Ludhiana Miscreants Attack Police Team : ਪੁਲਿਸ ਦੀ ਟੀਮ ’ਤੇ ਬਦਮਾਸ਼ਾਂ ਨੇ ਕੀਤਾ ਕਾਤਲਾਨਾ ਹਮਲਾ; SHO ਸਮੇਤ ਚਾਰ ਪੁਲਿਸ ਮੁਲਾਜ਼ਮ ਹੋਏ ਜ਼ਖਮੀ
ਮਿਲੀ ਜਾਣਕਾਰੀ ਮੁਤਾਬਿਕ ਕਮਾਲਪੁਰਾ ਪਿੰਡ ’ਚ ਲੁਧਿਆਣਾ ਪੁਲਿਸ ਪਾਰਟੀ ’ਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ’ਚ ਥਾਣਾ ਸਦਰ ਦੇ ਐਸਐਚਓ ਸਮੇਤ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।
Ludhiana Miscreants Attack Police Team : ਪੰਜਾਬ ਦੇ ਲੁਧਿਆਣਾ 'ਚ ਕਾਰ ਲੁੱਟ ਦੇ ਮਾਮਲੇ 'ਚ ਛਾਪਾ ਮਾਰਨ ਗਈ ਪੁਲਿਸ ਟੀਮ 'ਤੇ ਬਦਮਾਸਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਮਾਲਪੁਰਾ ਪਿੰਡ ’ਚ ਲੁਧਿਆਣਾ ਪੁਲਿਸ ਪਾਰਟੀ ’ਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ’ਚ ਥਾਣਾ ਸਦਰ ਦੇ ਐਸਐਚਓ ਸਮੇਤ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।
ਇਸ ਮਾਮਲੇ ’ਚ ਪੁਲਿਸ ਨੇ ਇੱਕ ਬਦਮਾਸ਼ ਨੂੰ ਕਾਬੂ ਕੀਤਾ ਗਿਆ ਹੈ। ਬਾਕੀ ਹਮਲਾਵਰ ਫਰਾਰ ਹੋ ਗਏ। ਜ਼ਖ਼ਮੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਘਟਨਾ ਰਾਤ ਕਰੀਬ 10.15 ਵਜੇ ਵਾਪਰੀ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਇੱਕ ਕਾਰ ਲੁੱਟ ਮਾਮਲੇ ’ਚ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ। ਬਦਮਾਸ਼ਾਂ ਵੱਲੋਂ ਇੱਕ ਵਪਾਰੀ ਕੋਲੋਂ ਕਾਰ ਨੂੰ ਲੁੱਟੀ ਸੀ।