George Foreman Passes Away : ਨਹੀਂ ਰਹੇ ਮਸ਼ਹੂਰ ਮੁੱਕੇਬਾਜ਼ ਜਾਰਜ ਫੋਰਮੈਨ , 76 ਸਾਲ ਦੀ ਉਮਰ ’ਚ ਲਏ ਆਖਰੀ ਸਾਹ
ਸਾਬਕਾ ਹੈਵੀਵੇਟ ਚੈਂਪੀਅਨ ਜਾਰਜ ਫੋਰਮੈਨ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ ਹੈ। ਉਸ ਦੇ ਪਰਿਵਾਰ ਨੇ ਇੰਸਟਾਗ੍ਰਾਮ 'ਤੇ ਇਸ ਦੀ ਪੁਸ਼ਟੀ ਕੀਤੀ ਹੈ। ਉਹ 76 ਸਾਲ ਦੇ ਸਨ।

George Foreman Passes Away : ਸਾਬਕਾ ਹੈਵੀਵੇਟ ਚੈਂਪੀਅਨ ਜਾਰਜ ਫੋਰਮੈਨ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਉਸ ਦੇ ਪਰਿਵਾਰ ਨੇ ਇੰਸਟਾਗ੍ਰਾਮ 'ਤੇ ਇਸ ਦੀ ਪੁਸ਼ਟੀ ਕੀਤੀ ਹੈ। ਉਹ 76 ਸਾਲ ਦੇ ਸਨ। ਬਿਆਨ ਵਿੱਚ ਲਿਖਿਆ ਹੈ ਕਿ ਸਾਡਾ ਦਿਲ ਟੁੱਟ ਗਿਆ ਹੈ। ਇਹ ਡੂੰਘੇ ਦੁੱਖ ਦੇ ਨਾਲ ਹੈ ਕਿ ਅਸੀਂ ਆਪਣੇ ਪਿਆਰੇ ਜਾਰਜ ਐਡਵਰਡ ਫੋਰਮੈਨ ਸੀਨੀਅਰ ਦੇ ਦੇਹਾਂਤ ਹੋ ਜਾਣ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ। ਉਹ 21 ਮਾਰਚ 2025 ਨੂੰ ਸਾਨੂੰ ਅਲਵਿਦਾ ਕਹਿ ਗਿਆ।
ਦੱਸ ਦਈਏ ਕਿ ਫੋਰਮੈਨ ਉਨ੍ਹਾਂ ਮੁੱਕੇਬਾਜ਼ਾਂ ਵਿੱਚੋਂ ਸੀ ਜੋ ਨਿਡਰ ਅਤੇ ਸਪਸ਼ਟ ਬੋਲਦੇ ਸੀ। ਉਨ੍ਹਾਂ ਦੇ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਹਨ। ਫੋਰਮੈਨ ਨੇ 81 ਮੁੱਕੇਬਾਜ਼ੀ ਮੈਚ ਖੇਡੇ। ਇਨ੍ਹਾਂ ਵਿੱਚੋਂ 76 ਜਿੱਤੇ। ਇਨ੍ਹਾਂ ਵਿੱਚੋਂ ਉਨ੍ਹਾਂ ਨੇ 68 ਮੈਚ ਨਾਕਆਊਟ ਰਾਹੀਂ ਜਿੱਤੇ। ਉਹ ਸਿਰਫ਼ ਪੰਜ ਮੈਚ ਹਾਰੇ ਹਨ। ਫੋਰਮੈਨ ਨੇ 1968 ਮੈਕਸੀਕੋ ਓਲੰਪਿਕ ਵਿੱਚ ਹੈਵੀਵੇਟ ਡਿਵੀਜ਼ਨ ਵਿੱਚ ਸੋਨ ਤਗਮਾ ਵੀ ਜਿੱਤਿਆ ਸੀ। ਉਹ ਪ੍ਰਸ਼ੰਸਕਾਂ ਦੇ ਪਸੰਦੀਦਾ ਮੁੱਕੇਬਾਜ਼ਾਂ ਵਿੱਚੋਂ ਇੱਕ ਸੀ।
ਖੇਡਾਂ ਦੀ ਦੁਨੀਆ ਵਿੱਚ ਪ੍ਰਸਿੱਧ ਹੋਣ ਦੇ ਨਾਲ ਫੋਰਮੈਨ ਆਪਣੀ 'ਜਾਰਜ ਫੋਰਮੈਨ ਗਰਿੱਲ' ਲਈ ਵੀ ਮਸ਼ਹੂਰ ਹੋਇਆ, ਜੋ 1994 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਦਹਾਕਿਆਂ ਵਿੱਚ ਲੱਖਾਂ ਲੋਕਾਂ ਦੁਆਰਾ ਖਰੀਦਿਆ ਗਿਆ ਸੀ।
ਫੋਰਮੈਨ ਦੇ 12 ਬੱਚੇ ਸਨ, ਜਿਨ੍ਹਾਂ ਵਿੱਚੋਂ ਪੰਜ ਪੁੱਤਰਾਂ ਦਾ ਨਾਮ ਜਾਰਜ ਸੀ। ਉਸ ਨੇ ਆਪਣੀ ਵੈੱਬਸਾਈਟ 'ਤੇ ਦੱਸਿਆ ਸੀ ਕਿ ਉਸ ਨੇ ਆਪਣੇ ਸਾਰੇ ਪੁੱਤਰਾਂ ਦੇ ਨਾਂ ਆਪਣੇ ਨਾਂ 'ਤੇ ਰੱਖੇ ਹਨ ਤਾਂ ਜੋ ਉਹ ਹਮੇਸ਼ਾ ਇਕਜੁੱਟ ਰਹਿਣ।
ਉਨ੍ਹਾਂ ਨੇ ਕਿਹਾ, "ਮੈਂ ਉਨ੍ਹਾਂ ਨੂੰ ਦੱਸਦਾ ਹਾਂ, 'ਜੇ ਸਾਡੇ ਵਿੱਚੋਂ ਇੱਕ ਉੱਪਰ ਜਾਂਦਾ ਹੈ, ਤਾਂ ਅਸੀਂ ਸਾਰੇ ਉੱਪਰ ਜਾਂਦੇ ਹਾਂ! ਅਤੇ ਜੇਕਰ ਇੱਕ ਹੇਠਾਂ ਜਾਂਦਾ ਹੈ, ਤਾਂ ਅਸੀਂ ਸਾਰੇ ਹੇਠਾਂ ਜਾਂਦੇ ਹਾਂ!'"
ਇਹ ਵੀ ਪੜ੍ਹੋ : JJP leader Ravindra Minna : ਪਾਣੀਪਤ 'ਚ ਜੇਜੇਪੀ ਨੇਤਾ ਰਵਿੰਦਰ ਮਿੰਨਾ ਦਾ ਗੋਲੀ ਮਾਰ ਕਤਲ; ਗੁਆਂਢੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ