Monalisa Director Arrest : ਮਹਾਂਕੁੰਭ ਦੀ ਮੋਨਾਲਿਸਾ ਨੂੰ ਫ਼ਿਲਮ ਦਾ ਆਫ਼ਰ ਦੇਣ ਵਾਲਾ ਡਾਇਰੈਕਟਰ ਗ੍ਰਿਫ਼ਤਾਰ

Monalisa Director Arrest : ਨਿਰਦੇਸ਼ਕ ਸਨੋਜ ਮਿਸ਼ਰਾ (Director Sanoj Mishra) 'ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਹੈ। ਨਿਰਦੇਸ਼ਕ ਸਨੋਜ ਮਿਸ਼ਰਾ ਨੂੰ ਦਿੱਲੀ ਹਾਈ ਕੋਰਟ ਵੱਲੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।

By  KRISHAN KUMAR SHARMA March 31st 2025 02:28 PM -- Updated: March 31st 2025 02:32 PM

Monalisa Director Arrest : ਮਹਾਕੁੰਭ ਮੇਲੇ ਦੌਰਾਨ ਵਾਇਰਲ ਗਰਲ ਮੋਨਾਲੀਸਾ (Mahakumb Viral Girl Monalisa) ਨੂੰ ਫਿਲਮ 'ਚ ਕੰਮ ਕਰਨ ਦੀ ਪੇਸ਼ਕਸ਼ ਕਰਨ ਵਾਲੇ ਨਿਰਦੇਸ਼ਕ ਸਨੋਜ ਮਿਸ਼ਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਨਿਰਦੇਸ਼ਕ ਸਨੋਜ ਮਿਸ਼ਰਾ (Director Sanoj Mishra) 'ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਹੈ। ਨਿਰਦੇਸ਼ਕ ਸਨੋਜ ਮਿਸ਼ਰਾ ਨੂੰ ਦਿੱਲੀ ਹਾਈ ਕੋਰਟ ਵੱਲੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਲਜ਼ਾਮ ਹੈ ਕਿ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਇੱਕ ਛੋਟੇ ਸ਼ਹਿਰ ਦੀ ਇੱਕ ਕੁੜੀ ਨਾਲ ਕਈ ਵਾਰ ਜਬਰ-ਜਨਾਹ ਕੀਤਾ, ਜੋ ਹੀਰੋਇਨ ਬਣਨ ਦੀ ਇੱਛਾ ਰੱਖਦੀ ਸੀ। ਕੇਂਦਰੀ ਦਿੱਲੀ ਪੁਲਿਸ ਦੇ ਨਬੀ ਕਰੀਮ ਥਾਣੇ ਦੀ ਟੀਮ ਨੇ ਨਿਰਦੇਸ਼ਕ ਸਨੋਜ ਮਿਸ਼ਰਾ ਨੂੰ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ।

ਪੀੜਤਾਂ ਨੇ ਡਾਇਰੈਕਟਰ 'ਤੇ ਲਾਏ ਇਲਜ਼ਾਮ

ਪੀੜਤਾ ਦੇ ਅਨੁਸਾਰ, ਉਹ 2020 ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਟਿੱਕਟੌਕ ਅਤੇ ਇੰਸਟਾਗ੍ਰਾਮ ਦੇ ਜ਼ਰੀਏ ਦੋਸ਼ੀ ਫਿਲਮ ਨਿਰਦੇਸ਼ਕ ਨੂੰ ਮਿਲੀ ਸੀ। ਉਸ ਸਮੇਂ ਉਹ ਝਾਂਸੀ ਵਿੱਚ ਰਹਿੰਦੀ ਸੀ। ਕੁਝ ਦੇਰ ਤੱਕ ਦੋਵਾਂ ਵਿਚਾਲੇ ਗੱਲਬਾਤ ਹੁੰਦੀ ਰਹੀ ਅਤੇ ਫਿਰ 17 ਜੂਨ 2021 ਨੂੰ ਨਿਰਦੇਸ਼ਕ ਨੇ ਉਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਹ ਝਾਂਸੀ ਰੇਲਵੇ ਸਟੇਸ਼ਨ 'ਤੇ ਪਹੁੰਚ ਗਿਆ ਹੈ। ਜਦੋਂ ਪੀੜਤਾ ਨੇ ਸਮਾਜਿਕ ਦਬਾਅ ਦਾ ਹਵਾਲਾ ਦੇ ਕੇ ਮਿਲਣ ਤੋਂ ਇਨਕਾਰ ਕੀਤਾ ਤਾਂ ਦੋਸ਼ੀ ਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਡਰ ਕੇ ਪੀੜਤਾ ਉਸ ਨੂੰ ਮਿਲਣ ਗਈ। ਅਗਲੇ ਦਿਨ 18 ਜੂਨ 2021 ਨੂੰ ਦੋਸ਼ੀ ਨੇ ਦੁਬਾਰਾ ਫੋਨ ਕੀਤਾ ਅਤੇ ਖੁਦਕੁਸ਼ੀ ਦੀ ਧਮਕੀ ਦੇ ਕੇ ਰੇਲਵੇ ਸਟੇਸ਼ਨ 'ਤੇ ਬੁਲਾਇਆ।

ਫਿਲਮਾਂ 'ਚ ਕੰਮ ਦਿਵਾਉਣ ਦਾ ਲਾਲਚ ਦੇ ਕੇ ਕੀਤਾ ਕਈ ਵਾਰ...

ਇਲਜ਼ਾਮ ਹੈ ਕਿ ਝਾਂਸੀ ਦੇ ਰਹਿਣ ਵਾਲੇ ਮੁਲਜ਼ਮ ਉਸ ਨੂੰ ਇੱਕ ਰਿਜ਼ੋਰਟ ਵਿੱਚ ਲੈ ਗਏ ਅਤੇ ਨਸ਼ੀਲੀ ਚੀਜ਼ ਖੁਆ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਪੀੜਤਾ ਨੇ ਐਫਆਈਆਰ ਵਿੱਚ ਦੱਸਿਆ ਕਿ ਮੁਲਜ਼ਮ ਨੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓਜ਼ ਬਣਾਈਆਂ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਵਿਰੋਧ ਕੀਤਾ ਤਾਂ ਉਹ ਇਨ੍ਹਾਂ ਨੂੰ ਜਨਤਕ ਕਰ ਦੇਵੇਗਾ। ਇਸ ਤੋਂ ਬਾਅਦ ਡਾਇਰੈਕਟਰ ਨੇ ਉਸ ਨੂੰ ਵਿਆਹ ਦੇ ਬਹਾਨੇ ਕਈ ਵਾਰ ਵੱਖ-ਵੱਖ ਥਾਵਾਂ 'ਤੇ ਬੁਲਾਇਆ ਅਤੇ ਸਰੀਰਕ ਸਬੰਧ ਬਣਾਏ। ਇਸ ਤੋਂ ਇਲਾਵਾ ਉਸ ਨੂੰ ਫਿਲਮਾਂ 'ਚ ਕੰਮ ਦਿਵਾਉਣ ਦਾ ਲਾਲਚ ਵੀ ਦਿੱਤਾ ਗਿਆ। ਇਸੇ ਆਸ ਵਿੱਚ ਪੀੜਤਾ ਮੁੰਬਈ ਆ ਗਈ ਅਤੇ ਮੁਲਜ਼ਮਾਂ ਨਾਲ ਰਹਿਣ ਲੱਗੀ। ਪਰ ਉੱਥੇ ਵੀ ਮੁਲਜ਼ਮ ਉਸ ਦਾ ਸ਼ੋਸ਼ਣ ਕਰਦੇ ਰਹੇ ਅਤੇ ਕਈ ਵਾਰ ਉਸ ਦੀ ਕੁੱਟਮਾਰ ਵੀ ਕੀਤੀ।

ਪੀੜਤਾ ਦਾ ਦੋਸ਼ ਹੈ ਕਿ ਦੋਸ਼ੀ ਨੇ ਉਸ ਦਾ ਤਿੰਨ ਵਾਰ ਜ਼ਬਰਦਸਤੀ ਗਰਭਪਾਤ ਕਰਵਾਇਆ। ਫਰਵਰੀ 2025 ਵਿਚ, ਦੋਸ਼ੀ ਨੇ ਉਸ ਨੂੰ ਛੱਡ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਕੋਈ ਸ਼ਿਕਾਇਤ ਕੀਤੀ ਤਾਂ ਉਹ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦੇਵੇਗਾ।

Related Post