18th Lok Sabha First Session: 18ਵੀਂ ਲੋਕ ਸਭਾ ਅੱਜ ਹੋਇਆ ਆਗਾਜ਼, ਸ਼ੁਰੂਆਤ ’ਚ ਹੰਗਾਮੇ ਦੇ ਆਸਾਰ

ਦੂਜੇ ਪਾਸੇ ਪਿਛਲੀਆਂ ਦੋ ਲੋਕ ਸਭਾਵਾਂ ਵਿੱਚ ਪੂਰਨ ਬਹੁਮਤ ਹਾਸਲ ਕਰਨ ਵਾਲੀ ਭਾਜਪਾ ਇਸ ਵਾਰ ਆਪਣੇ ਦਮ ’ਤੇ ਬਹੁਮਤ ਹਾਸਲ ਨਹੀਂ ਕਰ ਸਕੀ।

By  Aarti June 24th 2024 08:31 AM -- Updated: June 24th 2024 11:05 AM

18th Lok Sabha First Session: 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਨਾਲ ਅੱਜ ਸੰਸਦ ਵਿੱਚ ਨਵੀਂ ਲੋਕ ਸਭਾ ਦਾ ਗਠਨ ਕੀਤਾ ਜਾਵੇਗਾ। 18ਵੀਂ ਲੋਕ ਸਭਾ ਪਿਛਲੀਆਂ ਦੋ ਲੋਕ ਸਭਾਵਾਂ ਯਾਨੀ 16ਵੀਂ ਅਤੇ 17ਵੀਂ ਲੋਕ ਸਭਾ ਨਾਲੋਂ ਵੱਖਰੀ ਹੋਵੇਗੀ ਕਿਉਂਕਿ ਇਸ ਵਾਰ ਸੰਸਦ ਮੈਂਬਰਾਂ ਦੀ ਗਿਣਤੀ ਵਧਣ ਕਾਰਨ ਵਿਰੋਧੀ ਧਿਰ ਦਾ ਮਨੋਬਲ ਉੱਚਾ ਹੈ।

ਦੂਜੇ ਪਾਸੇ ਪਿਛਲੀਆਂ ਦੋ ਲੋਕ ਸਭਾਵਾਂ ਵਿੱਚ ਪੂਰਨ ਬਹੁਮਤ ਹਾਸਲ ਕਰਨ ਵਾਲੀ ਭਾਜਪਾ ਇਸ ਵਾਰ ਆਪਣੇ ਦਮ ’ਤੇ ਬਹੁਮਤ ਹਾਸਲ ਨਹੀਂ ਕਰ ਸਕੀ। ਇਸ ਵਾਰ ਭਾਜਪਾ ਨਹੀਂ, ਸਗੋਂ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐਨਡੀਏ) ਨੇ ਬਹੁਮਤ ਹਾਸਲ ਕੀਤਾ ਹੈ। ਅਜਿਹੇ 'ਚ 18ਵੀਂ ਲੋਕ ਸਭਾ ਨੂੰ ਲੈ ਕੇ ਕਈ ਸਵਾਲ ਅਤੇ ਉਤਸੁਕਤਾ ਹਨ।

ਨਵੀਂ ਲੋਕ ਸਭਾ ਦਾ ਏਜੰਡਾ ਕੀ ਹੋਵੇਗਾ, ਕਿਨ੍ਹਾਂ ਮੁੱਦਿਆਂ 'ਤੇ ਹੋ ਸਕਦਾ ਹੈ ਟਕਰਾਅ? ਕਿਹੜੇ ਮੁੱਦੇ ਸੰਸਦ 'ਤੇ ਹਾਵੀ ਹੋਣਗੇ? ਕੀ ਨਵੇਂ ਸੰਸਦ ਮੈਂਬਰ ਨਵਾਂ ਏਜੰਡਾ ਤੈਅ ਕਰਨਗੇ? ਕੀ ਨਵੀਂ ਸਰਕਾਰ ਦਾ ਸਫ਼ਰ ਪਿਛਲੀਆਂ ਦੋ ਸਰਕਾਰਾਂ ਵਾਂਗ ਆਸਾਨ ਹੋਵੇਗਾ? ਅਜਿਹੇ ਕਈ ਸਵਾਲ ਹਨ ਜਿਨ੍ਹਾਂ ਨੂੰ ਲੈ ਕੇ ਆਮ ਲੋਕ ਉਤਸੁਕ ਹਨ।

ਨਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰ ਨੇ ਆਪਣਾ ਰਵੱਈਆ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਕੇ ਸੁਰੇਸ਼ ਨੂੰ ਪ੍ਰੋਟੇਮ ਸਪੀਕਰ ਨਾ ਬਣਾਏ ਜਾਣ 'ਤੇ ਵਿਰੋਧੀ ਧਿਰ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਵਿਰੋਧੀ ਧਿਰ ਨੇ ਕਿਹਾ ਹੈ ਕਿ ਉਸ ਦੇ ਸੰਸਦ ਮੈਂਬਰ ਪ੍ਰੋ ਟੈਮ ਸਪੀਕਰ ਦੀ ਹਮਾਇਤ ਕਰਨ ਵਾਲੇ ਪੈਨਲ ਵਿੱਚ ਸ਼ਾਮਲ ਨਹੀਂ ਹੋਣਗੇ।

18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ 'ਚ ਸੋਮਵਾਰ ਨੂੰ ਸਵੇਰੇ 10 ਵਜੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਭਾਜਪਾ ਦੇ ਸੰਸਦ ਮੈਂਬਰ ਭਰਤਰਿਹਰੀ ਮਹਿਤਾਬ ਨੂੰ ਰਾਸ਼ਟਰਪਤੀ ਭਵਨ 'ਚ ਪ੍ਰੋਟੇਮ ਸਪੀਕਰ ਵਜੋਂ ਅਹੁਦੇ ਦੀ ਸਹੁੰ ਚੁਕਾਉਣਗੇ। ਸਵੇਰੇ 11 ਵਜੇ ਲੋਕ ਸਭਾ ਵਿੱਚ ਪ੍ਰੋਟੇਮ ਸਪੀਕਰ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣਾ ਸ਼ੁਰੂ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ HC ਨੇ ਜ਼ਮਾਨਤ 'ਤੇ ਲਗਾ ਦਿੱਤੀ ਸੀ ਰੋਕ

Related Post