Ludhiana Road Accident: ਕਾਰ ਚਾਲਕ ਨੇ ਚੁੱਕ ਕੇ ਹਵਾ ’ਚ ਉਛਾਲੀ ਮਹਿਲਾ, ਡਿਵਾਈਡਰ ’ਤੇ ਵਜੀ ਮਹਿਲਾ, ਹੋਈ ਮੌਤ

ਸਵੀਟੀ ਨਾਲ ਉਸ ਦਾ ਭਤੀਜਾ ਵੀ ਜਿੰਮ ਆਇਆ ਸੀ, ਜਿਸ ਨੇ ਉਸ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਰੌਲਾ ਪਾ ਦਿੱਤਾ। ਲੋਕਾਂ ਦੀ ਮਦਦ ਨਾਲ ਉਹ ਔਰਤ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵਾਲੇ ਉਸ ਨੂੰ ਦਿੱਲੀ ਲੈ ਗਏ। ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।

By  Aarti May 12th 2024 03:00 PM -- Updated: May 12th 2024 05:38 PM

Ludhiana Road Accident: ਲੁਧਿਆਣਾ ਸ਼ਹਿਰ 'ਚ ਬਹੁਤ ਹੀ ਭਿਆਨਕ ਦੁਰਘਟਨਾ ਵਾਪਰਨ ਦੀ ਖ਼ਬਰ ਹੈ। ਸ਼ਹਿਰ 'ਚ ਇੱਕ ਸੜਕ 'ਤੇ ਜਾ ਰਹੇ ਕੁੜੀ ਨੂੰ ਇੱਕ ਕਾਰ ਸਵਾਰ ਵੱਲੋਂ ਤੇਜ਼ ਰਫਤਾਰ ਨਾਲ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਕੁੜੀ ਸਿੱਧੀ ਡਿਵਾਈਡਰ 'ਚ ਜਾ ਵੱਜੀ। ਹਾਦਸੇ ਦੀ ਭਿਆਨਕ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਏ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਕੇ ਮੁਲਜ਼ਮ ਦੀ ਭਾਲ ਅਰੰਭ ਦਿੱਤੀ ਹੈ।

ਜਾਣਕਾਰੀ ਅਨੁਸਾਰ ਘਟਨਾ ਸਵੇਰ ਸਮੇਂ ਦੀ ਹੈ, ਜਦੋਂ 33 ਸਾਲਾ ਸਵੀਟ ਅਰੋੜਾ ਰੋਜ਼ਾਨਾ ਦੀ ਤਰ੍ਹਾਂ ਕਸਰਤ ਕਰਨ ਲਈ ਜਿੰਮ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਸੜਕ 'ਤੇ ਡਿਵਾਈਡਰ ਵਾਲੇ ਪਾਸੇ ਤੋਂ ਤੁਰੀ ਜਾ ਰਹੀ ਸੀ ਤਾਂ ਅਚਾਨਕ ਕਾਲੇ ਰੰਗ ਦੀ ਇੱਕ ਤੇਜ਼ ਰਫ਼ਤਾਰ ਕਾਰ ਨੇ ਪਿੱਛੇ ਤੋਂ ਟੱਕਰ ਕਾਰ ਦਿੱਤੀ, ਜਿਸ ਕਾਰਨ ਉਹ ਬੁੜਕ ਕੇ ਡਿਵਾਈਡਰ 'ਚ ਜਾ ਵੱਜੀ ਅਤੇ ਫਿਰ ਸੜਕ 'ਤੇ ਵੱਜੀ।

ਮੁਲਜ਼ਮ ਚਾਲਕ ਨੇ ਹਫੜਾ-ਦਫੜੀ 'ਚ ਮੌਕੇ 'ਤੇ ਕਾਰ ਵਿਚੋਂ ਉਤਰ ਕੇ ਪੀੜਤ ਸਵੀਟੀ ਦੀ ਨਬਜ਼ ਚੈਕ ਕੀਤੀ, ਪਰ ਫਿਰ ਉਹ ਮੌਕੇ ਤੋਂ ਫਰਾਰ ਹੋ ਗਿਆ। ਸਵੀਟੀ ਨਾਲ ਉਸ ਦਾ ਭਤੀਜਾ ਵੀ ਜਿੰਮ ਆਇਆ ਸੀ, ਜਿਸ ਨੇ ਉਸ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਰੌਲਾ ਪਾ ਦਿੱਤਾ। ਲੋਕਾਂ ਦੀ ਮਦਦ ਨਾਲ ਉਹ ਔਰਤ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵਾਲੇ ਉਸ ਨੂੰ ਦਿੱਲੀ ਲੈ ਗਏ। ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।

ਫਿਲਹਾਲ ਪਰਿਵਾਰ ਨੇ ਕਾਰ ਚਾਲਕ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।

ਇਹ ਵੀ ਪੜ੍ਹੋ: ਪੰਜਾਬ ਵਿੱਚ 11 ਜੂਨ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਬਿਜਾਈ, ਪੰਜਾਬ ਸਰਕਾਰ ਨੇ ਬਿਜਾਈ ਲਈ ਸੂਬੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ

Related Post