ਪਿਓ ਦੇ ਕਾਤਲ ਪੁੱਤ ਨੂੰ ਉਮਰ ਕੈਦ

ਜ਼ਿਲ੍ਹਾ ਅਦਾਲਤ ਦੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਕਤਲ ਦੇ ਇਕ ਮਾਮਲੇ ਵਿਚ ਦੋਸ਼ੀ ਨੂੰ ਉਮਰ ਕੈਦ ਅਤੇ 10 ਹਜਾਰ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਗਈ ਹੈ।

By  Pardeep Singh December 23rd 2022 03:35 PM

ਫਾਜ਼ਿਲਕਾ : ਫਾਜ਼ਿਲਕਾ ਦੀ ਜ਼ਿਲ੍ਹਾ ਅਦਾਲਤ ਦੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਕਤਲ ਦੇ ਇਕ ਮਾਮਲੇ ਵਿਚ ਦੋਸ਼ੀ ਨੂੰ ਉਮਰ ਕੈਦ ਅਤੇ 10 ਹਜਾਰ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਗਈ ਹੈ। ਅਦਾਲਤ  ਨੇ ਸਖਤ ਤਾੜਨਾ ਕੀਤੀ ਹੈ ਕਿ ਜ਼ੁਰਮਾਨੇ ਦੀ ਰਾਸ਼ੀ ਅਦਾ ਕੀਤੀ ਜਾਵੇ।

ਦੱਸ ਦੇਈਏ ਕਿ ਸਾਲ 2021 ਵਿਚ ਰਛਪਾਲ ਸਿੰਘ ਵਾਸੀ ਲੱਲਾ ਬਸਤੀ, ਜਲਾਲਾਬਾਦ ਨੇ ਆਪਣੇ ਪਿਤਾ ਕ੍ਰਿਪਾਲ ਸਿੰਘ ਦਾ ਹੀ ਕਤਲ ਕਰ ਦਿੱਤਾ ਸੀ। ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਵਿਚ ਐਫਆਈਆਰ ਨੰਬਰ 171 ਮਿਤੀ 26 ਜ਼ੁਲਾਈ 2021 ਅਧੀਨ ਧਾਰਾ 302 ਦਰਜ ਕੀਤੀ ਗਈ ਸੀ।

ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ 22 ਦਸੰਬਰ ਨੂੰ ਸੁਣਾਏ ਫੈਸਲੇ ਵਿਚ ਦੋਸੀ਼ ਨੂੰ ਉਮਰ ਕੈਦ ਅਤੇ 10 ਹਜਾਰ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਹੈ।ਜ਼ੁਰਮਾਨਾ ਅਦਾ ਨਾ ਕਰਨ ਤੇ ਦੋਸ਼ੀ ਨੂੰ ਇਕ ਸਾਲ ਹੋਰ ਕੈਦ ਭੁਗਤਨੀ ਪਵੇਗੀ।



Related Post