'BJP ਦੀ 'B' ਟੀਮ ਹੈ ਆਮ ਆਦਮੀ ਪਾਰਟੀ...ਲੋਕ ਅਸਲੀ ਮੁੱਦੇ ਨੂੰ ਨਾ ਭੁੱਲਣ'

ਕਾਂਗਰਸੀ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ, ਭਾਜਪਾ ਦੀ ਬੀ ਟੀਮ ਹੈ, ਕਿਉਂਕਿ ਭਾਜਪਾ ਜਿਵੇਂ ਉਸ ਨੂੰ ਕਹਿੰਦੀ ਹੈ, ਉਹ ਉਸ ਤਰ੍ਹਾਂ ਹੀ ਕਰਦੀ ਹੈ। ਭਾਵੇਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ 92ਵੇਂ ਵਿਧਾਇਕ ਬਣਾ ਕੇ ਦਿੱਤੇ ਹਨ, ਪਰ ਉਹ ਕੇਂਦਰ ਦੀ ਸਕੀ ਹੈ।

By  KRISHAN KUMAR SHARMA May 2nd 2024 12:39 PM

Lok Sabha Election 2024: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਅਸਲੀ ਮੁੱਦੇ ਨਹੀਂ ਭੁੱਲਣੇ ਚਾਹੀਦੇ। ਲੋਕਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ, ਭਾਜਪਾ ਦੀ 'ਬੀ' ਟੀਮ ਹੈ। ਇਹ ਗੱਲ ਪੰਜਾਬ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਹੇ।

ਕਾਂਗਰਸੀ ਵਿਧਾਇਕ ਨੇ ਆਰਐਸਐਸ ਨੂੰ ਕੀਤਾ ਸਵਾਲ

ਉਨ੍ਹਾਂ ਇਸ ਦੌਰਾਨ ਕਿਹਾ ਕਿ ਉਹ ਆਰਐਸਐਸ ਨੂੰ ਸਵਾਲ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਆਪਣੀ ਪਾਰਟੀ ਭਾਜਪਾ, ਜਿਸ ਦਾ ਆਪਣਾ ਵਰਕਰਾਂ ਦਾ ਵੱਡਾ ਕਾਡਰ ਸੀ ਤਾਂ ਫਿਰ ਉਹ ਪਾਰਟੀ ਲੋਕ ਸਭਾ ਚੋਣਾਂ 'ਚ 125 ਉਮੀਦਵਾਰ ਦੂਜੀਆਂ ਪਾਰਟੀਆਂ ਤੋਂ ਕਿਉਂ ਲੈ ਕੇ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਇੱਕੋ ਹੀ ਹਨ।


ਕਾਂਗਰਸੀ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ, ਭਾਜਪਾ ਦੀ ਬੀ ਟੀਮ ਹੈ, ਕਿਉਂਕਿ ਭਾਜਪਾ ਜਿਵੇਂ ਉਸ ਨੂੰ ਕਹਿੰਦੀ ਹੈ, ਉਹ ਉਸ ਤਰ੍ਹਾਂ ਹੀ ਕਰਦੀ ਹੈ। ਭਾਵੇਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ 92ਵੇਂ ਵਿਧਾਇਕ ਬਣਾ ਕੇ ਦਿੱਤੇ ਹਨ, ਪਰ ਉਹ ਕੇਂਦਰ ਦੀ ਸਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ 'ਚ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਤਾਂ ਭਾਜਪਾ ਦੇ ਕਹਿਣ 'ਤੇ ਆਮ ਆਦਮੀ ਪਾਰਟੀ ਨੇ ਕੇਸ ਦਰਜ ਨਹੀਂ ਕੀਤਾ, ਸਗੋਂ ਜ਼ੀਰੋ ਐਫਆਈਆਰ ਦਰਜ ਕਰ ਦਿੱਤੀ, ਉਹ ਵੀ ਕਿਸਾਨਾਂ ਦੇ ਰੋਹ ਤੋਂ ਬਾਅਦ ਕੀਤੀ ਗਈ।

ਪ੍ਰਗਟ ਸਿੰਘ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਬੈਠ ਕੇ ਬਾਂਹ ਮਰੋੜਦੀ ਹੈ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ, ਜਿਸ ਤਹਿਤ ਹੀ ਦਲਬੀਰ ਸਿੰਘ ਗੋਲਡੀ ਅਤੇ ਰਾਜ ਕੁਮਾਰ ਚੱਬੇਵਾਲ ਨੂੰ ਬਾਂਹ ਮਰੋੜ ਕੇ ਆਪ 'ਚ ਸ਼ਮੂਲੀਅਤ ਕਰਵਾਈ ਹੈ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੋਵਾਂ ਪਾਰਟੀਆਂ ਦੇ ਝਾਂਸੇ 'ਚ ਨਾ ਆਉਣ ਅਤੇ ਇਨ੍ਹਾਂ ਦਾ ਅਸਲੀ ਚਿਹਰਾ ਪਛਾਣਦੇ ਹੋਏ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਵੋਟ ਪਾਉਣ।

Related Post