LPG Price Hike: ਚੋਣਾਂ ਖਤਮ ਹੁੰਦੇ ਹੀ ਵਧੀ LPG ਸਿਲੰਡਰ ਦੀ ਕੀਮਤ, ਜਾਣੋ ਨਵੀਂ ਕੀਮਤ

By  Amritpal Singh December 1st 2023 09:39 AM -- Updated: December 1st 2023 09:59 AM

LPG Price Hike: ਦੇਸ਼ ਦੇ 5 ਰਾਜਾਂ ਵਿੱਚ ਕੱਲ੍ਹ ਵਿਧਾਨ ਸਭਾ ਚੋਣਾਂ ਮੁਕੰਮਲ ਹੋ ਗਈਆਂ ਸਨ ਅਤੇ ਅੱਜ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਇਹ ਵਾਧਾ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ 'ਤੇ ਹੋਇਆ ਹੈ ਅਤੇ ਇਸ ਦੇ ਰੇਟ 'ਚ 21 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਅੱਜ, 1 ਦਸੰਬਰ, 2023 ਤੋਂ, ਤੁਹਾਨੂੰ ਰਾਜਧਾਨੀ ਦਿੱਲੀ ਵਿੱਚ ਇੱਕ ਵਪਾਰਕ ਗੈਸ ਸਿਲੰਡਰ ਲਈ 1796.50 ਰੁਪਏ ਦੇਣੇ ਪੈਣਗੇ, ਜਦੋਂ ਕਿ ਪਿਛਲੇ ਮਹੀਨੇ ਐਲਪੀਜੀ ਗੈਸ ਦੀ ਕੀਮਤ 1775.50 ਰੁਪਏ ਪ੍ਰਤੀ ਸਿਲੰਡਰ ਸੀ।

ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ।

14.2 ਕਿਲੋਗ੍ਰਾਮ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਆਮ ਐਲਪੀਜੀ ਸਿਲੰਡਰ ਖਪਤਕਾਰਾਂ ਨੂੰ ਨਾ ਤਾਂ ਕੋਈ ਰਾਹਤ ਮਿਲੀ ਹੈ ਅਤੇ ਨਾ ਹੀ ਉਨ੍ਹਾਂ ਦੇ ਗੈਸ ਸਿਲੰਡਰ ਦੇ ਰੇਟਾਂ ਵਿੱਚ ਕੋਈ ਬਦਲਾਅ ਕੀਤਾ ਗਿਆ ਹੈ। 

ਪਿਛਲੇ ਮਹੀਨੇ ਕਮਰਸ਼ੀਅਲ ਗੈਸ ਸਿਲੰਡਰ 100 ਰੁਪਏ ਮਹਿੰਗਾ ਹੋ ਗਿਆ ਸੀ

ਪਿਛਲੇ ਮਹੀਨੇ ਦੀ ਪਹਿਲੀ ਤਰੀਕ ਯਾਨੀ 1 ਨਵੰਬਰ ਨੂੰ ਵੀ ਐਲਪੀਜੀ ਸਿਲੰਡਰ ਦੀ ਕੀਮਤ 100 ਰੁਪਏ ਤੋਂ ਵੱਧ ਵਧਾਈ ਗਈ ਸੀ। ਐਲਪੀਜੀ ਦੀਆਂ ਇਹ ਕੀਮਤਾਂ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ 'ਤੇ ਵਧਾਈਆਂ ਗਈਆਂ ਹਨ। ਦੇਸ਼ 'ਚ 1 ਨਵੰਬਰ ਨੂੰ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ ਅਤੇ ਇਸ ਤਿਉਹਾਰ ਵਾਲੇ ਦਿਨ ਲੋਕ ਮਹਿੰਗਾਈ ਤੋਂ ਦੁਖੀ ਹਨ। 1 ਅਕਤੂਬਰ ਨੂੰ ਐੱਲ.ਪੀ.ਜੀ. 1731.50 ਰੁਪਏ 'ਤੇ ਸੀ ਜਦੋਂਕਿ 1 ਨਵੰਬਰ ਨੂੰ ਇਸ ਦਾ ਰੇਟ 101.50 ਰੁਪਏ ਮਹਿੰਗਾ ਹੋ ਗਿਆ ਅਤੇ ਇਹ 1833 ਰੁਪਏ ਪ੍ਰਤੀ ਸਿਲੰਡਰ ਹੋ ਗਿਆ। ਇਸ ਤੋਂ ਬਾਅਦ 16 ਨਵੰਬਰ ਨੂੰ ਕਮਰਸ਼ੀਅਲ ਗੈਸ ਦੀ ਕੀਮਤ ਘਟਾਈ ਗਈ ਅਤੇ ਇਹ 57.05 ਰੁਪਏ ਸਸਤੀ ਹੋ ਕੇ 1775.50 ਰੁਪਏ 'ਤੇ ਆ ਗਈ।

ਵਪਾਰਕ ਗੈਸ ਸਿਲੰਡਰ ਮਹਿੰਗਾ ਹੋਣ ਦਾ ਕੀ ਹੋਵੇਗਾ ਅਸਰ?

ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵਧਣ ਦਾ ਅਸਰ ਫੂਡ ਇੰਡਸਟਰੀ ਅਤੇ ਰੈਸਟੋਰੈਂਟ ਕਾਰੋਬਾਰ 'ਤੇ ਜ਼ਿਆਦਾ ਦੇਖਣ ਨੂੰ ਮਿਲੇਗਾ। ਆਮ ਲੋਕਾਂ ਲਈ ਬਾਹਰ ਖਾਣਾ ਮਹਿੰਗਾ ਹੋਣ ਵਾਲਾ ਹੈ ਅਤੇ ਉਨ੍ਹਾਂ ਦੇ ਘੁੰਮਣ ਦਾ ਬਜਟ ਮਹਿੰਗਾ ਹੋ ਜਾਵੇਗਾ।

Related Post