Gurugram: ਮਾਊਥ ਫਰੈਸਨਰ ਦੇ ਨਾਂ 'ਤੇ ਡਰਾਈ ਆਈਸ ਖੁਆਉਣ ਵਾਲੇ ਰੈਸਟੋਰੈਂਟਾਂ ਖਿਲਾਫ ਵੱਡੀ ਕਾਰਵਾਈ, ਲਾਇਸੈਂਸ ਹੋਇਆ ਰੱਦ

By  Aarti April 2nd 2024 01:59 PM

Gurugram Restaurant License Canceled: ਫੂਡ ਐਂਡ ਸੇਫਟੀ ਵਿਭਾਗ ਨੇ ਰਾਤ ਦੇ ਖਾਣੇ ਤੋਂ ਬਾਅਦ ਮਾਊਥ ਫਰੈਸਨਰ ਦੀ ਬਜਾਏ ਸੁੱਕੀ ਬਰਫ਼ ਦੇਣ ਕਾਰਨ ਪੰਜ ਵਿਅਕਤੀਆਂ ਦੀ ਸਿਹਤ ਵਿਗੜਨ ਦੇ ਮਾਮਲੇ ਵਿੱਚ ਸੈਕਟਰ-90 ਸਥਿਤ ਲਾ ਫੋਰੈਸਟਾ ਰੈਸਟੋਰੈਂਟ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਹੁਣ ਰੈਸਟੋਰੈਂਟ ਇਸ ਨਾਂ ਨਾਲ ਲਾਇਸੈਂਸ ਨਹੀਂ ਲੈ ਸਕਣਗੇ। 

ਦੱਸ ਦਈਏ ਕਿ ਮਾਮਲਾ 2 ਮਾਰਚ ਦਾ ਹੈ ਜਦੋ ਤਿੰਨ ਦੋਸਤ ਆਪਣੀਆਂ ਪਤਨੀਆਂ ਨਾਲ ਰੈਸਟੋਰੈਂਟ ਵਿੱਚ ਰਾਤ ਦੇ ਖਾਣੇ ਲਈ ਆਏ ਹੋਏ ਸਨ ਕਿਉਂਕਿ ਉਨ੍ਹਾਂ ਦੇ ਇੱਕ ਦੋਸਤ ਮਾਣਿਕ ​​ਦਾ ਜਨਮ ਦਿਨ ਸੀ। ਇੱਥੇ ਖਾਣਾ ਖਾਣ ਤੋਂ ਬਾਅਦ ਇੱਕ ਮਹਿਲਾ ਵੇਟਰ ਉਸ ਨੂੰ ਮਾਊਥ ਫਰੈਸ਼ਨਰ ਲੈ ਕੇ ਆਈ। ਜਿਸ ਨੂੰ 3 ਔਰਤਾਂ ਅਤੇ 2 ਵਿਅਕਤੀਆਂ ਨੇ ਖਾ ਲਿਆ। ਗ੍ਰੇਟਰ ਨੋਇਡਾ ਨਿਵਾਸੀ ਅੰਕਿਤ ਨੇ ਜਦੋਂ ਆਪਣੀ 1 ਸਾਲ ਦੀ ਧੀ ਨੂੰ ਗੋਦੀ 'ਚ ਲੈ ਕੇ ਜਾ ਰਿਹਾ ਸੀ ਤਾਂ ਉਸ ਨੇ ਖਾਧਾ ਨਹੀਂ ਸੀ। ਜਿਵੇਂ ਹੀ ਸਾਰਿਆਂ ਨੇ ਮਾਊਥ ਫਰੈਸ਼ਨਰ ਦਾ ਸੇਵਨ ਕੀਤਾ, ਹਰ ਕਿਸੇ ਨੂੰ ਆਪਣੇ ਮੂੰਹ ਦੇ ਅੰਦਰ ਜਲਨ ਮਹਿਸੂਸ ਹੋਣ ਲੱਗੀ ਅਤੇ ਖੂਨ ਦੀਆਂ ਉਲਟੀਆਂ ਆਉਣ ਲੱਗ ਪਈਆਂ। ਸਾਰਿਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਦੂਜੇ ਪਾਸੇ ਫੂਡ ਸੇਫਟੀ ਸ਼ਹਿਰ ਨੇ ਸੈਕਟਰ 90 ’ਚ ਹੋਈ ਮਾਊਥ ਫ੍ਰੈਸ਼ਨਰ ਵਾਲੀ ਘਟਨਾ ਦੇ ਤਹਿਤ ਸਾਰੇ ਗੈਰ ਜ਼ਿੰਮੇਦਾਰ ਹੋਟਲ ਰੈਸਟੋਰੈਂਟ ਚਲਾਉਣ ਵਾਲਿਆਂ ’ਤੇ ਨਕੇਲ ਕੱਸਣ ਦਾ ਫੈਸਲਾ ਲਿਆ ਹੈ।  ਸ਼ਹਿਰ ’ਚ ਸੈਂਕੜੇ ਹੋਟਲ ਅਤੇ ਰੈਸਟੋਰੈਂਟ ਦੇ ਲਾਈਸੈਂਸ ਬਹੁਤ ਜਲਦ ਰੱਦ ਹੋ ਸਕਦੇ ਹਨ।

ਮਿਲੀ ਜਾਣਕਾਰੀ ਮੁਤਾਬਿਕ ਫੂਡ ਐਂਡ ਸੇਫਟੀ ਵਿਭਾਗ ਨੇ ਸ਼ਹਿਰ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਲਈ ਮੁਹਿੰਮ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ। ਜੇਕਰ ਕੋਈ ਕਮੀਆਂ ਪਾਈਆਂ ਜਾਂਦੀਆਂ ਹਨ ਤਾਂ ਰੈਸਟੋਰੈਂਟ ਅਤੇ ਹੋਟਲ ਮਾਲਕਾਂ ਤੋਂ ਕਮੀਆਂ ਦਾ ਕਾਰਨ ਪੁੱਛਿਆ ਜਾਵੇਗਾ ਅਤੇ ਜੇਕਰ ਤਸੱਲੀਬਖਸ਼ ਜਵਾਬ ਨਾ ਮਿਲੇ ਤਾਂ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।

ਸ਼ੁਰੂਆਤੀ ਜਾਂਚ ਦੌਰਾਨ ਮੈਨੇਜਰ ਅਤੇ ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੂਡ ਐਂਡ ਸੇਫਟੀ ਵਿਭਾਗ ਨੇ ਰੈਸਟੋਰੈਂਟ ਪਹੁੰਚ ਕੇ ਜਾਂਚ ਕੀਤੀ ਅਤੇ ਰੈਸਟੋਰੈਂਟ ਮਾਲਕ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਦੇਣ ਲਈ ਕਿਹਾ। ਹੁਣ ਨਿਰਧਾਰਤ ਮਿਤੀ 'ਤੇ ਕੋਈ ਜਵਾਬ ਨਾ ਦਿੱਤੇ ਜਾਣ 'ਤੇ ਕਾਰਵਾਈ ਕੀਤੀ ਗਈ। ਫੂਡ ਐਂਡ ਸੇਫਟੀ ਅਫਸਰ ਡਾ.ਰਮੇਸ਼ ਚੌਹਾਨ ਨੇ ਦੱਸਿਆ ਕਿ ਰੈਸਟੋਰੈਂਟ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਘਰ ਦੇ ਬਾਹਰ ਖੇਡ ਰਹੇ 4 ਸਾਲ ਦੇ ਬੱਚੇ ਨੂੰ ਪਿਟਬੁੱਲ ਨੇ ਕੱਟਿਆ, ਮਾਂ-ਪੁੱਤ ਖਿਲਾਫ ਮਾਮਲਾ ਦਰਜ

Related Post