Lucknow Murder News : ਨਵੇਂ ਸਾਲ ਮੌਕੇ ਰੂਹ ਕੰਬਾਉ ਵਾਰਦਾਤ ਨਾਲ ਕੰਬਿਆ ਲਖਨਊ; ਨੌਜਵਾਨ ਨੇ ਮਾਂ ਸਣੇ 4 ਭੈਣਾਂ ਦਾ ਕੀਤਾ ਕਤਲ

ਨਵੇਂ ਸਾਲ ਦੀ ਸ਼ੁਰੂਆਤ 'ਚ ਇਕ ਸਨਸਨੀਖੇਜ਼ ਘਟਨਾ ਨੇ ਰਾਜਧਾਨੀ 'ਚ ਹਲਚਲ ਮਚਾ ਦਿੱਤੀ ਹੈ। ਇੱਕ ਨੌਜਵਾਨ ਨੇ ਆਪਣੇ ਹੀ ਪਰਿਵਾਰ ਦੇ ਪੰਜ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

By  Aarti January 1st 2025 09:56 AM -- Updated: January 1st 2025 11:44 AM

Lucknow Murder News : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨਾਕਾ ਇਲਾਕੇ 'ਚ ਸਥਿਤ ਹੋਟਲ ਸ਼ਰਨਜੀਤ 'ਚ 24 ਸਾਲਾ ਨੌਜਵਾਨ ਅਰਸ਼ਦ ਨੇ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 

ਮ੍ਰਿਤਕਾਂ ਵਿੱਚ ਅਰਸ਼ਦ ਦੀ ਮਾਂ ਆਸਮਾ ਅਤੇ ਚਾਰ ਭੈਣਾਂ-ਆਲੀਆ (9 ਸਾਲ), ਅਕਸਾ (16 ਸਾਲ), ਰਹਿਮੀਨ (18 ਸਾਲ) ਅਤੇ ਅਲਸ਼ੀਆ (19 ਸਾਲ) ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮ ਅਰਸ਼ਦ ਜੋ ਇਸਲਾਮ ਨਗਰ, ਟਿਹਰੀ ਬਾਗੀਆ, ਕੁਬੇਰਪੁਰ, ਆਗਰਾ ਦਾ ਰਹਿਣ ਵਾਲਾ ਹੈ, ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਫੀਲਡ ਯੂਨਿਟ ਨੂੰ ਬੁਲਾ ਕੇ ਸਬੂਤ ਇਕੱਠੇ ਕੀਤੇ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : Terrible Accident on New Year Eve : ਹਿਮਾਚਲ ’ਚ ਨਵੇਂ ਸਾਲ ਦੀ ਰਾਤ ਵਾਪਰਿਆ ਭਿਆਨਕ ਹਾਦਸਾ; ਡੂੰਘੀ ਖਾਈ ’ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ

Related Post