ਖੂਹ 'ਚ ਡਿੱਗਿਆ ਤੇਂਦੂਆ, ਲੋਕਾਂ ਨੇ ਅੱਗ ਲਗਾ ਕੀਤਾ ਬਚਾਉਣ ਦਾ 'ਜੁਗਾੜ', ਵੀਡੀਓ ਵਾਇਰਲ
Viral Video: ਕਈ ਵਾਰ ਜੰਗਲੀ ਜਾਨਵਰ ਅਜਿਹੀ ਸਥਿਤੀ ਵਿੱਚ ਫਸ ਜਾਂਦੇ ਹਨ ਕਿ ਉਨ੍ਹਾਂ ਨੂੰ ਮਨੁੱਖਾਂ ਦੀ ਮਦਦ ਦੀ ਲੋੜ ਹੁੰਦੀ ਹੈ। ਇੰਟਰਨੈੱਟ 'ਤੇ ਅਜਿਹੀਆਂ ਕਈ ਵੀਡੀਓਜ਼ ਹਨ, ਜਿਨ੍ਹਾਂ 'ਚ ਲੋਕ ਆਪਣੀ ਜਾਨ ਜ਼ੋਖਮ 'ਚ ਪਾ ਕੇ ਜੰਗਲੀ ਜਾਨਵਰਾਂ ਨੂੰ ਬਚਾਉਂਦੇ ਨਜ਼ਰ ਆ ਰਹੇ ਹਨ।
ਟਵਿੱਟਰ 'ਤੇ ਤੇਂਦੂਏ ਦਾ ਬਚਾਅ ਕਰਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਅਤੇ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਲਿੱਪ ਵਿੱਚ ਪਿੰਡ ਵਾਸੀਆਂ ਨੂੰ ਇੱਕ ਤੇਂਦੂਏ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਜੋ ਡਿੱਗ ਕੇ ਇੱਕ ਡੂੰਘੇ ਖੂਹ ਵਿੱਚ ਫਸ ਗਿਆ ਸੀ।
ਸੁਹਾਨਾ ਸਿੰਘ ਦੁਆਰਾ ਸਾਂਝੀ ਕੀਤੀ ਗਈ ਕਲਿੱਪ ਵਿੱਚ ਦਿਖਾਇਆ ਗਿਆ ਹੈ ਕਿ ਪਿੰਡ ਵਾਸੀ ਡਰੇ ਹੋਏ ਤੇਂਦੂਏ ਨੂੰ ਬਾਹਰ ਆਉਣ ਲਈ ਉਕਸਾਉਣ ਲਈ ਖੂਹ ਦੇ ਅੰਦਰ ਲੰਬੀ ਸਾਰੀ ਲੱਕੜੀ ਦੀ ਵਰਤੋਂ ਇੱਕ ਬੱਲਦੀ ਮਸ਼ਾਲ ਵੰਗ ਕਰਦੇ ਹਨ। ਜਿਵੇਂ-ਜਿਵੇਂ ਕਲਿੱਪ ਅੱਗੇ ਵਧਦਾ ਹੈ, ਤੇਂਦੂਏ ਨੂੰ ਪਿੰਡ ਵਾਸੀਆਂ ਵੱਲੋਂ ਲਿਆਂਦੀ ਪੌੜੀ ਦੀ ਮਦਦ ਨਾਲ ਖੂਹ ਵਿੱਚ ਬਾਹਰ ਨਿੱਕਲਦੇ ਦੇਖਿਆ ਜਾ ਸਕਦਾ ਹੈ।
ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, ''ਕਰਨਾਟਕ 'ਚ ਕਿਤੇ। ਇੱਕ ਤੇਂਦੂਆ ਇੱਕ ਖੂਹ ਵਿੱਚ ਡਿੱਗ ਗਿਆ ਅਤੇ ਅਜੇ ਵੀ ਅੰਦਰ ਸੀ ਜਦੋਂ ਇਸਨੂੰ "ਪੌੜੀ" ਦਿੱਤੀ ਗਈ। ਇਸ ਲਈ ਉਨ੍ਹਾਂ ਨੇ ਉਸ ਦੇ ਕੋਲ ਇੱਕ ਬੱਲਦੀ ਮਸ਼ਾਲ ਨੁਮਾ ਚੀਜ਼ ਦੀ ਵਰਤੋਂ ਕੀਤੀ, ਜਿਸ ਨਾਲ ਪੌੜੀ ਉੱਤੇ ਚੜ੍ਹ ਕੇ ਜੰਗਲ ਵੱਲ ਨੂੰ ਭੱਜਣ ਲਈ ਮਜਬੂਰ ਹੋ ਗਿਆ।
ਵੀਡੀਓ ਨੂੰ 99 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਮਿਲੀਆਂ ਹਨ। ਇੰਟਰਨੈਟ ਦਾ ਇੱਕ ਵੱਡਾ ਹਿੱਸਾ ਤੇਂਦੂਏ ਦੇ ਬਚਾਅ ਲਈ ਧੰਨਵਾਦੀ ਹੈ, ਪਰ ਇੱਕ ਵਰਗ ਵਰਤੀ ਗਈ ਵਿਧੀ ਬਾਰੇ ਚਿੰਤਤ ਹੈ। ਕੁਝ ਲੋਕਾਂ ਨੇ ਦੱਸਿਆ ਕਿ ਤੇਂਦੂਆ ਅੱਗ ਲੱਗਣ ਨਾਲ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੋਵੇਗਾ।
ਇਹ ਵੀ ਪੜ੍ਹੋ:
- ਕੈਨੇਡਾ 'ਚ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਨਹੀਂ ਮਿਲੇਗੀ ਕੋਈ ਵੀ ਖਬਰ, ਜਾਣੋ ਕਾਰਨ
- ਪੰਜਾਬੀ ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ 'ਸੱਚੀ ਦੀ ਕਹਾਣੀ' ਲਈ ਸਾਹਿਤ ਅਕਾਦਮੀ ਬਾਲ ਪੁਰਸਕਾਰ
- ਕਮਲਾ ਹੈਰਿਸ ਅਤੇ PM ਮੋਦੀ ਦੇ ਸਟੇਟ ਲੰਚ 'ਚ ਪੰਜਾਬੀ ਗਾਇਕ 'ਦਿਲਜੀਤ' ਦਾ ਜ਼ਿਕਰ, ਕਿਹਾ 'ਅਸੀਂ ਅਮਰੀਕਾ ਵਿੱਚ ਦਿਲਜੀਤ ਦੋਸਾਂਝ ਦੇ ਗੀਤਾਂ 'ਤੇ ਡਾਂਸ ਕਰਦੇ ਹਾਂ ਅਤੇ...'