Ludhiana Swine Flu: ਡੇਂਗੂ ਤੋਂ ਬਾਅਦ ਲੁਧਿਆਣਾ ’ਚ ਸਵਾਈਨ ਫਲੂ ਦਾ ਪਹਿਲਾਂ ਮਾਮਲਾ ਆਇਆ ਸਾਹਮਣੇ, ਇੰਝ ਕਰ ਸਕਦੇ ਹੋ ਆਪਣਾ ਬਚਾਅ

By  Aarti December 9th 2023 02:03 PM -- Updated: December 9th 2023 02:07 PM

Ludhiana Swine Flu: ਪੰਜਾਬ ਦੇ ਵਿੱਚ ਠੰਢ ਵੱਧਣ ’ਤੇ ਜਿੱਥੇ ਡੇਂਗੂ ਦੇ ਡੰਕ ਵਿੱਚ ਕਮੀ ਆਈ ਹੈ ਉੱਥੇ ਹੀ ਹੁਣ ਠੰਢ ਦੇ ਵਿੱਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ’ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਜੀ ਹਾਂ ਲੁਧਿਆਣਾ ’ਚ ਸਵਾਈਨ ਫਲੂ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ’ਚ ਰਹਿਣ ਵਾਲੀ 62 ਸਾਲਾ ਇੱਕ ਮਹਿਲਾ ਸਵਾਈਨ ਫਲੂ ਦੀ ਚਪੇਟ ਵਿੱਚ ਆ ਗਈ ਹੈ। ਮਹਿਲਾ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। 

ਸਵਾਈਨ ਫਲੂ ਦੇ ਲੱਛਣ

ਉੱਥੇ ਹੀ ਜੇਕਰ ਇਸ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਇਸਦੇ ਲੱਛਣ ਆਮ ਫਲੂ ਦੇ ਲੱਛਣਾਂ ਦੇ ਸਮਾਨ ਹਨ ਜਿਵੇਂ ਕਿ ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਵਗਦਾ ਨੱਕ, ਸਰੀਰ ਵਿੱਚ ਦਰਦ, ਸਿਰ ਦਰਦ, ਠੰਢ ਅਤੇ ਥਕਾਵਟ। ਸਵਾਈਨ ਫਲੂ ਵਾਲੇ ਬਹੁਤ ਸਾਰੇ ਲੋਕਾਂ ਨੂੰ ਦਸਤ ਅਤੇ ਉਲਟੀਆਂ ਦਾ ਅਨੁਭਵ ਵੀ ਹੋਇਆ ਹੈ, ਪਰ ਇਹ ਲੱਛਣ ਕਈ ਹੋਰ ਸਥਿਤੀਆਂ ਕਾਰਨ ਵੀ ਹੋ ਸਕਦੇ ਹਨ।

ਸਵਾਈਨ ਫਲੂ ਨੂੰ ਰੋਕਣ ਲਈ ਉਪਾਅ

ਲੋਕਾਂ ਨੂੰ ਬੁਨਿਆਦੀ ਸਫਾਈ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਵੇਂ ਕਿ ਛਿੱਕਣ ਵੇਲੇ ਆਪਣਾ ਨੱਕ ਢੱਕਣਾ, ਖੰਘਣ ਵੇਲੇ ਰੁਮਾਲ ਜਾਂ ਟਿਸ਼ੂ ਦੀ ਵਰਤੋਂ ਕਰਨਾ, ਫਲੂ ਦੀ ਲਾਗ ਤੋਂ ਬਚਣ ਲਈ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣ ਤੋਂ ਪਰਹੇਜ਼ ਕਰਨਾ।

ਇਹ ਵੀ ਪੜ੍ਹੋ: Punjab Weather Update: ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਵਧੇਗਾ ਧੁੰਦ ਦਾ ਕਹਿਰ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ

Related Post