ਜਾਣੋ ਚਿਨੂਕ ਹੈਲੀਕਾਪਟਰ ਦੀ ਖਾਸੀਅਤਾਂ, ਜਿਸ ਨੂੰ ਪੰਜਾਬ ਦੇ ਢੱਡਰੀਆਂ ਚ ਕਰਨੀ ਪਈ ਐਮਰਜੈਂਸੀ ਲੈਂਡਿੰਗ

By  Jasmeet Singh February 19th 2024 12:29 PM

Chinook helicopter emergency landing in Punjab: ਭਾਰਤੀ ਹਵਾਈ ਸੈਨਾ ਦੇ ਇੱਕ ਚਿਨੂਕ ਹੈਲੀਕਾਪਟਰ ਨੂੰ ਐਤਵਾਰ ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਦੁਪਹਿਰ 1 ਵਜੇ ਦੇ ਕਰੀਬ ਸੰਗਰੂਰ ਦੇ ਲੌਂਗੋਵਾਲ ਦੇ ਪਿੰਡ ਢੱਡਰੀਆਂ ਵਿੱਚ ਇੱਕ ਖੁੱਲੇ ਮੈਦਾਨ ਵਿੱਚ ਉਤਰਿਆ।

ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖਰਾਬੀ ਤੋਂ ਬਾਅਦ ਫੌਜ ਦੇ ਚਿਨੂਕ ਹੈਲੀਕਾਪਟਰ ਨੂੰ ਸਾਵਧਾਨੀ ਦੇ ਤੌਰ 'ਤੇ ਉਤਾਰਿਆ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਨੇ ਦੱਸਿਆ ਕਿ ਚਾਲਕ ਦਲ ਅਤੇ ਹੈਲੀਕਾਪਟਰ ਸੁਰੱਖਿਅਤ ਹਨ।

chinook helicopter

ਸਮੱਸਿਆ ਨੂੰ ਹੱਲ ਕਰਨ ਲਈ ਪਹੁੰਚੇ ਮਾਹਿਰ 

ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਦੁਪਹਿਰ ਕਰੀਬ 1 ਵਜੇ ਪਿੰਡ ਢੱਡਰੀਆਂ ਵਿੱਚ ਇੱਕ ਖੁੱਲ੍ਹੇ ਮੈਦਾਨ ਵਿੱਚ ਉਤਰਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਬਾਅਦ ਹਵਾਈ ਸੈਨਾ ਦੇ ਦੋ ਮਾਹਿਰ ਇਕ ਹੋਰ ਹੈਲੀਕਾਪਟਰ ਰਾਹੀਂ ਮੌਕੇ 'ਤੇ ਪਹੁੰਚੇ ਅਤੇ ਚਿਨੂਕ 'ਚ ਖਰਾਬੀ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ। 

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵਿਧਾਨ ਸਭਾ ਹਲਕੇ ਦੇ ਦੌਰੇ 'ਤੇ ਜਾ ਰਹੇ ਸਨ। ਉਨ੍ਹਾਂ ਨੇ ਜਦੋਂ ਏਅਰਫੋਰਸ ਦੇ ਹੈਲੀਕਾਪਟਰ ਨੂੰ ਪਿੰਡ 'ਚ ਲੈਂਡ ਕਰਦੇ ਦੇਖਿਆ ਤਾਂ ਉਹ ਵੀ ਮੌਕੇ 'ਤੇ ਪਹੁੰਚੇ ਅਤੇ ਫੌਜ ਦੇ ਅਧਿਕਾਰੀਆਂ ਤੋਂ ਮਾਮਲੇ ਦੀ ਜਾਣਕਾਰੀ ਲਈ।

chinook helicopter

ਚਿਨੂਕ ਹੈਲੀਕਾਪਟਰ ਦਾ ਇੱਕ ਹੋਰ ਨਾਮ ਦੇਵਦੂਤ

ਫੌਜ ਦੇ ਚਿਨੂਕ ਹੈਲੀਕਾਪਟਰ ਦਾ ਇੱਕ ਹੋਰ ਨਾਮ ਦੇਵਦੂਤ ਹੈ। ਇਸ ਦਾ ਨਾਮ ਏਂਜਲ ਵੀ ਰੱਖਿਆ ਗਿਆ ਹੈ ਕਿਉਂਕਿ ਇਸਦੀ ਵਰਤੋਂ ਐਮਰਜੈਂਸੀ ਵਿੱਚ ਕੀਤੀ ਜਾਂਦੀ ਹੈ। ਚਿਨੂਕ ਹੈਲੀਕਾਪਟਰ ਦਾ ਮੁੱਖ ਕੰਮ ਹੈਵੀ ਟਰਾਂਸਪੋਰਟ ਅਤੇ ਹੈਵੀ ਲਿਫਟਿੰਗ ਹੈ। ਯਾਨੀ ਚਿਨੂਕ ਹੈਲੀਕਾਪਟਰ ਦੀ ਵਰਤੋਂ ਭਾਰੀ ਸਾਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਕੀਤੀ ਜਾਂਦੀ ਹੈ।

chinook helicopter

ਚਿਨੂਕ ਦੀਆਂ ਹੋਰ ਵਿਸ਼ੇਸ਼ਤਾਵਾਂ

  • ਚਿਨੂਕ ਹੈਲੀਕਾਪਟਰ ਅਮਰੀਕੀ ਕੰਪਨੀ ਬੋਇੰਗ ਦੁਆਰਾ ਨਿਰਮਿਤ ਹੈ।
  • ਪਹਿਲੇ ਚਿਨੂਕ ਨੇ 1962 ਵਿੱਚ ਉਡਾਣ ਭਰੀ ਸੀ। ਇਹ ਮਲਟੀਮਿਸ਼ਨ ਸ਼੍ਰੇਣੀ ਦਾ ਹੈਲੀਕਾਪਟਰ ਹੈ।
  • ਚਿਨੂਕ ਹੈਲੀਕਾਪਟਰ ਅਮਰੀਕੀ ਫੌਜ ਦੀ ਵਿਸ਼ੇਸ਼ ਤਾਕਤ ਹੈ। ਇਸ ਚਿਨੂਕ ਹੈਲੀਕਾਪਟਰ ਦੀ ਮਦਦ ਨਾਲ ਅਮਰੀਕੀ ਕਮਾਂਡੋ ਪਾਕਿਸਤਾਨ ਵਿਚ ਦਾਖਲ ਹੋਏ ਅਤੇ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਸੀ। 
  • ਚਿਨੂਕ ਇੱਕ ਟਵਿਨ-ਰੋਟਰ ਹੈਵੀਲਿਫਟ ਹੈਲੀਕਾਪਟਰ ਹੈ ਜੋ ਵੀਅਤਨਾਮ ਤੋਂ ਇਰਾਕ ਤੱਕ ਦੀਆਂ ਜੰਗਾਂ ਵਿੱਚ ਸ਼ਾਮਲ ਰਿਹਾ ਹੈ।
  • ਭਾਰਤ ਨੇ ਜੋ ਚਿਨੂਕ ਖਰੀਦਿਆ ਹੈ, ਉਸ ਦਾ ਨਾਂ ਸੀਐਚ-47 ਐੱਫ ਹੈ।
  • ਇਹ 9.6 ਟਨ ਭਾਰ ਚੁੱਕ ਸਕਦਾ ਹੈ, ਜਿਸ ਨਾਲ ਇਹ ਭਾਰੀ ਮਸ਼ੀਨਰੀ, ਤੋਪਾਂ ਅਤੇ ਬਖਤਰਬੰਦ ਵਾਹਨਾਂ ਨੂੰ ਲਿਜਾਣ ਦੇ ਸਮਰੱਥ ਹੈ।
  • ਚਿਨੂਕ ਵੱਡੀਆਂ ਉਚਾਈਆਂ 'ਤੇ ਆਸਾਨੀ ਨਾਲ ਭਾਰੀ ਸਾਮਾਨ ਦੀ ਢੋਆ-ਢੁਆਈ ਕਰ ਸਕਦਾ ਹੈ। 
  • ਅਮਰੀਕੀ ਫੌਜ ਲੰਬੇ ਸਮੇਂ ਤੋਂ ਚਿਨੂਕ ਦੀ ਵਰਤੋਂ ਕਰ ਰਹੀ ਹੈ।
  • 2018 ਵਿੱਚ ਬੋਇੰਗ ਨੇ ਚਿਨੂਕ ਹੈਲੀਕਾਪਟਰ ਉਡਾਉਣ ਲਈ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਅਤੇ ਫਲਾਈਟ ਇੰਜੀਨੀਅਰਾਂ ਨੂੰ ਸਿਖਲਾਈ ਵੀ ਦਿੱਤੀ।
  • ਇਸ ਦੇ ਫਾਇਦੇ ਲੱਦਾਖ ਵਰਗੇ ਖੇਤਰਾਂ 'ਚ ਜ਼ਿਆਦਾ ਹਨ।

chinook helicopter

ਸੰਘਣੀ ਧੁੰਦ ਵਿੱਚ ਵੀ ਆਸਾਨੀ ਨਾਲ ਉੱਡ ਸਕਦਾ ਚਿਨੂਕ

ਭਾਰਤੀ ਫੌਜ 'ਚ ਸ਼ਾਮਲ ਚਿਨੂਕ ਹੈਲੀਕਾਪਟਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸੰਘਣੀ ਧੁੰਦ 'ਚ ਵੀ ਆਸਾਨੀ ਨਾਲ ਉੱਡ ਸਕਦਾ ਹੈ। ਇਹ ਲਗਭਗ 45 ਸੈਨਿਕਾਂ ਦੇ ਨਾਲ 9 ਟਨ ਸਮਾਨ ਦੇ ਨਾਲ ਉੱਡ ਸਕਦਾ ਹੈ।

ਇਹ ਖ਼ਬਰਾਂ ਵੀ ਪੜ੍ਹੋ:

Related Post