8 ਸਾਲਾ ਨੀਯਤੀ ਦਾ ਕਮਾਲ, 3 ਮਿੰਟਾਂ 'ਚ ਬਣਾਇਆ ਅਨੋਖਾ ਰਿਕਾਰਡ, ਡਾਕਟਰ ਬਣਨ ਦਾ ਹੈ ਸੁਪਨਾ

By  KRISHAN KUMAR SHARMA April 4th 2024 06:52 PM

ਧੀਆਂ ਵੀ ਮੁੰਡਿਆਂ ਨਾਲੋਂ ਕਿਸੇ ਕੰਮ ਵਿੱਚ ਘੱਟ ਨਹੀਂ ਹੁੰਦੀਆਂ, ਗੱਲ ਸਿਰਫ਼ ਮਾਪਿਆਂ ਨੂੰ ਸਮਝਣ ਦੀ ਹੁੰਦੀ ਹੈ। ਇਸ ਗੱਲ ਨੂੰ ਸਿੱਧ ਕਰਦੀ ਉਦਾਹਰਨ ਲੁਧਿਆਣਾ ਤੋਂ ਵੇਖਣ ਨੂੰ ਮਿਲੀ ਹੈ, ਜਿਥੇ ਇੱਕ 8 ਸਾਲ ਦੀ ਧੀ ਨੇ ਇੱਕ ਅਨੋਖਾ ਰਿਕਾਰਡ ਕਾਇਮ ਕਰਕੇ ਪੰਜਾਬ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਜਦੋਂ ਅਜੇ ਬੱਚਿਆਂ ਦੇ ਸਿੱਖਣ ਦੀ ਉਮਰ ਹੁੰਦੀ ਹੈ, ਉਦੋਂ ਇਸ ਧੀ ਨੇ 3 ਮਿੰਟਾਂ ਅੰਦਰ ਹੀ ਸਰੀਰ ਦੇ ਅੰਗਾਂ ਦੇ ਨਾਂ ਗਿਣ ਸੁਣਾਏ ਹਨ। ਨੀਯਤੀ ਰਾਜ ਦੇ ਇਸ ਅਨੋਖੇ ਰਿਕਾਰਡ ਨੂੰ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਥਾਂ ਮਿਲੀ ਹੈ।

ਲੁਧਿਆਣਾ ਸ਼ਹਿਰ ਦੇ ਇੱਕ ਨਿੱਜੀ ਸਕੂਲ ਦੀ ਇਸ ਵਿਦਿਆਰਥਣ ਨੇ ਇਹ ਰਿਕਾਰਡ ਆਨਲਾਈਨ ਪ੍ਰੀਖਿਆ ਦੇ ਕੇ ਬਣਾਇਆ ਹੈ। ਬੱਚੀ ਦੇ ਮਾਤਾ-ਪਿਤਾ ਆਪਣੀ ਧੀ ਦੀ ਇਸ ਕਾਮਯਾਬੀ ਨਾਲ ਫੁੱਲੇ ਨਹੀਂ ਸਮਾ ਰਹੇ ਅਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਵੀ ਤਾਂਤਾ ਲੱਗਿਆ ਹੋਇਆ ਹੈ।

fd

ਮਾਤਾ-ਪਿਤਾ ਨੇ ਕਿਹਾ- ਮਾਤਾ ਦਾ ਰੂਪ ਹੀ ਲਗਦੀ ਹੈ ਨੀਯਤੀ

ਨੀਯਤੀ ਦੇ ਮਾਪਿਆਂ ਨੇ ਦੱਸਿਆ ਕਿ ਇਸ ਆਨਲਾਈਨ ਪ੍ਰੀਖਿਆ ਬਾਰੇ ਫਰਵਰੀ ਮਹੀਨੇ ਵਿੱਚ ਹੀ ਪਤਾ ਲੱਗਿਆ ਸੀ, ਜਿਸ ਤੋਂ ਬਾਅਦ ਨੀਯਤੀ ਨੇ ਮਿਹਨਤ ਕਰਕੇ 3 ਮਿੰਟਾਂ 'ਚ 50 ਸਰੀਰ ਦੇ ਅੰਗਾਂ ਦੇ ਨਾਂ ਦਾ ਰਿਕਾਰਡ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ 3 ਧੀਆਂ ਹਨ ਅਤੇ ਤਿੰਨੇ ਹੀ ਪੜ੍ਹਾਈ ਵਿੱਚ ਹੁਸ਼ਿਆਰ ਹਨ। ਨੀਯਤੀ ਆਪਣੀਆਂ ਦੋਵੇਂ ਭੈਣਾਂ ਤੋਂ ਕੁੱਝ ਨਾ ਕੁੱਝ ਹਮੇਸ਼ਾ ਸਿੱਖਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਦਿਨ ਵਿੱਚ ਇੱਕ ਜਾਂ ਡੇਢ ਘੰਟਾ ਹੀ ਪੜ੍ਹਾਈ ਕਰਦੀ ਹੈ, ਪਰ ਫਿਰ ਵੀ ਤੇਜ਼ ਦਿਮਾਗ ਕਾਰਨ ਛੇਤੀ ਹੀ ਸਿੱਖ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨੀਯਤੀ ਦਾ ਜਨਮ ਨਵਰਾਤਿਆਂ ਵਿੱਚ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਇਹ ਮਾਤਾ ਦਾ ਰੂਪ ਹੀ ਲੱਗਦੀ ਹੈ।

ਡਾਕਟਰ ਬਣਨ ਦਾ ਹੈ ਸੁਪਨਾ

ਇਸਤੋਂ ਪਹਿਲਾਂ ਵੀ ਨੀਯਤੀ ਕਈ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ ਅਤੇ ਇਨਾਮ ਵੀ ਜਿੱਤੇ ਹਨ। ਉਸ ਨੇ ਕਿਹਾ ਕਿ ਉਸ ਦਾ ਸੁਪਨਾ ਵੱਡੀ ਹੋ ਕੇ ਡਾਕਟਰ ਬਣਨ ਦਾ ਹੈ ਤਾਂ ਜੋ ਲੋਕਾਂ ਦੀ ਸੇਵਾ ਕਰ ਸਕੇ। ਉਸ ਨੇ ਕਿਹਾ ਕਿ ਹੁਣ ਉਸ ਦਾ ਅਗਲਾ ਟੀਚਾ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਨਾਂ ਦਰਜ ਕਰਵਾਉਣਾ ਹੈ ਅਤੇ ਉਸ ਤੋਂ ਬਾਅਦ ਗਿੰਨੀਜ਼ ਬੁੱਕ ਆਫ਼ ਰਿਕਾਰਡ ਹੋਵੇਗਾ। ਇਨ੍ਹਾਂ ਦੋਵਾਂ ਲਈ ਉਹ ਲਗਾਤਾਰ ਤਿਆਰੀ ਵੀ ਕਰ ਰਹੀ ਹੈ।

ਇਹ ਵੀ ਪੜ੍ਹੋ:

- ਜਾਪਾਨ ਨੇ ਭਾਰਤ ਸਮੇਤ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਕੀਤੀ ਈ-ਵੀਜ਼ਾ ਸੇਵਾ, ਇੰਝ ਕਰੋ ਅਪਲਾਈ?

- ਸ੍ਰੀ ਦਰਬਾਰ ਸਾਹਿਬ 'ਚ 500 ਸਾਲ ਪੁਰਾਣੀਆਂ ਬੇਰੀਆਂ ਮੁੜ ਹੋਈਆਂ ਹਰੀਆਂ, ਬੇਰ ਰੂਪੀ ਫਲਾਂ ਨਾਲ ਲੱਦੀਆਂ

- ਹਾਈਕੋਰਟ ਨੇ HSGPC ਤੇ ਹਰਿਆਣਾ ਸਰਕਾਰ ਨੂੰ ਜਾਰੀ ਕੀਤਾ ਨੋਟਿਸ, ਪੁੱਛਿਆ-ਕਿਉਂ ਨਾ ਨਵੀਂ ਕਮੇਟੀ 'ਤੇ ਪਾਬੰਦੀ ਲਾਈ ਜਾਵੇ?

- 'ਸ਼ਹੀਦ ਭਗਤ ਸਿੰਘ ਤੇ ਬੀ.ਆਰ. ਅੰਬੇਡਕਰ ਦੇ ਬਰਾਬਰ CM ਕੇਜਰੀਵਾਲ ਦੀ ਫੋਟੋ ਕਿੰਨੀ ਕੁ ਜਾਇਜ਼ ?'

Related Post