Durga Puja In Bangladesh : ਅਜ਼ਾਨ ਤੋਂ 5 ਮਿੰਟ ਪਹਿਲਾਂ ਬੰਦ ਕਰਨੇ ਪੈਣਗੇ ਲਾਊਡਸਪੀਕਰ , ਨਹੀਂ ਤਾਂ... ਬੰਗਲਾਦੇਸ਼ 'ਚ ਦੁਰਗਾ ਪੂਜਾ ਪੰਡਾਲਾਂ 'ਤੇ ਸਖ਼ਤੀ

ਹੁਣ ਖ਼ਬਰ ਆਈ ਹੈ ਕਿ ਬੰਗਲਾਦੇਸ਼ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਦੁਰਗਾ ਪੂਜਾ ਦੇ ਪੰਡਾਲਾਂ ਵਿਚ ਅਜ਼ਾਨ ਅਤੇ ਨਮਾਜ਼ ਦੌਰਾਨ ਰਸਮਾਂ ਦੌਰਾਨ ਵਰਤੇ ਜਾਣ ਵਾਲੇ ਸੰਗੀਤਕ ਸਾਜ਼ ਅਤੇ ਲਾਊਡ ਸਪੀਕਰ ਬੰਦ ਕੀਤੇ ਜਾਣ। ਬੰਗਲਾਦੇਸ਼ ਸਰਕਾਰ ਦੇ ਇਸ ਹੁਕਮ ਦਾ ਹੁਣ ਵਿਰੋਧ ਹੋ ਰਿਹਾ ਹੈ।

By  Aarti September 11th 2024 05:46 PM

Durga Puja In Bangladesh : ਬੰਗਲਾਦੇਸ਼ ਵਿੱਚ ਭੜਕੀ ਹਿੰਸਾ ਤੋਂ ਬਾਅਦ ਉਥੋਂ ਦੇ ਹਿੰਦੂਆਂ ਦੀ ਹਾਲਤ ਕਾਫੀ ਤਰਸਯੋਗ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਮੁਹੰਮਦ ਯੂਸੁਨ ਨੂੰ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ। ਹੁਣ ਖ਼ਬਰ ਆਈ ਹੈ ਕਿ ਬੰਗਲਾਦੇਸ਼ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਦੁਰਗਾ ਪੂਜਾ ਦੇ ਪੰਡਾਲਾਂ ਵਿਚ ਅਜ਼ਾਨ ਅਤੇ ਨਮਾਜ਼ ਦੌਰਾਨ ਰਸਮਾਂ ਦੌਰਾਨ ਵਰਤੇ ਜਾਣ ਵਾਲੇ ਸੰਗੀਤਕ ਸਾਜ਼ ਅਤੇ ਲਾਊਡ ਸਪੀਕਰ ਬੰਦ ਕੀਤੇ ਜਾਣ। ਬੰਗਲਾਦੇਸ਼ ਸਰਕਾਰ ਦੇ ਇਸ ਹੁਕਮ ਦਾ ਹੁਣ ਵਿਰੋਧ ਹੋ ਰਿਹਾ ਹੈ। 

ਬੰਗਲਾਦੇਸ਼ ਦੇ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਮੁਹੰਮਦ ਜਹਾਂਗੀਰ ਆਲਮ ਚੌਧਰੀ ਨੇ ਮੰਗਲਵਾਰ ਨੂੰ ਆਦੇਸ਼ ਜਾਰੀ ਕੀਤੇ ਕਿ ਅਜ਼ਾਨ ਅਤੇ ਨਮਾਜ਼ ਦੇ ਦੌਰਾਨ ਦੁਰਗਾ ਪੂਜਾ ਦੇ ਮੰਡਪਾਂ ਵਿੱਚ ਵਰਤੇ ਜਾਣ ਵਾਲੇ ਸੰਗੀਤ ਯੰਤਰਾਂ ਅਤੇ ਲਾਊਡ ਸਪੀਕਰਾਂ ਨੂੰ ਬੰਦ ਕਰ ਦਿੱਤਾ ਜਾਵੇ, ਬੰਗਲਾਦੇਸ਼ ਟ੍ਰਿਬਿਊਨ ਦੀ ਛੱਪੀ ਰਿਪੋਰਟ ਵਿੱਚ ਕਿਹਾ ਗਿਆ ਹੈ। ਉਨ੍ਹਾਂ ਨੇ ਆਪਣੇ ਆਦੇਸ਼ ਵਿੱਚ ਇਹ ਵੀ ਕਿਹਾ ਕਿ ਅਜ਼ਾਨ ਤੋਂ ਪੰਜ ਮਿੰਟ ਪਹਿਲਾਂ ਮਿਊਜ਼ਿਕ ਸਿਸਟਮ ਨੂੰ ਬੰਦ ਕਰਨਾ ਲਾਜ਼ਮੀ ਹੋਵੇਗਾ।

ਕਿਉਂਕਿ ਬੰਗਲਾਦੇਸ਼ ਪੱਛਮੀ ਬੰਗਾਲ ਦੇ ਨੇੜੇ ਹੈ, ਉੱਥੇ ਰਹਿਣ ਵਾਲੇ ਹਿੰਦੂਆਂ ਦੀ ਦੇਵੀ ਦੁਰਗਾ ਵਿੱਚ ਅਥਾਹ ਵਿਸ਼ਵਾਸ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਬੰਗਲਾਦੇਸ਼ ਵਿੱਚ ਇਸ ਸਾਲ 32,666 ਪੂਜਾ ਪੰਡਾਲ ਬਣਾਏ ਜਾਣਗੇ, ਜਿਨ੍ਹਾਂ ਵਿੱਚ 157 ਢਾਕਾ ਸਾਊਥ ਸਿਟੀ ਅਤੇ 88 ਉੱਤਰੀ ਸਿਟੀ ਕਾਰਪੋਰੇਸ਼ਨ ਵਿੱਚ ਸ਼ਾਮਲ ਹਨ। ਪਿਛਲੇ ਸਾਲ ਇਹ ਗਿਣਤੀ 33,431 ਸੀ ਪਰ ਇਸ ਸਾਲ ਇਹ ਗਿਣਤੀ ਘਟ ਗਈ ਹੈ। ਜ਼ਾਹਿਰ ਹੈ ਕਿ ਇਸ ਵਾਰ ਇਹ ਕਮੀ ਉੱਥੇ ਰਹਿਣ ਵਾਲੇ ਹਿੰਦੂਆਂ ਦੀ ਹਾਲਤ ਕਾਰਨ ਹੋਈ ਹੈ। 

ਬੰਗਲਾਦੇਸ਼ ਦੇ ਇਸ ਆਦੇਸ਼ ਤੋਂ ਬਾਅਦ ਭਾਰਤ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਇਸਕੋਨ ਕੋਲਕਾਤਾ ਦੇ ਉਪ ਪ੍ਰਧਾਨ ਅਤੇ ਬੁਲਾਰੇ ਰਾਧਾਰਮਨ ਦਾਸ ਨੇ ਇਸ ਹੁਕਮ ਦਾ ਵਿਰੋਧ ਕੀਤਾ ਹੈ। ਇੱਕ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਕਿ ਬੰਗਲਾਦੇਸ਼ੀ ਗ੍ਰਹਿ ਮੰਤਰੀ ਦੇ ਸਲਾਹਕਾਰ ਨਿਰਦੇਸ਼ ਦੇ ਰਹੇ ਹਨ ਕਿ ਹਿੰਦੂਆਂ ਨੂੰ ਅਜ਼ਾਨ ਤੋਂ 5 ਮਿੰਟ ਪਹਿਲਾਂ ਆਪਣੀ ਪੂਜਾ, ਸੰਗੀਤ ਅਤੇ ਕਿਸੇ ਵੀ ਰਸਮ ਨੂੰ ਬੰਦ ਕਰ ਦੇਣਾ ਚਾਹੀਦਾ ਹੈ - ਨਹੀਂ ਤਾਂ ਗ੍ਰਿਫਤਾਰੀ ਦਾ ਸਾਹਮਣਾ ਕਰਨਾ ਪਵੇਗਾ। ਇਹ ਨਵਾਂ ਤਾਲਿਬਾਨ ਬੰਗਲਾਦੇਸ਼ ਹੈ।"

ਕਾਬਿਲੇਗੌਰ ਹੈ ਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਯੂਨਸ ਨੇ 16 ਅਗਸਤ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ 'ਤੇ ਗੱਲ ਕੀਤੀ ਸੀ। ਇਸ ਗੱਲਬਾਤ ਦੌਰਾਨ ਪੀਐਮ ਮੋਦੀ ਨੇ ਯੂਨਸ ਨੂੰ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਸੀ। ਯੂਨਸ ਨੇ ਭਰੋਸਾ ਦਿੱਤਾ ਸੀ ਕਿ ਬੰਗਲਾਦੇਸ਼ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਪਹਿਲ ਦੇਵੇਗਾ। ਪਰ ਹਾਲ ਹੀ ਦੇ ਦਿਨਾਂ ਵਿਚ ਯੂਨਸ ਨੇ ਦੋਸ਼ ਲਗਾਇਆ ਕਿ ਬੰਗਲਾਦੇਸ਼ ਵਿਚ ਹਿੰਦੂਆਂ 'ਤੇ ਹਮਲਿਆਂ ਨੂੰ ਭਾਰਤੀ ਮੀਡੀਆ ਵਿਚ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Earthquake : ਪੰਜਾਬ ਸਮੇਤ ਦਿੱਲੀ-NCR 'ਚ ਭੂਚਾਲ ਦੇ ਝਟਕੇ, ਪਾਕਿਸਤਾਨ 'ਚ ਸੀ ਭੂਚਾਲ ਦਾ ਕੇਂਦਰ

Related Post