EXAM ਲਈ ਵਿਦਿਆਰਥੀ ਦਾ ਅਨੋਖਾ ਜਜ਼ਬਾ! ਟ੍ਰੈਫ਼ਿਕ ਤੋਂ ਬਚਣ ਲਈ ਹਵਾ ਚ ਗੋਤਾ ਲਾ ਕੇ ਪਹੁੰਚਿਆ ਪ੍ਰੀਖਿਆ ਕੇਂਦਰ, ਵੇਖੋ Viral Video
Maharashtra student paraglides to reach exam : ਜਦੋਂ ਸਾਮਰਥ ਨੂੰ ਪਤਾ ਲੱਗਾ ਕਿ ਰਸਤੇ ਵਿਚ ਭਾਰੀ ਆਵਾਜਾਈ ਹੈ ਤਾਂ ਉਹ ਹੈਰਾਨ ਰਹਿ ਗਿਆ। ਫਿਰ ਸਾਹਸੀ ਖੇਡ ਮਾਹਿਰ ਗੋਵਿੰਦ ਯੇਵਾਲੇ ਸਮਰਥ ਦੀ ਮਦਦ ਲਈ ਅੱਗੇ ਆਏ। ਗੋਵਿੰਦ ਅਤੇ ਉਸਦੀ ਟੀਮ ਨੇ ਸਾਮਰਥ ਨੂੰ ਸਮੇਂ 'ਤੇ ਪ੍ਰੀਖਿਆ ਕੇਂਦਰ ਲੈ ਜਾਣ ਦਾ ਫੈਸਲਾ ਕੀਤਾ।

Maharashtra Viral Video : ਕਹਿੰਦੇ ਹਨ ਕਿ ਜੇਕਰ ਕੁੱਝ ਕਰਨ ਦੀ ਇੱਛਾ ਹੋਵੇ ਤਾਂ ਕੋਈ ਵੀ ਰੁਕਾਵਟ ਵੱਡੀ ਨਹੀਂ ਹੁੰਦੀ। ਕੁੱਝ ਅਜਿਹਾ ਹੀ ਮਹਾਰਾਸ਼ਟਰਾ ਦੇ ਇੱਕ ਵਿਦਿਆਰਥੀ ਨੇ ਕਰ ਵਿਖਾਇਆ ਹੈ, ਜਿਸ ਨੇ ਪ੍ਰੀਖਿਆ ਕੇਂਦਰ 'ਤੇ ਸਮੇਂ ਸਿਰ ਪਹੁੰਚਣ ਲਈ ਟ੍ਰੈਫਿਕ ਦੀ ਸਮੱਸਿਆ ਤੋਂ ਪਾਰ ਪਾਉਣ ਲਈ ਕੁੱਝ ਅਨੋਖਾ ਕਰ ਵਿਖਾਇਆ। ਵਿਦਿਆਰਥੀ ਨੇ ਪ੍ਰੀਖਿਆ ਕੇਂਦਰ ਤੋਂ ਪਹੁੰਚਣ ਲਈ ਪੈਰਾਗਲਾਈਡਿੰਗ ਦੀ ਸਵਾਰੀ ਕੀਤੀ, ਜਿਸ ਨਾਲ ਉਹ ਹਵਾ ਵਿੱਚ ਗੋਤਾ ਲਾਉਂਦਿਆਂ ਸਮੇਂ ਸਿਰ ਪ੍ਰੀਖਿਆ ਦੇਣ ਲਈ ਪਹੁੰਚ ਗਿਆ। ਇਸ ਦੀ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਮਹਾਰਾਸ਼ਟਰਾ ਦੇ ਸਤਾਰਾ ਦੇ ਪਸਰਾਨੀ ਪਿੰਡ ਦੇ ਰਹਿਣ ਵਾਲੇ ਸਾਮਰਥ ਮਹਾਨਗੜੇ ਨੇ ਆਪਣਾ ਸਕੂਲ ਬੈਗ ਆਪਣੀ ਪਿੱਠ 'ਤੇ ਲਟਕਾਇਆ ਅਤੇ ਪੈਰਾ ਗਲਾਈਡਿੰਗ ਦੌਰਾਨ ਪ੍ਰੀਖਿਆ ਲਈ ਬਾਹਰ ਨਿਕਲਿਆ।
ਇਮਤਿਹਾਨ ਸਮੇਂ ਸਿਰ ਪਹੁੰਚਣ ਅਤੇ ਆਵਾਜਾਈ ਤੋਂ ਬਚਣ ਲਈ, ਸਮਰਥ ਨੇ ਪੈਰਾਗਲਾਈਡਿੰਗ ਦਾ ਸਹਾਰਾ ਲਿਆ ਅਤੇ ਸਮੇਂ ਸਿਰ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ। ਕਈ ਮੀਡੀਆ ਰਿਪੋਰਟਾਂ ਅਨੁਸਾਰ ਸਮਰਥ ਕਿਸੇ ਨਿੱਜੀ ਕੰਮ ਲਈ ਪੰਚਗਨੀ ਆਇਆ ਸੀ ਅਤੇ ਉਸ ਕੋਲ ਪ੍ਰੀਖਿਆ ਕੇਂਦਰ ਪਹੁੰਚਣ ਲਈ ਸਿਰਫ਼ 15 ਤੋਂ 20 ਮਿੰਟ ਬਚੇ ਸਨ।
ਸਾਮਰਥ ਕੋਲ ਜਦੋਂ ਸਮੇਂ ਸਿਰ ਕੇਂਦਰ ਪਹੁੰਚਣ ਦਾ ਹੋਰ ਕੋਈ ਰਸਤਾ ਨਹੀਂ ਸੀ, ਤਾਂ ਉਹ ਵੀ ਗੋਵਿੰਦ ਦੀ ਸਲਾਹ ਮੰਨ ਗਿਆ। ਫਿਰ ਗੋਵਿੰਦ ਅਤੇ ਉਨ੍ਹਾਂ ਦੀ ਟੀਮ ਪੈਰਾਗਲਾਈਡਿੰਗ ਰਾਹੀਂ ਸਾਮਰਥ ਨੂੰ ਸਮੇਂ ਸਿਰ ਸੈਂਟਰ ਲੈ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।