ਲੁਧਿਆਣਾ: ਬੈਰਕ ਤੋਂ ਬਾਹਰ ਆਉਣ ਨੂੰ ਲੈ ਕੇ ਝਗੜਾ; ਚਾੜ੍ਹਿਆ ਜੇਲ੍ਹ ਵਾਰਡਨ ਦਾ ਕੁੱਟਾਪਾ
ਲੁਧਿਆਣਾ: ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੈਦੀਆਂ ਨੇ ਜੇਲ੍ਹ ਵਾਰਡਨ ਦੇ ਸਿਰ 'ਤੇ ਕੁਰਸੀ ਨਾਲ ਵਾਰ ਕਰਕੇ ਉਸ 'ਤੇ ਗੰਭੀਰ ਜ਼ਖਮੀ ਕਰ ਛੱਡਿਆ।
ਜ਼ਖਮੀ ਵਾਰਡਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਕਿ ਜੇਲ੍ਹ ਵਾਰਡਨ ਕੈਦੀਆਂ ਦੀ ਗਿਣਤੀ ਗਿਣ ਕੇ ਉਨ੍ਹਾਂ ਨੂੰ ਬੈਰਕ ਤੋਂ ਬਾਹਰ ਲਿਆ ਰਿਹਾ ਸੀ। ਇਸ ਦੌਰਾਨ ਅੰਡਰ ਟਰਾਇਲ ਮਨਦੀਪ ਸਿੰਘ ਉਰਫ ਦੀਪਾ ਨੇ ਬੈਰਕ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਮੁਲਾਜ਼ਮਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਵਧੀਕ ਸੁਪਰਡੈਂਟ ਦੇ ਹੁਕਮਾਂ ਅਨੁਸਾਰ ਬਲਾਕ ਵਿੱਚ ਸੈੱਲ ਬੰਦ ਕਰ ਦਿੱਤਾ ਗਿਆ।
ਕੁਝ ਸਮੇਂ ਬਾਅਦ ਕਰੀਬ 9 ਵਜੇ ਮਨਦੀਪ ਦੀਪਾ ਨੇ ਵਾਰਡਨ ਅਮਨਦੀਪ ਨਾਲ ਫਿਰ ਤੋਂ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮਨਦੀਪ ਉਸ ਨਾਲ ਲੜਨ ਲੱਗ ਪਿਆ। ਇਸ ਦੌਰਾਨ ਮੁਲਜ਼ਮ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਵਾਰਡਨ ਅਮਨਦੀਪ ਦੇ ਸਿਰ ’ਤੇ ਕੁਰਸੀ ਨਾਲ ਵਾਰ ਕਰ ਦਿੱਤਾ।
ਕੁਰਸੀ ਵੱਜਣ ਕਾਰਨ ਉਸ ਦੀ ਪੱਗ ਉਤਰ ਗਈ ਅਤੇ ਮੁਲਜ਼ਮ ਅਮਨਦੀਪ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਮੁਲਜ਼ਮਾਂ ਵੱਲੋਂ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਲਈ ਸਹਾਇਕ ਸੁਪਰਡੈਂਟ ਗਗਨਦੀਪ ਸ਼ਰਮਾ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਲਜ਼ਮ ਗੁਰਮੁਖ ਸਿੰਘ ਉਰਫ਼ ਗੋਰਾ, ਗੌਰਵ ਕੁਮਾਰ, ਖੜਕ ਸਿੰਘ ਉਰਫ਼ ਜੱਗੂ, ਸਰਬਜੀਤ ਸਿੰਘ ਉਰਫ਼ ਸਾਬੀ, ਮਨਦੀਪ ਸਿੰਘ ਉਰਫ਼ ਦੀਪਾ ਖ਼ਿਲਾਫ਼ ਆਈ.ਪੀ.ਸੀ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਜਲਦੀ ਹੀ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਤੋਂ ਪਹਿਲਾਂ ਬਿਕਰਮ ਮਜੀਠੀਆ ਨੇ ਘੇਰਿਆ 'ਆਪ' ਕਨਵੀਨਰ; ਕਿਹਾ - 'ਮੰਗਣੀ ਪਵੇਗੀ ਮੁਆਫ਼ੀ'