Ludhiana Leopard News: ਲੁਧਿਆਣਾ ’ਚ ਇਸ ਸੁਸਾਇਟੀ ’ਚ ਵੜਿਆ ਤੇਂਦੂਆ; ਫੜਨ ਦੀ ਕੀਤੀ ਜਾ ਰਹੀ ਹੈ ਜੱਦੋ-ਜਹਿਦ, ਦੇਖੋ ਵੀਡੀਓ

ਦਰਅਸਲ ਬੀਤੀ ਰਾਤ ਸੁਸਾਇਟੀ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਚੀਤੇ ਨੂੰ ਦੇਖਿਆ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਇਸ 'ਤੇ ਲੋਕ ਇਕੱਠੇ ਹੋ ਗਏ।

By  Aarti December 8th 2023 06:23 PM

Ludhiana Leopard News: ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਸੈਂਟਰਾ ਗ੍ਰੀਨ ਫਲੈਟ 'ਚ ਦੇਰ ਰਾਤ ਇਕ ਤੇਂਦੂਆ ਵੜ ਗਿਆ। ਜਿਸ ਤੋਂ ਬਾਅਦ ਇੱਥੇ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਨੂੰ ਫੜਨ ਲਈ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪਿੰਜਰੇ ਲਗਾਏ ਗਏ ਹਨ। ਜੰਗਲਾਤ ਵਿਭਾਗ ਸਮੇਤ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਹੈ।

ਦਰਅਸਲ ਬੀਤੀ ਰਾਤ ਸੁਸਾਇਟੀ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਚੀਤੇ ਨੂੰ ਦੇਖਿਆ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਇਸ 'ਤੇ ਲੋਕ ਇਕੱਠੇ ਹੋ ਗਏ। ਜਦੋਂ ਉਨ੍ਹਾਂ ਨੇ ਸੁਸਾਇਟੀ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਨੇ ਇੱਕ ਚੀਤਾ ਘੁੰਮਦਾ ਦੇਖਿਆ।


ਸਾਹਮਣੇ ਆਈ ਸੀਸੀਟੀਵੀ ਫੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਤੇਂਦੂਆ ਸੁਸਾਇਟੀ ’ਚ ਘੁੰਮ ਰਿਹਾ ਹੈ। ਗਣੀਮਤ ਇਹ ਰਹੀ ਹੈ ਕਿ ਜਿਸ ਸਮੇਂ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਹੈ ਉਸ ਸਮੇਂ ਇਸ ਦੌਰਾਨ ਕੋਈ ਵਿਅਕਤੀ ਨਹੀਂ ਹੈ।

ਇਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ ਗਈ। ਸੂਚਨਾ ਮਿਲਣ 'ਤੇ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ। ਇਸ ਦੌਰਾਨ ਜੰਗਲਾਤ ਵਿਭਾਗ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਚੀਤੇ ਦੀ ਭਾਲ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: Parkash Singh Badal Birth Anniversary: ਪੰਜਾਬ ਕਰ ਰਿਹਾ ‘ਬਾਦਲ ਸਾਬ੍ਹ' ਨੂੰ ਯਾਦ, ਚੌਧਰੀ ਦੇਵੀਲਾਲ ਦੇ ਬੁੱਤ ਨਾਲ ਸ. ਬਾਦਲ ਦਾ ਬੁੱਤ ਕੀਤਾ ਸਥਾਪਤ

Related Post