ਚੋਣਾਂ ਤੋਂ ਪਹਿਲਾਂ ਸਸਤਾ ਹੋਇਆ LPG ਸਿਲੰਡਰ: ਨਵੀਆਂ ਕੀਮਤਾਂ ਜਾਰੀ

By  Jasmeet Singh April 1st 2024 09:35 AM

Commercial LPG gets cheaper: ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਘਟਾ ਦਿੱਤੀ ਹੈ, ਜੋ ਇਸ ਸੋਮਵਾਰ ਤੋਂ ਲਾਗੂ ਹੋ ਗਈ ਹੈ। ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ 30 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 5 ਕਿਲੋਗ੍ਰਾਮ ਐਫਟੀਐਲ (ਫ੍ਰੀ ਟਰੇਡ ਐਲਪੀਜੀ) ਸਿਲੰਡਰ ਦੀ ਕੀਮਤ ਵਿੱਚ ਵੀ 7.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਕੀਮਤਾਂ 'ਚ ਕਟੌਤੀ ਤੋਂ ਬਾਅਦ ਹੁਣ ਰਾਜਧਾਨੀ ਦਿੱਲੀ 'ਚ 19 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਕੀਮਤ 30.50 ਰੁਪਏ ਘਟ ਕੇ 1764.50 ਰੁਪਏ ਹੋ ਗਈ ਹੈ। ਕੋਲਕਾਤਾ 'ਚ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 32 ਰੁਪਏ ਦੀ ਕਮੀ ਆਈ ਹੈ ਅਤੇ ਹੁਣ ਇਹ ਇੱਥੇ 1879 ਰੁਪਏ 'ਚ ਮਿਲੇਗਾ। ਉਥੇ ਹੀ ਮੁੰਬਈ 'ਚ ਸਿਲੰਡਰ ਦੀ ਕੀਮਤ 31.50 ਰੁਪਏ ਘਟਾ ਕੇ 1717.50 ਰੁਪਏ ਅਤੇ ਚੇਨਈ 'ਚ 30.50 ਰੁਪਏ ਘੱਟ ਕੇ 1930 ਰੁਪਏ ਹੋ ਗਈ ਹੈ। ਉਥੇ ਹੀ ਲੁਧਿਆਣਾ 'ਚ 19 ਕਿਲੋ ਦੇ ਕਮਰਸ਼ੀਅਲ ਐਲ.ਪੀ.ਜੀ ਸਿਲੰਡਰ 'ਚ 31.50 ਰੁਪਏ ਦੀ ਕਮੀ ਆਈ ਹੈ ਅਤੇ 47.5 ਕਿਲੋ ਦੇ ਐਲ.ਪੀ.ਜੀ ਸਿਲੰਡਰ 79 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। 

ਇਹ ਖਬਰਾਂ ਵੀ ਪੜ੍ਹੋ: 

Related Post