MP Aujla Lok Sabha Security Breach: ਕਾਂਗਰਸ ਦੇ ਇਸ ਸਾਂਸਦ ਨੇ ਲੋਕ ਸਭਾ ਅੰਦਰ ਹੰਗਾਮਾ ਕਰਨ ਵਾਲੇ ਨੌਜਵਾਨਾਂ ਨੂੰ ਫੜਿਆ; ਦੱਸੀ ਕਿਵੇਂ ਵਾਪਰੀ ਘਟਨਾ
MP Aujla Lok Sabha Security Breach: ਸੰਸਦ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਨੌਜਵਾਨ ਸਦਨ ਵਿੱਚ ਦਾਖ਼ਲ ਹੋਏ। ਇਹ ਦੋਵੇਂ ਵਿਅਕਤੀਆਂ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ ਸੀ। ਉਨ੍ਹਾਂ ਨੂੰ ਸੰਸਦ ਮੈਂਬਰਾਂ ਨੇ ਫੜ ਲਿਆ ਅਤੇ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ।
ਦੱਸ ਦਈਏ ਕਿ ਸੰਸਦ ਭਵਨ ’ਚ ਜਿਵੇਂ ਹੀ ਇਹ ਘਟਨਾ ਵਾਪਰੀ ਤਾਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਸਮੋਗ ਬੰਬਨੁਮਾ ਚੀਜ਼ ਨੂੰ ਫੜ ਲਿਆ ਅਤੇ ਉਸ ਨੂੰ ਬਾਹਰ ਸੁੱਟ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਹੱਥ ’ਚ ਪੀਲੇ ਰੰਗ ਦਾ ਪਦਾਰਥ ਵੀ ਲੱਗ ਗਿਆ।
ਸੰਸਦ ਮੈਂਬਰ ਗੁਰਜੀਤ ਔਜਲਾ ਨੇ ਦੱਸੀ ਸਾਰੀ ਘਟਨਾ
ਸੰਸਦ ਮੈਂਬਰ ਗੁਰਜੀਤ ਔਜਲਾ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਵਿਅਕਤੀ ਜਿਵੇਂ ਹੀ ਦਰਸ਼ਕ ਗੈਲਰੀ ’ਚੋਂ ਆਉਂਦੇ ਹਨ ਤਾਂ ਉਨ੍ਹਾਂ ਚੋਂ ਇੱਕ ਵਿਅਕਤੀ ਆਪਣੇ ਪੈਰਾਂ ’ਚੋਂ ਕੋਈ ਚੀਜ਼ ਕੱਢਦਾ ਹੈ, ਜਿਸ ਨੂੰ ਉਹ ਸੁੱਟ ਦਿੱਤਾ ਹੈ ਉਹ ਇੱਕ ਤਰ੍ਹਾਂ ਦਾ ਸਮੋਗ ਬੰਬ ਸੁੱਟ ਦਿੱਤਾ ਹੈ ਜਿਸ ਨੂੰ ਉਨ੍ਹਾਂ ਨੇ ਫੜ ਲਿਆ ਅਤੇ ਬਾਹਰ ਪਾਸੇ ਸੁੱਟ ਦਿੱਤਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ।
ਸਮੋਗ ਬੰਬ ਨੂੰ ਫੜ ਸੁੱਟਿਆ ਬਾਹਰ- ਸੰਸਦ ਗੁਰਜੀਤ ਔਜਲਾ
ਉਨ੍ਹਾਂ ਅੱਗੇ ਦੱਸਿਆ ਕਿ ਇਸ ਘਟਨਾ ਮਗਰੋਂ ਬਾਕੀ ਸਾਰੇ ਐਮਪੀ ਵੀ ਪਹੁੰਚ ਗਏ। ਸੁਰੱਖਿਆ ਕਰਮੀ ਵੀ ਪਹੁੰਚ ਗਏ। ਸਾਨੂੰ ਸਾਰਿਆਂ ਨੂੰ ਡਰ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਜਾਵੇ। ਸੁਰੱਖਿਆ ਕਰਮੀ ਅੰਦਰ ਸੀ ਜਿਸ ਕਾਰਨ ਉਹ ਦੋਵੇਂ ਕਾਬੂ ਆ ਗਏ।
'ਇਹ ਘਟਨਾ ਬਹੁਤ ਵੱਡੀ ਨਾਮੋਸ਼ੀ'
ਸੰਸਦ ਬਰਸੀ ਮੌਕੇ ਵਾਪਰੀ ਇਸ ਘਟਨਾ ’ਤੇ ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਇਹ ਘਟਨਾ ਬਹੁਤ ਵੱਡੀ ਨਾਮੋਸ਼ੀ ਹੈ। ਸੰਸਦ ਜੋ ਕੁਝ ਵੀ ਵਾਪਰਿਆ ਉਹ ਬਹੁਤ ਹੀ ਮੰਦਭਾਗਾ ਹੋਇਆ ਹੈ। ਇਸ ਸਾਰੀ ਘਟਨਾ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ। ਅੱਜ ਵੀ ਸਮੋਗ ਬੰਬ ਸੰਸਦ ’ਚ ਪਹੁੰਚਿਆਂ ਤਾਂ ਦੂਜੇ ਵੀ ਬੰਬ ਸੰਸਦ ’ਚ ਆ ਸਕਦੇ ਸੀ।
ਇਹ ਵੀ ਪੜ੍ਹੋ: ਸੰਸਦ ਦੀ ਸੁਰੱਖਿਆ 'ਚ ਵੱਡੀ ਕੁਤਾਹੀ , ਦਰਸ਼ਕ ਗੈਲਰੀ 'ਚੋਂ ਛਾਲ ਮਾਰ ਕੇ ਸਦਨ 'ਚ ਦਾਖਲ ਹੋਏ ਅਣਪਛਾਤੇ ਵਿਅਕਤੀ