ਸ਼ਿਵ ਸੈਨਾ ਆਗੂ ਥਾਪਰ 'ਤੇ ਜਾਨਲੇਵਾ ਹਮਲੇ 'ਚ ਪੁਲਿਸ ਨੇ 2 ਮੁਲਜ਼ਮ ਕੀਤੇ ਗ੍ਰਿਫ਼ਤਾਰ

Attack on Shiv Sena Leader : ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਮਲੇ 'ਚ 2 ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸਕੂਟਰੀ ਵੀ ਬਰਾਮਦ ਕਰ ਲਈ ਗਈ ਹੈ, ਜੋ ਕਿ ਇਹ ਮੁਲਜ਼ਮ ਸੰਦੀਪ ਥਾਪਰ ਕੋਲੋਂ ਲੈ ਕੇ ਫਰਾਰ ਹੋ ਗਏ ਸਨ।

By  KRISHAN KUMAR SHARMA July 5th 2024 09:34 PM -- Updated: July 5th 2024 09:38 PM

Attack on Shiv Sena Leader : ਲੁਧਿਆਣਾ 'ਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਹੋਏ ਜਾਨਲੇਵਾ ਹਮਲੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਦੀਪ ਥਾਪਰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਮਲੇ 'ਚ 2 ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸਕੂਟਰੀ ਵੀ ਬਰਾਮਦ ਕਰ ਲਈ ਗਈ ਹੈ, ਜੋ ਕਿ ਇਹ ਮੁਲਜ਼ਮ ਸੰਦੀਪ ਥਾਪਰ ਕੋਲੋਂ ਲੈ ਕੇ ਫਰਾਰ ਹੋ ਗਏ ਸਨ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਥਾਪਰ ਆਪਣੇ ਗੰਨਮੈਨ ਨਾਲ ਸਕੂਟਰੀ ਨੰਬਰ 920/ਰੀਸ 'ਤੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਪ੍ਰੋਗਰਾਮ ਅਟੈਂਡ ਕਰਨ ਆਏ ਸੀ ਅਤੇ ਪ੍ਰੋਗਰਾਮ ਐਂਟਡ ਕਰਨ ਤੋਂ ਬਾਅਦ ਵਕਤ ਕਰੀਬ 11:40 ਵਜੇ ਐਕਟਿਵਾ ਤੇ ਸਵਾਰ ਹੋ ਕੇ ਸਿਵਲ ਹਸਪਤਾਲ ਦੇ ਗੇਟ ਦੇ ਬਾਹਰ ਪੁੱਜੇ ਤਾਂ ਉੱਚੇ ਪਹਿਲਾਂ ਹੀ ਨਹਿੰਗ ਥਾਣੇ ਵਿੱਚ ਤਿੰਨ ਨੌਜਵਾਨ ਜਿਨ੍ਹਾਂ ਨੇ ਐਕਟਿਵਾ ਦੇ ਅੱਗੇ ਹੈ ਤੇ ਇਹਨਾਂ ਨੂੰ ਰੋਕ ਲਿਆ ਅਤੇ 02 ਆਦਮੀ ਸੰਦੀਪ ਥਾਪਰ ਦੇ ਦੁਆਲੇ ਹੋ ਗਏ, ਜਿਨ੍ਹਾਂ ਦੇ ਹੱਥਾਂ ਵਿਚ :ਤੇਜਧਾਰ ਤਲਵਾਰਾਂ ਸਨ, ਜਿਨ੍ਹਾਂ ਨੇ ਸੰਦੀਪ ਥਾਪਰ ਦੇ ਸਿਰ ਬਾਹਾਂ ਅਤੇ ਲੱਤਾਂ ਮਾਰ ਕੇ ਜਖਮੀ ਕਰ ਦਿੱਤਾ। ਜਿਸ ਨਾਲ ਸੰਦੀਪ ਥਾਪਰ ਲਹੂ ਲੁਹਾਨ ਹੋ ਗਿਆ ਤਾਂ ਇਹ ਵਿਅਕਤੀ ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਤੇ ਧਮਕੀਆਂ ਦਿੰਦੇ ਹੋਏ ਸਮੇਤ ਸੰਦੀਪ ਥਾਪਰ ਦੀ ਐਕਟਿਵਾ ਸਕੂਟਰੀ ਲੈ ਕੇ ਫਰਾਰ ਹੋ ਗਏ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਇੱਕ ਘੰਟੇ ਵਿੱਚ ਸੁਨਾਖਤ ਕੀਤਾ ਗਿਆ, ਜਿਸਤੋਂ ਤਫਤੀਸ਼ ਦੌਰਾਨ ਇਨ੍ਹਾਂ ਦੇ ਨਾਮ ਸਰਬਜੀਤ ਸਿੰਘ ਸਾਬਾ ਵਾਸੀ ਮਕਾਨ ਨੰਬਰ 81-82. ਗਲੀ ਨੰਬਰ-2 ਮੁਹੱਲਾ ਕੰਪਣੀ ਬਾਗ ਟਿੱਬਾ ਰੋਡ, ਲੁਧਿਆਣਾ ਹਾਲ ਨਿਹੰਗ ਛਾਉਣੀ, ਸ਼ਿਵ ਸ਼ਕਤੀ ਕਲੋਨੀ ਟਰਾਂਸਪੋਰਟ ਚੌਕ, ਲੁਧਿਆਣਾ, ਹਰਜੋਤ ਸਿੰਘ ਜੋਤਾ ਵਾਸੀ ਤਾਮੀਆਂ ਅਤੇ ਟਹਿਲ ਸਿੰਘ ਉਰਫ ਲਾਡੀ ਪਹਿਚਾਣ ਹੋਈ।

ਕੁਲਦੀਪ ਸਿੰਘ ਚਾਹਲ ਆਈ.ਪੀ.ਐਸ. ਕਮਿਸ਼ਨਰ ਪੁਲਿਸ ਲੁਧਿਆਣਾ ਡਾ. ਰਵਜੋਤ ਗਰੇਵਾਲ, ਆਈ.ਪੀ.ਐਸ. ਐਸ.ਐਸ.ਪੀ ਫਤਿਹਗੜ੍ਹ ਸਾਹਿਬ ਅਤੇ ਜਸਕਿਰਨਜੀਤ ਸਿੰਘ ਤੇਜਾ. ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ, ਲੁਧਿਆਣਾ ਦੀ ਯੋਗ ਅਗਵਾਈ ਹੇਠ ਸਾਂਝੇ ਅਪ੍ਰੇਸ਼ਨ ਦੌਰਾਨ ਇਨ੍ਹਾਂ ਦੋਸ਼ੀਆਂ ਵਿੱਚੋਂ 02 ਦੋਸ਼ੀ ਸਰਬਜੀਤ ਸਿੰਘ ਸਾਬਾ ਅਤੇ ਹਰਜੋਤ ਸਿੰਘ ਜੋਤਾ ਨੂੰ ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਬੂ ਕਰ ਲਿਆ ਗਿਆ ਹੈ ਅਤੇ ਖੋਹ ਕੀਤੀ ਐਕਟਿਵਾ ਸਕੂਟਰੀ ਵੀ ਬਰਾਮਦ ਕਰ ਲਈ ਹੈ।

ਸੰਦੀਪ ਥਾਪਰ ਨੂੰ ਗੰਨਮੈਨ ਸਥ: ਸੁਖਵੰਤ ਸਿੰਘ ਵੱਲੋਂ ਲੋਕਾਂ ਦੀ ਮੱਦਦ ਨਾਲ ਆਟੋ ਪਰ ਡੀ.ਐਮ.ਸੀ ਹਸਪਤਾਲ ਦਾਖਲ ਕਰਵਾਇਆ, ਜੋ ਜੇਰੇ ਇਲਾਜ ਹੈ, ਜੇ ਡਾਕਟਰਾਂ ਅਨੁਸਾਰ ਖਤਰੇ ਤੋਂ ਬਾਹਰ ਹੈ। ਇਸ ਸਬੰਧੀ ਸੰਦੀਪ ਥਾਪਰ ਦੇ ਗੰਨਮੈਨ ਦੇ ਬਿਆਨ ਪਰ ਮੁਕੱਦਮਾ ਨੰਬਰ 49 ਮਿਤੀ 05-07-2024 भ.प 109. 3(5), 115(2), 304, 132 ਭਾਰਤੀ ਨਿਆਂ ਸੰਹਿਤਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Related Post