ਮਹਾਰਾਸ਼ਟਰ: ਬੱਸ ਨੂੰ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ, ਕਈ ਜ਼ਖਮੀ

By  Jasmeet Singh July 1st 2023 07:36 AM -- Updated: July 1st 2023 09:55 AM

ਪੀ. ਟੀ. ਸੀ. ਨਿਊਜ਼ ਡੈਸਕ: ਨਿਊਜ਼ ਏਜੰਸੀ ਏ.ਐਨ.ਆਈ ਮਹਾਰਾਸ਼ਟਰ ਦੇ ਬੁਲਢਾਨਾ ਵਿੱਚ ਸਮਰੁੱਧੀ ਮਹਾਮਰੀ ਐਕਸਪ੍ਰੈਸ ਮਾਰਗ ਉੱਤੇ ਸ਼ਨੀਵਾਰ ਸਵੇਰੇ 32 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਘਟਨਾ ਸਵੇਰੇ 2 ਵਜੇ ਦੇ ਕਰੀਬ ਵਾਪਰੀ।


ਬੱਸ ਡਰਾਈਵਰ ਦਾ ਕਹਿਣਾ ਕਿ ਟਾਇਰ ਫ਼ਟਣ ਕਰਨ ਬੱਸ ਪਲਟ ਗਈ, ਜਿਸ ਤੋਂ ਬਾਅਦ ਬੱਸ ਵਿੱਚ ਅੱਗ ਲੱਗ ਗਈ।



ਡਿਪਟੀ ਐੱਸ.ਪੀ. ਬਾਬੂਰਾਓ ਮਹਾਮੁਨੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਬੁਲਢਾਨਾ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਮਹਾਮੁਨੀ ਨੇ ਕਿਹਾ, "ਬੱਸ 'ਚੋਂ 25 ਲਾਸ਼ਾਂ ਕੱਢੀਆਂ ਗਈਆਂ ਹਨ। ਬੱਸ 'ਚ ਕੁੱਲ 32 ਲੋਕ ਸਵਾਰ ਸਨ। 6-8 ਲੋਕ ਜ਼ਖਮੀ ਹਨ। ਜ਼ਖਮੀਆਂ ਨੂੰ ਬੁਲਢਾਨਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਜਾ ਰਿਹਾ ਹੈ।"

ਬੁਲਢਾਨਾ ਦੇ ਐੱਸ.ਪੀ. ਸੁਨੀਲ ਕਦਾਸਾਨੇ ਅਨੁਸਾਰ ਬੱਸ ਦਾ ਡਰਾਈਵਰ ਸੁਰੱਖਿਅਤ ਹੈ।

ਕਦਾਸਾਨੇ ਨੇ ਦੱਸਿਆ, "ਇਹ ਹਾਦਸਾ ਸਵੇਰੇ 1:35 ਵਜੇ ਨਾਗਪੁਰ ਤੋਂ ਪੁਣੇ ਜਾ ਰਹੀ ਇੱਕ ਨਿੱਜੀ ਬੱਸ ਦੇ ਕੰਟਰੋਲ ਗੁਆਉਣ ਕਾਰਨ ਵਾਪਰਿਆ। ਬੱਸ ਡਰਾਈਵਰ ਮੁਤਾਬਕ ਟਾਇਰ ਫਟਣ ਕਾਰਨ ਕੰਟਰੋਲ ਵਿਗੜ ਗਿਆ, ਜਿਸ ਤੋਂ ਬਾਅਦ ਡੀਜ਼ਲ ਟੈਂਕ ਫਟ ਗਿਆ ਅਤੇ ਅੱਗ ਲੱਗ ਗਈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 3 ਬੱਚੇ ਅਤੇ ਹੋਰ ਬਾਲਗ ਸ਼ਾਮਲ ਹਨ। ਅਸੀਂ ਲਾਸ਼ਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਵਾਰਸਾਂ ਨੂੰ ਸੌਂਪਣ ਲਈ ਕਾਰਵਾਈ ਕਰ ਰਹੇ ਹਾਂ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।"


ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਬੱਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੰਡਣ ਦਾ ਐਲਾਨ ਕੀਤਾ ਹੈ।


ਬੁਲਢਾਨਾ ਦੇ ਡੀ.ਐੱਮ. ਨੇ ਜ਼ਖਮੀਆਂ ਨੂੰ ਮਿਲਣ ਲਈ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੇ ਇਲਾਜ ਦਾ ਪੂਰਾ ਖਰਚਾ ਮਹਾਰਾਸ਼ਟਰ ਸਰਕਾਰ ਚੁੱਕੇਗੀ।

ਇਹ ਵੀ ਪੜ੍ਹੋ: ਸਾਬਕਾ ਡਿਪਟੀ ਸਪੀਕਰ ਪੰਜਾਬ ਬੀਰ ਦੇਵਿੰਦਰ ਸਿੰਘ ਦਾ ਦੇਹਾਂਤ, ਪੀ.ਜੀ.ਆਈ 'ਚ ਚੱਲ ਰਿਹਾ ਸੀ ਇਲਾਜ

Related Post