Loan Guarantor : ਕੀ ਤੁਸੀ ਵੀ ਬਣਨ ਲੱਗੇ ਹੋ ਕਿਸੇ ਦੇ ਲੋਨ ਗਾਰੰਟਰ, ਤਾਂ ਪਹਿਲਾਂ ਜਾਣ ਲਓ ਕੀ ਹੁੰਦਾ ਹੈ ਨਫਾ-ਨੁਕਸਾਨ
Loan Guarantor : ਜਦੋਂ ਲੋਨ ਦੀ ਰਕਮ ਜ਼ਿਆਦਾ ਹੁੰਦੀ ਹੈ ਤਾਂ ਬੈਂਕ ਗਾਰੰਟਰ ਲਾਜ਼ਮੀ ਕਰ ਦਿੱਤਾ ਜਾਂਦਾ ਹੈ। ਅਜਿਹੇ ਬਹੁਤੇ ਵਿੱਤੀ ਮਾਹਰ ਸਿਫ਼ਾਰਸ਼ ਕਰਦੇ ਹਨ ਕਿ ਤੁਸੀਂ ਲੋਨ ਗਾਰੰਟਰ ਬਣਨ ਤੋਂ ਪਹਿਲਾਂ ਧਿਆਨ ਰੱਖੋ।
Loan Guarantor : ਅਕਸਰ ਜਦੋਂ ਵੀ ਸਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਆਪਣਾ ਲੋਨ ਗਾਰੰਟਰ ਬਣਨ ਲਈ ਕਹਿੰਦਾ ਹੈ, ਤਾਂ ਅਸੀਂ ਤਿਆਰ ਹੋ ਜਾਣਦੇ ਹੈ ਕਿਉਂਕਿ ਸਾਨੂੰ ਭਰੋਸਾ ਹੁੰਦਾ ਹੈ ਕਿ ਕਰਜ਼ਾ ਸਮੇਂ ਸਿਰ ਚੁਕਾਇਆ ਜਾਵੇਗਾ। ਅਜਿਹੇ 'ਚ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਲੋਨ ਗਾਰੰਟਰ ਬਣਨਾ ਜੋਖਮ ਭਰਿਆ ਹੁੰਦਾ ਹੈ, ਤਾਂ ਸ਼ਾਇਦ ਤੁਸੀਂ ਸੋਚੋ ਕਿ ਇਹ ਮਜ਼ਾਕੀਆ ਹੈ ਅਤੇ ਕੋਈ ਧਿਆਨ ਨਾ ਦਿਓ। ਜਦੋਂ ਕਿ ਇਹ ਸੱਚ ਹੈ ਕਿ ਲੋਨ ਗਾਰੰਟਰ ਬਣਨਾ ਕਈ ਵਾਰ ਜੋਖਮ ਭਰਿਆ ਹੁੰਦਾ ਹੈ।
ਵੈਸੇ ਤਾਂ ਬੈਂਕ ਸਾਰੇ ਕਰਜ਼ਿਆਂ ਲਈ ਗਾਰੰਟਰ ਬਣਨ 'ਤੇ ਜ਼ੋਰ ਨਹੀਂ ਦਿੰਦਾ ਹੈ। ਪਰ ਜਦੋਂ ਲੋਨ ਦੀ ਰਕਮ ਜ਼ਿਆਦਾ ਹੁੰਦੀ ਹੈ ਤਾਂ ਬੈਂਕ ਗਾਰੰਟਰ ਲਾਜ਼ਮੀ ਕਰ ਦਿੱਤਾ ਜਾਂਦਾ ਹੈ। ਅਜਿਹੇ ਬਹੁਤੇ ਵਿੱਤੀ ਮਾਹਰ ਸਿਫ਼ਾਰਸ਼ ਕਰਦੇ ਹਨ ਕਿ ਤੁਸੀਂ ਲੋਨ ਗਾਰੰਟਰ ਬਣਨ ਤੋਂ ਪਹਿਲਾਂ ਧਿਆਨ ਰੱਖੋ। ਤਾਂ ਆਉ ਜਾਣਦੇ ਹਾਂ ਲੋਨ ਗਾਰੰਟਰ ਬਣਨ ਨਾਲ ਕੀ-ਕੀ ਨੁਕਸਾਨ ਹੋ ਸਕਦਾ ਹੈ?
ਲੋਨ ਗਾਰੰਟਰ ਬਣਨ ਨਾਲ ਕੀ-ਕੀ ਨੁਕਸਾਨ ਹੋ ਸਕਦਾ ਹੈ?
ਜੇਕਰ ਕਰਜ਼ਾ ਲੈਣ ਵਾਲਾ ਵਿਅਕਤੀ ਸਮੇਂ ਸਿਰ ਕਰਜ਼ਾ ਨਹੀਂ ਮੋੜਦਾ, ਤਾਂ ਲੋਨ ਗਾਰੰਟਰ ਨੂੰ ਕਰਜ਼ਾ ਮੋੜਨਾ ਪੈਂਦਾ ਹੈ। ਹਾਂ, ਜੋ ਵਿਅਕਤੀ ਇੱਕ ਤਰ੍ਹਾਂ ਨਾਲ ਕਰਜ਼ੇ ਦਾ ਗਾਰੰਟਰ ਬਣ ਜਾਂਦਾ ਹੈ, ਉਹ ਕਰਜ਼ੇ ਦੀ ਜ਼ਿੰਮੇਵਾਰੀ ਲੈ ਲੈਂਦਾ ਹੈ।
ਅਜਿਹੇ 'ਚ ਜੇਕਰ ਕਰਜ਼ਾ ਲੈਣ ਵਾਲਾ ਸਮੇਂ ਸਿਰ ਕਰਜ਼ੇ ਦੀ ਅਦਾਇਗੀ ਨਹੀਂ ਕਰਦਾ ਜਾਂ ਕਰਜ਼ੇ ਦੀ ਅਦਾਇਗੀ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਬੈਂਕ ਕਰਜ਼ੇ ਦੇ ਗਾਰੰਟਰ ਨੂੰ ਕਰਜ਼ਾ ਵਾਪਸ ਕਰਨ ਲਈ ਕਹਿੰਦਾ ਹੈ ਕਿਉਂਕਿ ਉਸਨੇ ਕਰਜ਼ੇ ਦੀ ਅਦਾਇਗੀ ਦੀ ਗਾਰੰਟੀ ਦਿੱਤੀ ਹੁੰਦੀ ਹੈ। ਦਸ ਦਈਏ ਕਿ ਜੇਕਰ ਕਰਜ਼ਾ ਸਮੇਂ ਸਿਰ ਅਦਾ ਨਹੀਂ ਕੀਤਾ ਜਾਂਦਾ ਜਾਂ ਕਰਜ਼ਾ ਧਾਰਕ ਦੀ ਮੌਤ ਹੋ ਜਾਂਦੀ ਹੈ ਅਤੇ ਕਰਜ਼ੇ ਦੀ ਰਕਮ ਜ਼ਿਆਦਾ ਹੁੰਦੀ ਹੈ, ਤਾਂ ਕਰਜ਼ੇ ਦੇ ਗਾਰੰਟਰ ਨੂੰ ਕਰਜ਼ੇ ਦੀ ਅਦਾਇਗੀ ਕਰਨੀ ਪੈਂਦੀ ਹੈ। ਮਾਹਿਰਾਂ ਮੁਤਾਬਕ ਇੱਕ ਤਰ੍ਹਾਂ ਨਾਲ ਗਾਰੰਟਰ ਨੂੰ ਵੀ ਕਰਜ਼ਾ ਲੈਣ ਵਾਲਾ ਮੰਨਿਆ ਜਾਂਦਾ ਹੈ।
ਜੇਕਰ ਤੁਸੀਂ ਲੋਨ ਦਾ ਗਾਰੰਟਰ ਬਣਨ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਇਸ ਗੱਲ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਲੋਨ ਲੈਣ ਵਾਲਾ ਵਿਅਕਤੀ ਲੋਨ ਚੁਕਾ ਸਕੇਗਾ ਜਾਂ ਨਹੀਂ। ਮਾਹਿਰਾਂ ਮੁਤਾਬਕ ਤੁਹਾਨੂੰ ਗਾਰੰਟਰ ਨਹੀਂ ਬਣਨਾ ਚਾਹੀਦਾ ਜੇਕਰ ਉਹ ਕਰਜ਼ੇ ਦੀ ਅਦਾਇਗੀ ਕਰਨ ਦੀ ਵਿੱਤੀ ਸਥਿਤੀ 'ਚ ਨਹੀਂ ਹੈ।
ਲੋਨ ਗਾਰੰਟਰ ਆਪਣਾ ਨਾਮ ਵਾਪਸ ਲੈ ਸਕਦਾ ਹੈ ਜਾ ਨਹੀਂ?
ਜੇਕਰ ਤੁਸੀਂ ਲੋਨ 'ਚ ਗਾਰੰਟਰ ਹੋ ਅਤੇ ਹੁਣ ਤੁਸੀਂ ਆਪਣਾ ਨਾਮ ਵਾਪਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ। ਇਸ ਲਈ ਤੁਹਾਨੂੰ ਅਤੇ ਲੋਨ ਧਾਰਕ ਨੂੰ ਬੈਂਕ ਨੂੰ ਬੇਨਤੀ ਕਰਨੀ ਹੋਵੇਗੀ। ਫਿਰ ਜਿਵੇਂ ਹੀ ਕੋਈ ਹੋਰ ਗਾਰੰਟਰ ਮਿਲਦਾ ਹੈ, ਗਾਰੰਟਰ ਤੋਂ ਤੁਹਾਡਾ ਨਾਮ ਵਾਪਸ ਕਰ ਦਿੱਤਾ ਜਾਂਦਾ ਹੈ।