ਸਾਵਧਾਨ! ਪੰਜਾਬ ਦੇ ਇਸ ਸ਼ਹਿਰ 'ਚ ਘੁੰਮਦਾ ਦੇਖਿਆ ਗਿਆ ਤੇਂਦੂਆ

Leopard in Nangal : ਜਾਣਕਾਰੀ ਅਨੁਸਾਰ ਤੇਂਦੂਆ ਨੰਗਲ ਦੇ ਵਾਰਡ ਨੰਬਰ 1 ਵਿੱਚ ਵੇਖਿਆ ਗਿਆ। ਘਟਨਾ ਤਕਰੀਬਨ ਰਾਤ 12:30 ਵਜੇ ਦੀ ਹੈ, ਜਿਸ ਦੀ ਇੱਕ ਗੱਡੀ ਸਵਾਰ ਰਾਹਗੀਰ ਵੱਲੋਂ ਵੀਡੀਓ ਵੀ ਬਣਾਈ ਗਈ। ਇਸਤੋਂ 4 ਦਿਨ ਪਹਿਲਾਂ ਵੀ ਨੰਗਲ ਤੋਂ 400 ਮੀਟਰ ਤੇਂਦੂਆ ਦੀ ਵੀਡੀਓ ਸਾਹਮਣੇ ਆਈ ਸੀ।

By  KRISHAN KUMAR SHARMA September 11th 2024 12:09 PM -- Updated: September 11th 2024 12:14 PM

Nangal News : ਨੰਗਲ ਵਾਸੀਆਂ ਲਈ ਵੱਡੀ ਖ਼ਬਰ ਹੈ। ਨੰਗਲ 'ਚ ਇੱਕ ਵਾਰ ਮੁੜ ਤੇਂਦੂਆ ਵੇਖਿਆ ਗਿਆ ਹੈ, ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਚੌਕੰਨੇ ਰਹਿਣ ਦੀ ਜ਼ਰੂਰਤ ਹੈ। ਤੇਂਦੂਆ ਰਾਤ 12:30 ਵਜੇ ਦੇ ਕਰੀਬ ਕੁੱਤੇ 'ਤੇ ਹਮਲਾ ਕਰਦਾ ਵਿਖਾਈ ਦਿੱਤਾ ਹੈ, ਜਿਸ ਪਿੱਛੋਂ ਇੱਕ ਵਾਹਨ ਆਉਣ 'ਤੇ ਉਹ ਭੱਜ ਗਿਆ।

ਜਾਣਕਾਰੀ ਅਨੁਸਾਰ ਤੇਂਦੂਆ ਨੰਗਲ ਦੇ ਵਾਰਡ ਨੰਬਰ 1 ਵਿੱਚ ਵੇਖਿਆ ਗਿਆ। ਘਟਨਾ ਤਕਰੀਬਨ ਰਾਤ 12:30 ਵਜੇ ਦੀ ਹੈ, ਜਿਸ ਦੀ ਇੱਕ ਗੱਡੀ ਸਵਾਰ ਰਾਹਗੀਰ ਵੱਲੋਂ ਵੀਡੀਓ ਵੀ ਬਣਾਈ ਗਈ। ਇਸਤੋਂ 4 ਦਿਨ ਪਹਿਲਾਂ ਵੀ ਨੰਗਲ ਤੋਂ 400 ਮੀਟਰ ਤੇਂਦੂਆ ਦੀ ਵੀਡੀਓ ਸਾਹਮਣੇ ਆਈ ਸੀ।

ਹੁਣ ਤਾਜ਼ਾ ਵੀਡੀਓ ਨੰਗਲ ਦੇ ਵਾਰਡ ਨੰਬਰ 1 ਦੇ ਜੱਸ ਹਸਪਤਾਲ ਦੇ ਸਾਹਮਣੇ ਦੀ ਹੈ, ਜਿੱਥੇ ਰਾਤ ਸਮੇਂ ਤੇਂਦੂਆ ਇੱਕ ਕੁੱਤੇ ਨੂੰ ਫੜਨ ਜਾ ਰਿਹਾ ਸੀ ਤਾਂ ਇੱਕ ਲੰਘ ਰਹੇ ਇੱਕ ਗੱਡੀ ਕਾਰ ਸਵਾਰ ਨੇ ਇਹ ਤਸਵੀਰਾਂ ਆਪਣੇ ਕੈਮਰੇ ਵਿੱਚ ਕੈਦ ਕਰ ਲਈਆਂ। ਗੱਡੀ ਨੂੰ ਵੇਖ ਕੇ ਤੇਂਦੂਆ ਵੀ ਡਰ ਕੇ ਉਥੋਂ ਭੱਜ ਗਿਆ।

ਉਧਰ, ਜੰਗਲਾਤ ਵਿਭਾਗ ਵੱਲੋਂ ਜਿੱਥੇ ਪਹਿਲਾਂ ਵੀ ਪਿੰਜਰੇ ਲਗਾਏ ਗਏ, ਉੱਥੇ ਹੁਣ ਇੱਕ ਵਾਰ ਫਿਰ ਹੋਰ ਪਿੰਜਰਾ ਲਗਾਇਆ ਗਿਆ ਹੈ ਤਾਂ ਜੋ ਇਸ ਖੁੰਖਾਰ ਜੰਗਲੀ ਜਾਨਵਰ ਨੂੰ ਫੜਿਆ ਜਾਵੇ।

ਪਹਿਲਾਂ ਰਾਜਪੁਰਾ ਤੇ ਪਟਿਆਲਾ 'ਚ ਵੀ ਦਿੱਤਾ ਸੀ ਵਿਖਾਈ

ਦੱਸ ਦਈਏ ਕਿ ਇਸਤੋਂ ਪਹਿਲਾਂ ਰਾਜਪੁਰਾ ਅਤੇ ਪਟਿਆਲਾ ਸ਼ਹਿਰ ਦੇ ਨੇੜਲੇ ਇਲਾਕਿਆਂ 'ਚ ਵੀ ਤੇਂਦੂਆ ਵਿਖਾਈ ਦਿੱਤਾ ਸੀ, ਜਿਸ ਨੂੰ ਲੈ ਕੇ ਆਸ ਪਾਸ ਦੇ ਇਲਾਕਿਆਂ 'ਚ ਦਹਿਸ਼ਤ ਪਾਈ ਗਈ ਸੀ। ਪਟਿਆਲਾ ਦੇ ਪਿੰਡ ਬਾਰਨ ’ਚ ਤੇਂਦੂਏ ਵਲੋਂ ਬੱਕਰੀ ਨੂੰ ਸ਼ਿਕਾਰ ਬਣਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਲੋਕਾਂ ਦੇ ਖੇਤ ਹਨ, ਉਸ ਖੇਤਰ ’ਚ ਬੱਕਰੀ ਨੂੰ ਬੰਨ੍ਹਿਆ ਗਿਆ ਸੀ, ਜਿਥੇ ਤੇਂਦੂਏ ਨੇ ਬੱਕਰੀ ਨੂੰ ਆਪਣਾ ਨਿਵਾਲਾ ਬਣਾਇਆ।

Related Post