Ludhiana News : ਲੁਧਿਆਣਾ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁੱਠਭੇੜ, ਪੁਲਿਸ ਨੇ ਧਨਾਨਸੂ ਵੈਲੀ 'ਚੋਂ ਫੜਿਆ ਮੁਲਜ਼ਮ
Ludhiana Encounter : ਮੁੱਠਭੇੜ ਦੌਰਾਨ ਪੁਲਿਸ ਦੀ ਗੋਲੀ ਵੱਜਣ ਕਾਰਨ ਗੈਂਗਸਟਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਾਅਦ 'ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਗੁਲਾਬ ਸਿੰਘ ਹੈ, ਜਿਸ ਦੀ ਪੁਲਿਸ ਨੂੰ ਇੱਕ ਕਿਡਨੈਪਿੰਗ ਮਾਮਲੇ 'ਚ ਭਾਲ ਸੀ।
Dhanansu Valley : ਲੁਧਿਆਣਾ 'ਚ ਦੇਰ ਰਾਤ ਧਨਾਨਸੂ ਵੈਲੀ 'ਚ ਉਸ ਸਮੇਂ ਹੜਕੰਪ ਮੱਚ ਗਈ, ਜਦੋਂ ਪੁਲਿਸ ਤੇ ਗੈਂਗਸਟਰ ਵਿਚਾਲੇ ਗੋਲੀਆਂ ਦੀ ਗੜਗੜਾਹਟ ਨਾਲ ਵੈਲੀ ਕੰਬ ਗਈ। ਮੁੱਠਭੇੜ ਦੌਰਾਨ ਪੁਲਿਸ ਦੀ ਗੋਲੀ ਵੱਜਣ ਕਾਰਨ ਗੈਂਗਸਟਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਾਅਦ 'ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਗੁਲਾਬ ਸਿੰਘ ਹੈ, ਜਿਸ ਦੀ ਪੁਲਿਸ ਨੂੰ ਸ਼ਾਹਕੋਟ ਵਿਖੇ ਇੱਕ ਕਿਡਨੈਪਿੰਗ ਮਾਮਲੇ 'ਚ ਭਾਲ ਸੀ।
ਜਾਣਕਾਰੀ ਅਨੁਸਾਰ ਮੁਲਜ਼ਮ ਗੁਲਾਬ ਸਿੰਘ, ਅਗਵਾ ਦੇ ਇੱਕ ਮਾਮਲੇ 'ਚ ਫਰਾਰ ਸੀ, ਜਿਸ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ। ਇਸ ਦੌਰਾਨ ਪੁਲਿਸ ਨੇ ਜਦੋਂ ਰਾਤ 11:45 ਵਜੇ ਦੇ ਨੇੜੇ ਨਾਕਾ ਲਗਾ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣਾ ਮੋਟਰਸਾਈਕਲ ਭਜਾਉਣ ਲੱਗਿਆ ਅਤੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ।
ਇਸ ਦੌਰਾਨ ਪੁਲਿਸ ਵੱਲੋਂ ਵੀ ਮੋਰਚਾ ਸਾਂਭਦੇ ਹੋਏ ਜਵਾਬੀ ਕਾਰਵਾਈ ਕੀਤੀ ਗਈ, ਜਿਸ ਦੌਰਾਨ ਇੱਕ ਗੋਲੀ ਮੁਲਜ਼ਮ ਦੇ ਪੱਟ ਵਿੱਚ ਵੱਜੀ ਦੱਸੀ ਜਾ ਰਹੀ ਹੈ ਅਤੇ ਦੂਜੀ ਗੋਲੀ ਮੋਢੇ ਵਿੱਚ ਵੱਜੀ। ਮੁਕਾਬਲੇ ਪਿੱਛੋਂ ਜ਼ਖ਼ਮੀ ਹੋਣ 'ਤੇ ਪੁਲਿਸ ਮੁਲਾਜ਼ਮਾਂ ਨੇ ਮੁਲਜ਼ਮ ਗੁਲਾਬ ਸਿੰਘ ਨੂੰ ਤੁਰੰਤ ਫੜ ਲਿਆ ਅਤੇ ਇੱਕ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ।