Mahua Moitra News: ਮਹੂਆ ਮੋਇਤਰਾ ਦੀ ਲੋਕ ਸਭਾ ਮੈਂਬਰਸ਼ਿਪ ਰੱਦ, ਜਾਣੋ ਕੌਣ ਹਨ ਮਹੂਆ ਤੇ ਕੀ ਹੈ ਪੂਰਾ ਵਿਵਾਦ

By  Aarti December 8th 2023 08:28 PM -- Updated: December 8th 2023 08:43 PM

Mahua Moitra News:  ਕੈਸ਼ ਫਾਰ ਕਵੈਰੀ ਪੁੱਛਗਿੱਛ ਮਾਮਲੇ 'ਚ ਸ਼ਾਮਲ ਟੀਐੱਮਸੀ ਸੰਸਦ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਖਤਮ ਹੋ ਗਈ ਹੈ। ਐਥਿਕਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਉਸ ਦੀ ਬਰਖਾਸਤਗੀ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਵੋਟਿੰਗ ਹੋਈ। ਹਾਲਾਂਕਿ ਮਹੂਆ ਮੋਇਤਰਾ ਨੂੰ ਕੱਢਣ ਲਈ ਜਿਵੇਂ ਹੀ ਸਦਨ 'ਚ ਵੋਟਿੰਗ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਨੇ ਇਸ ਦਾ ਬਾਈਕਾਟ ਕਰ ਦਿੱਤਾ।

ਵੋਟਿੰਗ ਤੋਂ ਬਾਅਦ ਲੋਕ ਸਭਾ ਸਪੀਕਰ ਨੇ ਮਹੂਆ ਮੋਇਤਰਾ ਦੇ ਖਿਲਾਫ ਬਰਖਾਸਤਗੀ ਮਤਾ ਪਾਸ ਕਰ ਦਿੱਤਾ। ਇਸ ਤੋਂ ਬਾਅਦ ਲੋਕ ਸਭਾ 11 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਗਈ।

ਲੋਕ ਸਭਾ 'ਚੋਂ ਕੱਢੇ ਜਾਣ ਤੋਂ ਬਾਅਦ ਮਹੂਆ ਨੇ ਕਿਹਾ ਕਿ ਲੋਕ ਸਭਾ ਦੀ ਐਥਿਕਸ ਕਮੇਟੀ ਨੇ ਮੈਨੂੰ ਝੁਕਾਉਣ ਲਈ ਬਣਾਈ ਆਪਣੀ ਰਿਪੋਰਟ 'ਚ ਹਰ ਨਿਯਮ ਤੋੜਿਆ ਹੈ।


ਇਸ ਤੋਂ ਪਹਿਲਾਂ ਵੀ ਚਰਚਾ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮਹੂਆ ਮੋਇਤਰਾ ਨੂੰ ਸਦਨ ਵਿੱਚ ਬੋਲਣ ਨਹੀਂ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਪੈਨਲ ਮੀਟਿੰਗ ਵਿੱਚ ਬੋਲਣ ਦਾ ਮੌਕਾ ਮਿਲਿਆ ਹੈ।

ਦੂਜੇ ਪਾਸੇ ਲੋਕ ਸਭਾ ਤੋਂ ਕੱਢੇ ਜਾਣ 'ਤੇ ਮਹੂਆ ਮੋਇਤਰਾ ਨੇ ਕਿਹਾ ਕਿ ਮੇਰੇ ਖਿਲਾਫ ਕੋਈ ਸਬੂਤ ਨਹੀਂ ਸੀ, ਪਰ ਫਿਰ ਵੀ ਕੰਗਾਰੂ ਕੋਰਟ ਨੇ ਇਹ ਫੈਸਲਾ ਲਿਆ ਕਿਉਂਕਿ ਅਡਾਨੀ ਗਰੁੱਪ ਮੋਦੀ ਸਰਕਾਰ ਲਈ ਜ਼ਰੂਰੀ ਹੈ।

10 ਨਵੰਬਰ ਨੂੰ ਲੋਕ ਸਭਾ ਸਪੀਕਰ ਨੂੰ ਭੇਜੀ ਸੀ ਰਿਪੋਰਟ 

ਦੱਸ ਦਈਏ ਕਿ ਨੈਤਿਕਤਾ ਕਮੇਟੀ ਨੇ ਮਹੂਆ ਮੋਇਤਰਾ ਮਾਮਲੇ ਵਿੱਚ ਆਪਣੀ ਜਾਂਚ ਰਿਪੋਰਟ ਪਿਛਲੇ ਮਹੀਨੇ 10 ਨਵੰਬਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਭੇਜੀ ਸੀ। ਪੈਸੇ ਲੈਣ ਅਤੇ ਸੰਸਦ 'ਚ ਸਵਾਲ ਪੁੱਛਣ ਦੇ ਮਾਮਲੇ 'ਚ ਲੋਕ ਸਭਾ ਸਪੀਕਰ ਬਿਰਲਾ ਦੇ ਨਿਰਦੇਸ਼ਾਂ 'ਤੇ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਐਥਿਕਸ ਕਮੇਟੀ ਨੇ ਕਰੀਬ 500 ਪੰਨਿਆਂ ਦੀ ਆਪਣੀ ਰਿਪੋਰਟ ਤਿਆਰ ਕੀਤੀ ਸੀ, ਜਿਸ ਨੂੰ 6-4 ਦੇ ਫਰਕ ਨਾਲ ਮਨਜ਼ੂਰੀ ਦਿੱਤੀ ਗਈ ਸੀ।

ਨਿਸ਼ੀਕਾਂਤ ਦੂਬੇ ਨੇ ਲਗਾਇਆ ਸੀ ਇਲਜ਼ਾਮ ਦੋਸ਼

ਕਾਬਿਲੇਗੌਰ ਹੈ ਕਿ 28 ਜੁਲਾਈ 2021 ਨੂੰ ਆਈਟੀ ਮੰਤਰਾਲੇ ਨਾਲ ਸਬੰਧਤ ਸੰਸਦੀ ਸਥਾਈ ਕਮੇਟੀ ਦੀ ਮੀਟਿੰਗ ਵਿੱਚ ਨਿਸ਼ੀਕਾਂਤ ਦੂਬੇ ਨੇ ਦੋਸ਼ ਲਾਇਆ ਸੀ ਕਿ ਮਹੂਆ ਮੋਇਤਰਾ ਨੇ ਉਨ੍ਹਾਂ ਨੂੰ ‘ਬਿਹਾਰੀ ਗੁੰਡਾ’ ਕਿਹਾ ਸੀ। ਅਕਤੂਬਰ 'ਚ ਨਿਸ਼ੀਕਾਂਤ ਦੂਬੇ ਨੇ ਮਹੂਆ ਮੋਇਤਰਾ 'ਤੇ ਸੰਸਦ 'ਚ ਸਵਾਲ ਪੁੱਛਣ ਲਈ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਸੀ।

ਸਾਲ 2009 'ਚ ਰਾਜਨੀਤੀ ਦੀ ਸ਼ੁਰੂਆਤ

ਦੱਸ ਦਈਏ ਕਿ ਮਹੂਆ ਨੇ ਸਾਲ 2009 'ਚ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ। ਮਹੂਆ ਨੇ ਰਾਜਨੀਤੀ ਦੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਾਂਗਰਸ ਦੇ ਨਾਲ ਕੰਮ ਕੀਤਾ ਅਤੇ ਛੇਤੀ ਹੀ ਰਾਹੁਲ ਗਾਂਧੀ ਦੇ ਬਹੁਤ ਨੇੜੇ ਹੋ ਗਿਆ ਅਤੇ ਰਾਹੁਲ ਦੇ ਆਮ ਆਦਮੀ ਦੇ ਸਿਪਾਹੀ ਪ੍ਰੋਜੈਕਟ ਦਾ ਮੈਂਬਰ ਬਣਾਇਆ ਗਿਆ।

ਵਿਵਾਦਾਂ ਨਾਲ ਹੈ ਪੁਰਾਣਾ ਨਾਤਾ 

ਮਹੂਆ ਦਾ ਵਿਵਾਦਾਂ ਨਾਲ ਬਹੁਤ ਪੁਰਾਣਾ ਨਾਤਾ ਰਿਹਾ ਹੈ। ਦੱਸ ਦਈਏ ਕਿ ਸਾਲ 2015 'ਚ ਮਹੂਆ ਨੇ ਇਕ ਟੀਵੀ ਚੈਨਲ 'ਤੇ ਬਹਿਸ ਦੌਰਾਨ ਆਪਣੀ ਵਿਚਕਾਰਲੀ ਉਂਗਲੀ ਦਿਖਾਈ ਸੀ। ਇਸ ਤੋਂ ਇਲਾਵਾ 2017 'ਚ ਉਨ੍ਹਾਂ ਨੇ ਭਾਜਪਾ ਦੇ ਸੰਸਦ ਮੈਂਬਰ ਬਾਬੁਲ ਸੁਪਰੀਓ 'ਤੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਸੁਪ੍ਰਿਓ 'ਤੇ ਦੋਸ਼ ਸੀ ਕਿ ਮਹੂਆ ਪੀ ਕੇ ਬੇਹੋਸ਼ ਹੈ ਦਾ ਇਲਜ਼ਾਮ ਲਗਾਇਆ ਸੀ। 

ਇਹ ਵੀ ਪੜ੍ਹੋ: Punjabi Girl Murder In UK: ਪਰਿਵਾਰ ਨੇ ਰੋ ਰੋ ਕੀਤਾ ਮਹਿਕ ਸ਼ਰਮਾ ਦਾ ਅੰਤਿਮ ਸਸਕਾਰ, ਲੰਡਨ ’ਚ ਪਤੀ ਵੱਲੋਂ ਕੀਤਾ ਗਿਆ ਸੀ ਕਤਲ

Related Post