Lawrence Bishnoi : ਜੇਲ੍ਹ ਇੰਟਰਵਿਊ ਮਾਮਲੇ ’ਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਝਾੜ, ਲਾਰੈਂਸ ਬਿਸ਼ਨੋਈ ਖ਼ਿਲਾਫ਼ ਦਰਜ FIR ਰੱਦ ਕਰਨ ਦੀ ਕੀਤੀ ਸੀ ਸਿਫਾਰਸ਼
ਪੰਜਾਬ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਕੇਸ ਵਿੱਚ ਮੁਹਾਲੀ ਟ੍ਰਾਇਲ ਕੋਰਟ ਵਿੱਚ ਕੇਸ ਰੱਦ ਕਰਨ ਦੀ ਦਾਇਰ ਕੀਤੀ ਗਈ ਰਿਪੋਰਟ ਉੱਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਨੋਟਿਸ ਲਿਆ ਹੈ।
Lawrence Bishnoi Jail Interview Case : ਪੰਜਾਬ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਕੇਸ ਵਿੱਚ ਮੁਹਾਲੀ ਟ੍ਰਾਇਲ ਕੋਰਟ ਵਿੱਚ ਕੇਸ ਰੱਦ ਕਰਨ ਦੀ ਦਾਇਰ ਕੀਤੀ ਗਈ ਰਿਪੋਰਟ ਉੱਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਨੋਟਿਸ ਲਿਆ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਨੇ CIA ਖਰੜ ਵਿੱਚ ਹੋਈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿੱਚ ਬਿਸ਼ਨੋਈ ਖਿਲਾਫ਼ ਹਾਈ ਕੋਰਟ ਦੇ ਹੁਕਮਾਂ ’ਤੇ ਦਰਜ FIR ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ।
ਹਾਈ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਮਾਮਲੇ 'ਚ ਹੇਠਲੀ ਅਦਾਲਤ 'ਚ ਪੇਸ਼ ਕੀਤੀ ਰੱਦ ਰਿਪੋਰਟ 'ਤੇ SIT ਅਤੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ। ਕੋਰਟ ਨੇ ਕਿਹਾ ਕਿ ਜਦੋਂ ਅਸੀਂ ਐੱਸ.ਆਈ.ਟੀ ਬਣਾਈ ਸੀ ਅਤੇ ਹਰ ਰਿਪੋਰਟ ਸਾਨੂੰ ਦਿੱਤੀ ਜਾ ਰਹੀ ਸੀ ਤਾਂ ਫਿਰ ਬਿਨਾਂ ਦੱਸੇ ਮੁਹਾਲੀ ਟ੍ਰਾਇਲ ਕੋਰਟ ਨੂੰ ਕੈਂਸਲੇਸ਼ਨ ਰਿਪੋਰਟ ਕਿਵੇਂ ਸੌਂਪ ਦਿੱਤੀ ਗਈ।
ਹਾਈਕੋਰਟ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਸਾਨੂੰ ਕੱਲ੍ਹ ਇਸ ਬਾਰੇ ਕਿਉਂ ਨਹੀਂ ਦੱਸਿਆ ਗਿਆ? ਕੋਰਟ ਨੇ ਕਿਹਾ ਕਿ ਕੈਂਸਲੇਸ਼ਨ ਰਿਪੋਰਟ ਹੇਠਲੀ ਅਦਾਲਤ ਵਿੱਚ ਦਿੱਤੀ ਗਈ ਸੀ ਅਤੇ ਕੱਲ੍ਹ ਜਦੋਂ ਇਸ ਮਾਮਲੇ ਦੀ ਹਾਈ ਕੋਰਟ ਵਿੱਚ ਸੁਣਵਾਈ ਹੋਣੀ ਸੀ ਤਾਂ ਸਾਨੂੰ ਇਸ ਬਾਰੇ ਸੂਚਿਤ ਵੀ ਨਹੀਂ ਕੀਤਾ ਗਿਆ। ਇਸ ਮਾਮਲੇ ਵਿੱਚ ਹਾਈਕੋਰਟ ਨੇ ਹੁਣ ਮੁਹਾਲੀ ਟ੍ਰਾਇਲ ਕੋਰਟ ਵਿੱਚ ਚੱਲ ਰਹੇ ਮੁਕੱਦਮੇ ਦੀ ਸੁਣਵਾਈ ਅਗਲੇ ਹੁਕਮਾਂ ਤੱਕ ਰੋਕ ਦਿੱਤੀ ਹੈ। ਹੁਣ ਅੱਗੇ ਦੀ ਜਾਂਚ ਕਿਸ ਏਜੰਸੀ ਨੂੰ ਦਿੱਤੀ ਜਾਵੇ ਅਤੇ ਕੀ ਕਾਰਵਾਈ ਕੀਤੀ ਜਾਵੇ, ਇਸ ਦਾ ਫੈਸਲਾ ਹਾਈਕੋਰਟ 28 ਅਕਤੂਬਰ ਨੂੰ ਸੁਣਵਾਈ ਦੌਰਾਨ ਕਰੇਗੀ।
ਅਕਾਲੀ ਦਲ ਨੇ ਪੰਜਾਬ ਸਰਕਾਰ ਉੱਤੇ ਸਾਧੇ ਨਿਸ਼ਾਨੇ
ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ‘ਮੁੱਖ ਮੰਤਰੀ ਭਗਵੰਤ ਮਾਨ ਸਾਬ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਹੋਰ ਗੈਂਗਸਟਰਾਂ ’ਤੇ ਕਿਵੇਂ ਮਿਹਰਬਾਨ ਹਨ। ਪੰਜਾਬ ਪੁਲਿਸ ਨੇ CIA ਖਰੜ ਵਿਚ ਹੋਈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿਚ ਬਿਸ਼ਨੋਈ ਖਿਲਾਫ਼ ਹਾਈ ਕੋਰਟ ਦੇ ਹੁਕਮਾਂ ’ਤੇ ਦਰਜ FIR ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ। ਕਾਰਣ ਬਿਸ਼ਨੋਈ ਭਗਵੰਤ ਮਾਨ ਦਾ ਚਹੇਤਾ ਹੈ। ਭਗਵੰਤ ਮਾਨ ਜੀ ਤੁਸੀਂ ਜਵਾਬਦੇਹ ਪੰਜਾਬੀਆਂ ਨੂੰ ਹੋ। ਯਾਦ ਰੱਖਣਾ ਤੁਸੀਂ ਜੋ-ਜੋ ਵੀ ਫੈਸਲੇ ਲੈ ਰਹੇ ਹੋ, ਹਰੇਕ ਫੈਸਲੇ ਦਾ ਹਿਸਾਬ ਦੇਣਾ ਪਵੇਗਾ।’
ਇਹ ਵੀ ਪੜ੍ਹੋ : Haryana New CM : ਹਰਿਆਣਾ ਦੇ ਮੁੱਖ ਮੰਤਰੀ ਹੋਣਗੇ ਨਾਇਬ ਸਿੰਘ ਸੈਣੀ, ਚੁਣੇ ਗਏ ਵਿਧਾਇਕ ਦਲ ਦੇ ਆਗੂ