ਸੱਚਖੰਡ ਗੁਰਦੁਆਰਾ ਬੋਰਡ ਵੱਲੋਂ ਤਿਆਰ ਕੀਤਾ ਗਿਆ ‘ਲੋਗੋ’ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਕੀਤਾ ਗਿਆ ਜਾਰੀ, ਦੇਖੋ ਪਹਿਲੀ ਝਲਕ

ਸੱਚਖੰਡ ਗੁਰਦੁਆਰਾ ਬੋਰਡ ਵੱਲੋਂ ਤਿਆਰ ਕੀਤਾ ਗਿਆ ‘ਲੋਗੋ’ 4 ਸਤੰਬਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਜਾਰੀ ਕੀਤਾ ਗਿਆ। ਲੋਗੋ ਦਾ ਡਿਜ਼ਾਈਨ ਖੂਬਸੂਰਤ ਹੈ। ਇਸ ਵਿੱਚ ਤਖ਼ਤ ਸਾਹਿਬ ਨਾਲ ਸਬੰਧਤ ਖੰਡਾ ਅਤੇ ਗੁਰੂ ਮਾਨਿਓ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ਼ਾਮਲ ਕੀਤਾ ਗਿਆ ਹੈ।

By  Aarti September 7th 2024 07:03 PM

Sachkhand Sri Hazur Abchalnagar Sahib Nanded : ਸੱਚਖੰਡ ਗੁਰਦੁਆਰਾ ਬੋਰਡ ਵੱਲੋਂ ਤਿਆਰ ਕੀਤਾ ਗਿਆ ‘ਲੋਗੋ’ 4 ਸਤੰਬਰ ਨੂੰ ਰਾਸ਼ਟਰਪਤੀ  ਦ੍ਰੋਪਦੀ ਮੁਰਮੂ ਜੀ ਵੱਲੋਂ ਜਾਰੀ ਕੀਤਾ ਗਿਆ। ਗੁਰਦੁਆਰਾ ਬੋਰਡ ਦੇ ਪ੍ਰਸਾਸ਼ਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ ਤਖ਼ਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸ਼ੁਭ ਅਵਸਰ ਤੇ  ਰਾਸ਼ਟਰਪਤੀ  ਸ੍ਰੀਮਤੀ ਦਰੋਪਦੀ ਮੁਰਮੂ ਜੀ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਏ। 

ਸੱਚਖੰਡ ਗੁਰਦੁਆਰਾ ਬੋਰਡ ਵੱਲੋਂ ਤਿਆਰ ਕੀਤਾ ਗਿਆ ‘ਲੋਗੋ’ 4 ਸਤੰਬਰ ਨੂੰ  ਰਾਸ਼ਟਰਪਤੀ  ਦ੍ਰੋਪਦੀ ਮੁਰਮੂ ਵੱਲੋਂ ਜਾਰੀ ਕੀਤਾ ਗਿਆ। ਲੋਗੋ ਦਾ ਡਿਜ਼ਾਈਨ ਖੂਬਸੂਰਤ ਹੈ। ਇਸ ਵਿੱਚ ਤਖ਼ਤ ਸਾਹਿਬ ਨਾਲ ਸਬੰਧਤ ਖੰਡਾ ਅਤੇ ਗੁਰੂ ਮਾਨਿਓ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ਼ਾਮਲ ਕੀਤਾ ਗਿਆ ਹੈ। 

ਸਥਾਨਕ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਗੁਰਦੁਆਰਾ ਬੋਰਡ ਇਸ ਦਾ ਗਠਨ ਸਾਲ 1956 ਵਿੱਚ ਹੋਇਆ ਸੀ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਕਿਸੇ ਨੇ ਬੋਰਡ ਦਾ ਆਪਣਾ ਲੋਗੋ ਤਿਆਰ ਕਰਨ ਦੀ ਤਿਆਰੀ ਨਹੀਂ ਦਿਖਾਈ। ਗੁਰਦੁਆਰਾ ਬੋਰਡ ਦੇ ਮੌਜੂਦਾ ਚੇਅਰਮੈਨ ਡਾ: ਵਿਜੇ ਸਤਬੀਰ ਸਿੰਘ ਦੀ ਅਗਵਾਈ ਹੇਠ ਬੋਰਡ ਨੇ ਪਹਿਲੀ ਵਾਰ ਆਪਣਾ ਲੋਗੋ ਤਿਆਰ ਕੀਤਾ। ਇਸ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 4 ਸਤੰਬਰ ਨੂੰ ਜਾਰੀ ਕੀਤਾ ਸੀ। 

ਇਸ ਮੌਕੇ ਰਾਜਪਾਲ ਸੀ.ਪੀ.ਰਾਧਾਕ੍ਰਿਸ਼ਨਨ,  ਗੁਰਦੁਆਰਾ ਬੋਰਡ ਦੇ ਪ੍ਰਸਾਸ਼ਕ ਡਾ. ਵਿਜੇ ਸਤਬੀਰ ਸਿੰਘ ਜੀ ਸਾਬਕਾ ਆਈ.ਏ.ਐਸ ,ਸ੍ਰ: ਜਸਵੰਤ ਸਿੰਘ ਬੌਬੀ,   ਸੁਪਰਡੈਂਟਸ ਰਾਜਦਵਿੰਦਰ ਸਿੰਘ ਕੱਲ੍ਹਾ, ਹਾਜ਼ਰ ਸਨ।

ਇਹ ਵੀ ਪੜ੍ਹੋ : Shiromani Akali Dal ਦਾ ਪੰਜਾਬ ਸਰਕਾਰ ਖਿਲਾਫ ਹੱਲਾ-ਬੋਲ, ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੂਬੇ ਭਰ ’ਚ ਘੇਰੀ ਜਾਵੇਗੀ ਮਾਨ ਸਰਕਾਰ

Related Post