PM Modi Maun Sadhna: ਚੋਣਾਂ ਦੇ ਆਖਰੀ ਪੜਾਅ ਤੋਂ ਪਹਿਲਾਂ PM ਮੋਦੀ ਕਰਨਗੇ ਮੌਨ ਸਾਧਨਾ, ਵਿਵੇਕਾਨੰਦ ਰਾਕ ਮੈਮੋਰੀਅਲ ’ਚ ਇੰਝ ਬਿਤਾਉਣਗੇ ਸਮਾਂ

ਦੱਸ ਦਈਏ ਕਿ ਕਿ ਪ੍ਰਧਾਨ ਮੰਤਰੀ 1 ਜੂਨ ਦੀ ਸ਼ਾਮ ਤੱਕ ਸਾਧਨਾ ਕਰਨਗੇ। ਇਸ ਦੇ ਨਾਲ ਹੀ ਵਿਰੋਧੀ ਧਿਰ ਨੇ ਇਸ ਨੂੰ ਚੋਣ ਡਰਾਮਾ ਕਰਾਰ ਦਿੱਤਾ ਹੈ ਅਤੇ ਚੋਣ ਕਮਿਸ਼ਨ ਤੋਂ ਇਸ ਦੀ ਮੀਡੀਆ ਕਵਰੇਜ 'ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਸੀ।

By  Aarti May 31st 2024 11:33 AM -- Updated: May 31st 2024 12:56 PM

PM Modi Maun Sadhna:  ਲੋਕ ਸਭਾ ਚੋਣਾਂ ਦੇ ਆਖਰੀ ਯਾਨੀ ਸੱਤਵੇਂ ਪੜਾਅ ਦਾ ਚੋਣ ਪ੍ਰਚਾਰ ਵੀ ਰੁਕ ਗਿਆ ਹੈ। ਇਸ ਸਾਇਲੈਂਟ ਆਵਰ ਵਿੱਚ, ਪ੍ਰਧਾਨ ਮੰਤਰੀ ਤਾਮਿਲਨਾਡੂ ਦੇ ਕੰਨਿਆਕੁਮਾਰੀ ਵਿੱਚ 45 ਘੰਟਿਆਂ ਲਈ ਮੌਨ ਧਾਰਨ ਕਰ ਰਹੇ ਹਨ। ਉਨ੍ਹਾਂ ਨੇ ਭਗਵਤੀ ਅਮਾਨ ਮੰਦਰ 'ਚ ਪੂਜਾ ਅਰਚਨਾ ਕਰਨ ਤੋਂ ਬਾਅਦ ਮੌਨ ਵਰਤ ਸ਼ੁਰੂ ਕੀਤਾ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਬਾਅਦ ਉਹ ਵਿਵੇਕਾਨੰਦ ਰਾਕ ਮੈਮੋਰੀਅਲ ਨੇੜੇ ਤਮਿਲ ਸੰਤ ਤਿਰੂਵੱਲੂਵਰ ਦੀ ਮੂਰਤੀ ਦੇਖਣ ਵੀ ਜਾ ਸਕਦੇ ਹਨ।

ਦੱਸ ਦਈਏ ਕਿ ਕਿ ਪ੍ਰਧਾਨ ਮੰਤਰੀ 1 ਜੂਨ ਦੀ ਸ਼ਾਮ ਤੱਕ ਸਾਧਨਾ ਕਰਨਗੇ। ਇਸ ਦੇ ਨਾਲ ਹੀ ਵਿਰੋਧੀ ਧਿਰ ਨੇ ਇਸ ਨੂੰ ਚੋਣ ਡਰਾਮਾ ਕਰਾਰ ਦਿੱਤਾ ਹੈ ਅਤੇ ਚੋਣ ਕਮਿਸ਼ਨ ਤੋਂ ਇਸ ਦੀ ਮੀਡੀਆ ਕਵਰੇਜ 'ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਸੀ।


ਆਖਰੀ ਪੜਾਅ 'ਚ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਬਿਹਾਰ ਅਤੇ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਵੋਟਿੰਗ ਹੋਣੀ ਹੈ। ਹੁਣ ਵੋਟਿੰਗ ਲਈ ਸਿਰਫ਼ 57 ਸੀਟਾਂ ਬਚੀਆਂ ਹਨ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੂਜਾ ਅਰਚਨਾ ਕੀਤੀ ਸੀ। ਉਹ ਪਹਿਲਾਂ ਵਾਰਾਣਸੀ ਪਹੁੰਚੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਤਾਮਿਲਨਾਡੂ ਦੇ ਤਿਰੁਮਯਮ ਸਥਿਤ ਕੋੱਟਈ ਭੈਰਵਰਾ ਮੰਦਰ 'ਚ ਪੂਜਾ ਅਰਚਨਾ ਕੀਤੀ। ਅੰਨਾਮਾਲਾਈ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਚੋਣਾਂ ਖਤਮ ਹੋਣ ਤੋਂ ਪਹਿਲਾਂ ਉਹ ਮੰਦਰ ਜਾ ਕੇ ਭੈਰਵਰ ਦਾ ਆਸ਼ੀਰਵਾਦ ਲੈਣਗੇ।


ਕਾਬਿਲੇਗੌਰ ਹੈ ਕਿ ਕਿ ਚੋਣਾਂ ਦਾ ਆਖਰੀ ਪੜਾਅ ਇਸ ਲਈ ਵੀ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਅਤੇ ਪੱਛਮੀ ਬੰਗਾਲ ਦੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਇਸ ਪੜਾਅ 'ਚ ਪੱਛਮੀ ਬੰਗਾਲ ਦੀਆਂ 9 ਸੀਟਾਂ 'ਤੇ ਮੁਕਾਬਲਾ ਹੈ। ਇਸ ਵਾਰ ਭਾਜਪਾ ਨੂੰ ਪੱਛਮੀ ਬੰਗਾਲ ਤੋਂ ਸਭ ਤੋਂ ਵੱਧ ਉਮੀਦਾਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਹੈ ਕਿ ਇਸ ਵਾਰ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਸਭ ਤੋਂ ਵੱਧ ਫਾਇਦਾ ਹੋਣ ਵਾਲਾ ਹੈ। 

ਇਹ ਵੀ ਪੜ੍ਹੋ: Farmer Protest: ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਦਾ ਵੱਡਾ ਐਲਾਨ, 2 ਜੂਨ ਨੂੰ ਕੀਤਾ ਜਾਵੇਗਾ ਵੱਡਾ ਇਕੱਠ

Related Post