ਸਿੱਖਿਆ ਵਿਭਾਗ ਦੇ ਡਾਇਰੈਕਟਰ ਵਲੋਂ ਪੱਤਰ ਜਾਰੀ, ਚਾਈਲਡ ਕੇਅਰ ਲੀਵ ਅਤੇ ਵਿਦੇਸ਼ ਲਈ ਛੁੱਟੀ ਲੈਣ 'ਤੇ ਪਾਬੰਦੀ

By  Pardeep Singh December 15th 2022 10:50 AM

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ ਦੇ ਅਧਿਆਪਕ ਅਤੇ ਨਾਨ ਟੀਚਿੰਗ ਸਟਾਫ ਤੇ ਜਨਵਰੀ ਤੋਂ ਮਾਰਚ ਮਹੀਨੇ ਤੱਕ ਚਾਈਲਡ ਕੇਅਰ ਲੀਵ ਅਤੇ ਵਿਦੇਸ਼ ਛੁੱਟੀ ਲੈਣ ਉੱਤੇ ਰੋਕ ਲਗਾ ਦਿੱਤੀ ਹੈ।ਉਨ੍ਹਾਂ ਨੂੰ ਛੁੱਟੀ ਐਮਰਜੈਂਸੀ ਸਥਿਤੀ ਵਿੱਚ ਹੀ ਮਿਲੇਗੀ।

ਡਾਇਰੈਕਟਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ  ਬੱਚਿਆ ਦੇ ਇਮਤਿਹਾਨਾਂ ਦਾ ਸਮਾਂ ਨਜਦੀਕ ਆ ਗਿਆ ਹੈ ਅਤੇ ਇਸ ਸਮੇਂ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਹਾਈ ਤੇ ਖਾਸ ਧਿਆਨ ਦੇਣ ਦੀ ਲੋੜ ਪੈਂਦੀ ਹੈ। ਅਧਿਆਪਕਾਂ ਦੁਆਰਾ ਪੜਾਉਣ ਦੇ ਟੀਚਿਆਂ ਨੂੰ ਮੁਕੰਮਲ ਕਰਨ ਦੇ ਲਈ ਸਕੂਲਾਂ ਵਿੱਚ ਨਾਨ ਟੀਚਿੰਗ ਸਟਾਫ ਦੀ ਵੀ ਕਾਫੀ ਮਹੱਤਤਾ ਹੈ।

ਪੱਤਰ ਵਿੱਚ ਲਿਖਿਆ ਹੈ ਕਿ  ਜਨਵਰੀ, ਫਰਵਰੀ ਅਤੇ ਮਾਰਚ ਦੌਰਾਨ ਚਾਈਲਡ ਕੇਅਰ ਲੀਵ ਅਤੇ ਵਿਦੇਸ਼ ਛੁੱਟੀ ਪ੍ਰਵਾਨ ਨਾ ਕੀਤੀ ਜਾਵੇ ਅਤੇ ਨਾ ਹੀ ਪ੍ਰਵਾਨ ਕਰਨ ਦੀ ਸਿਫਾਰਿਸ਼ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿਉਂਕਿ ਇਸ ਸਮੇਂ ਬੱਚਿਆ ਦੀ ਪੜ੍ਹਾਈ ਦਾ ਸਮਾਂ ਹੁੰਦਾ ਹੈ।

ਡਾਇਰੈਕਟਰ ਨੇ ਇਹ ਵੀ ਲਿਖਿਆ ਹੈ ਕਿ ਜੇਕਰ ਕਿਸੇ ਅਧਿਕਾਰੀ /ਕਰਮਚਾਰੀ ਦਾ ਬੱਚਾ ਤਿੰਨ ਸਾਲ ਤੋਂ ਛੋਟਾ ਹੈ ਜਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਿਤ ਹੈ ਤਾਂ ਅਜਿਹੇ ਹਾਲਾਤ ਵਿੱਚ ਚਾਇਲਡ ਕੇਅਰ ਲੀਵ ਸਬੰਧੀ ਸਿਵਲ ਸਰਜਨ ਦੇ ਸਰਟੀਫਿਕੇਟ / ਸਿਫਾਰਿਸ਼ ਦੇ ਆਧਾਰ ਤੇ ਅਤੇ ਵਿਦੇਸ਼ ਛੁੱਟੀ ਲਈ ਨਾ ਟਾਲਣ ਯੋਗ ਹਾਲਾਤਾਂ ਵਿੱਚ, ਇਨ੍ਹਾਂ ਛੁੱਟੀਆਂ ਦਾ ਫੈਸਲਾ ਮੁੱਖ ਦਫਤਰ ਦੇ ਪੱਧਰ ਤੇ ਲਿਆ ਜਾਵੇਗਾ।

ਰਿਪੋਰਟ-ਗਗਨਦੀਪ ਅਹੂਜਾ 

Related Post