮਿਲਣਗੇ।

Related Post