LIC ਨੇ ਲਾਂਚ ਕੀਤੀ Index Plus ਸਕੀਮ, ਬੀਮਾ ਸੁਰੱਖਿਆ ਦੇ ਨਾਲ ਮਿਲੇਗੀ ਗਾਰੰਟੀਸ਼ੁਦਾ ਬੱਚਤ

By  KRISHAN KUMAR SHARMA February 6th 2024 03:41 PM
LIC ਨੇ ਲਾਂਚ ਕੀਤੀ Index Plus ਸਕੀਮ, ਬੀਮਾ ਸੁਰੱਖਿਆ ਦੇ ਨਾਲ ਮਿਲੇਗੀ ਗਾਰੰਟੀਸ਼ੁਦਾ ਬੱਚਤ

LIC Index Plus Plan: ਹਰ ਕੋਈ ਭਾਰਤੀ ਜੀਵਨ ਬੀਮਾ ਨਿਗਮ (Bharti Jivan Bima Nigam) ਯਾਨੀ LIC ਤੋਂ ਜਾਣੂ ਹੈ, ਜੋ ਹਰ ਦਿਨ ਸਮੇਂ-ਸਮੇਂ 'ਤੇ ਆਪਣੇ ਗਾਹਕਾਂ ਲਈ ਨਵੀਆਂ ਸਕੀਮਾਂ ਦਾ ਐਲਾਨ ਕਰਦਾ ਹੈ। ਅਜਿਹੇ 'ਚ ਕੰਪਨੀ ਨੇ ਆਪਣਾ ਇਕ ਨਵਾਂ 'ਇੰਡੈਕਸ ਪਲੱਸ ਪਲਾਨ' ਲਿਆਂਦਾ ਹੈ, ਜਿਸ ਨਾਲ ਸਟਾਕ ਮਾਰਕੀਟ, ਬੀਮਾ ਸੁਰੱਖਿਆ ਅਤੇ ਗਾਰੰਟੀਸ਼ੁਦਾ ਬੱਚਤ ਦਾ ਲਾਭ ਮਿਲਦਾ ਹੈ। LIC ਨੇ ਇਹ ਨਵੀਂ ਸਕੀਮ ਅੱਜ 6 ਫਰਵਰੀ ਤੋਂ ਵਿਕਰੀ ਲਈ ਉਪਲਬਧ ਕਰਵਾ ਦਿੱਤੀ ਹੈ। ਨਾਲ ਹੀ LIC ਦੀ ਇਹ ਨਵੀਂ ਯੋਜਨਾ ਨਿਯਮਤ ਪ੍ਰੀਮੀਅਮ ਦੇ ਨਾਲ ਇੱਕ ਯੂਨਿਟ-ਲਿੰਕਡ, ਵਿਅਕਤੀਗਤ ਜੀਵਨ ਬੀਮਾ ਯੋਜਨਾ ਹੈ। LIC ਮੁਤਾਬਕ ਪਲਾਨ ਪਾਲਿਸੀ ਦੀ ਪੂਰੀ ਮਿਆਦ ਦੌਰਾਨ ਜੀਵਨ ਬੀਮਾ ਸੁਰੱਖਿਆ ਦੇ ਨਾਲ ਬਚਤ ਦੀ ਪੇਸ਼ਕਸ਼ ਕਰਦਾ ਹੈ। ਆਉ ਜਾਣਦੇ ਹਾਂ ਇਸ ਪਲਾਨ ਦੀਆਂ ਖਾਸ ਵਿਸ਼ੇਸ਼ਤਾਵਾਂ

LIC ਇੰਡੈਕਸ ਪਲੱਸ ਪਲਾਨ ਦੀਆਂ ਵਿਸ਼ੇਸ਼ਤਾਵਾਂ

  • ਦਸ ਦਈਏ ਕਿ 'ਇੰਡੈਕਸ ਪਲੱਸ ਪਲਾਨ' ਦੇ ਮਾਸਿਕ, ਤਿਮਾਹੀ, ਛਿਮਾਹੀ ਅਤੇ ਸਾਲਾਨਾ ਪ੍ਰੀਮੀਅਮ ਨਾਲ ਉਪਲਬਧ ਹੈ।
  • ਅਜਿਹੇ 'ਚ ਜੇਕਰ ਕਿਸੇ ਦੀ ਉਮਰ 51 ਸਾਲ ਤੋਂ ਵੱਧ ਹੈ ਤਾਂ ਬੀਮਾ ਕਵਰੇਜ 7 ਗੁਣਾ ਅਤੇ 51 ਸਾਲ ਤੋਂ ਘੱਟ ਹੋਣ 'ਤੇ 7 ਗੁਣਾ ਅਤੇ 10 ਗੁਣਾ ਹੋਵੇਗੀ।
  • ਨਾਲ ਹੀ ਇਸ 'ਚ ਪਾਲਿਸੀ ਧਾਰਕ ਨੂੰ 2 ਵੱਖ-ਵੱਖ ਫੰਡਾਂ (1) ਫਲੈਕਸੀ ਗ੍ਰੋਥ ਫੰਡ ਅਤੇ (2) ਫਲੈਕਸੀ ਸਮਾਰਟ ਗ੍ਰੋਥ ਫੰਡ ਦਾ ਵਿਕਲਪ ਮਿਲੇਗਾ। ਜਿਨ੍ਹਾਂ 'ਚੋ ਤੁਸੀਂ ਕੋਈ ਵੀ ਫੰਡ ਚੁਣ ਸਕਦੇ ਹੋ।
  • ਇੱਕ ਸਾਲ 'ਚ 4 ਵਾਰ 2 ਫੰਡਾਂ ਵਿਚਕਾਰ ਸਵਿਚ ਕਰਨ ਦੀ ਆਗਿਆ ਹੈ। ਇਸ ਪਲਾਨ 'ਚ ਤੁਸੀਂ 5 ਸਾਲਾਂ ਬਾਅਦ ਅੰਸ਼ਕ ਤੌਰ 'ਤੇ ਪੈਸੇ ਕਢਵਾ ਸਕਦੇ ਹੋ।
  • ਇਸ ਸਕੀਮ 'ਚ ਨਿਵੇਸ਼ ਨਾਲ ਜੀਵਨ ਜੋਖਮ ਸੁਰੱਖਿਆ ਵੀ ਉਪਲਬਧ ਹੈ। ਯੂਨਿਟ ਫੰਡ ਮੁੱਲ ਤੋਂ ਇਲਾਵਾ, ਇਸ ਯੋਜਨਾ 'ਚ ਗਾਰੰਟੀਸ਼ੁਦਾ ਜੋੜ ਵੀ ਪੇਸ਼ ਕੀਤਾ ਜਾ ਰਿਹਾ ਹੈ।
  • 5 ਸਾਲਾਂ ਦੀ ਲਾਕ-ਇਨ ਪੀਰੀਅਡ ਤੋਂ ਬਾਅਦ ਸਮਰਪਣ ਦੀ ਸਹੂਲਤ ਉਪਲਬਧ ਹੈ, ਯਾਨੀ ਜੇਕਰ ਤੁਸੀਂ ਪਾਲਿਸੀ ਖਰੀਦਦੇ ਹੋ ਤਾਂ ਇਸਨੂੰ ਘੱਟੋ-ਘੱਟ 5 ਸਾਲਾਂ ਤੱਕ ਚਲਾਉਣਾ ਹੋਵੇਗਾ, ਉਸ ਤੋਂ ਬਾਅਦ ਹੀ ਤੁਸੀਂ ਇਸ ਨੂੰ ਸਮਰਪਣ ਕਰ ਸਕਦੇ ਹੋ।

ਘੱਟੋ-ਘੱਟ ਅਤੇ ਵੱਧ ਤੋਂ ਵੱਧ ਉਮਰ ਅਤੇ ਪ੍ਰੀਮੀਅਮ ਦੀਆਂ ਸ਼ਰਤਾਂ: ਪਲਾਨ 'ਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਦਾਖਲਾ ਉਮਰ 90 ਦਿਨ ਹੈ। ਮੂਲ ਬੀਮੇ ਦੀ ਰਕਮ 'ਤੇ ਨਿਰਭਰ ਕਰਦੇ ਹੋਏ ਅਧਿਕਤਮ ਦਾਖਲਾ ਉਮਰ 50 ਜਾਂ 60 ਸਾਲ ਹੈ। ਮੁਢਲੀ ਬੀਮੇ ਦੀ ਰਕਮ ਦੇ ਆਧਾਰ 'ਤੇ ਪਰਿਪੱਕਤਾ 'ਤੇ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 75 ਜਾਂ 85 ਸਾਲ ਹੈ। ਇਸ ਪਲਾਨ 'ਚ ਘੱਟੋ-ਘੱਟ ਸਾਲਾਨਾ ਪ੍ਰੀਮੀਅਮ 30,000 ਰੁਪਏ, ਛਿਮਾਹੀ ਪ੍ਰੀਮੀਅਮ 15,000 ਰੁਪਏ ਅਤੇ ਤਿਮਾਹੀ ਪ੍ਰੀਮੀਅਮ 7500 ਰੁਪਏ ਹੈ, ਜਦਕਿ ਅਧਿਕਤਮ ਪ੍ਰੀਮੀਅਮ ਦੀ ਕੋਈ ਸੀਮਾ ਨਹੀਂ ਹੈ।

Related Post