Laughing Benefits: ਦਿਮਾਗ ਅਤੇ ਸਰੀਰ 'ਤੇ ਹਾਸੇ ਨਾਲ ਹੁੰਦੇ ਹਨ ਕਈ ਫਾਇਦੇ, ਜਾਣੋ ਇੱਥੇ

ਤਣਾਅ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਕਿਉਂਕਿ ਇਸ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ। ਅਜਿਹੇ 'ਚ ਹੱਸਣ ਨਾਲ ਤੁਹਾਡਾ ਤਣਾਅ ਘੱਟ ਹੁੰਦਾ ਹੈ।

By  Aarti May 5th 2024 04:36 PM -- Updated: May 5th 2024 04:38 PM

Laughing Benefits: ਕਿਹਾ ਜਾਂਦਾ ਹੈ ਕਿ ਹਾਸਾ ਸਭ ਤੋਂ ਵਧੀਆ ਦਵਾਈ ਹੈ। ਹਾਸੇ ਨਾਲ ਲੋਕ ਮਾਨਸਿਕ ਦੇ ਨਾਲ ਨਾਲ ਸਰੀਰਕ ਪੱਖੋਂ ਵੀ ਸਿਹਤਮੰਦ ਰਹਿੰਦੇ ਹਨ। ਤਾਂ ਆਓ ਜਾਣਦੇ ਹਾਂ ਹੱਸਣ ਦੇ ਕੀ-ਕੀ ਫਾਇਦੇ ਹੁੰਦੇ ਹਨ।

ਤਣਾਅ ਘਟਾਉਣ 'ਚ ਮਦਦਗਾਰ : 

ਤਣਾਅ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਕਿਉਂਕਿ ਇਸ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ। ਅਜਿਹੇ 'ਚ ਹੱਸਣ ਨਾਲ ਤੁਹਾਡਾ ਤਣਾਅ ਘੱਟ ਹੁੰਦਾ ਹੈ। ਇਹ ਤੁਹਾਡੇ ਸਰੀਰ ਨੂੰ ਤਣਾਅ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ 'ਚ ਮਦਦ ਕਰਦਾ ਹੈ।

ਯਾਦਦਾਸ਼ਤ ਨੂੰ ਸੁਧਾਰਨ ਲਈ ਫਾਇਦੇਮੰਦ : 

ਮਾਹਿਰਾਂ ਮੁਤਾਬਕ ਹੱਸਣ ਨਾਲ ਤੁਹਾਡੀ ਯਾਦਦਾਸ਼ਤ ਵਧਦੀ ਹੈ। ਨਾਲ ਹੀ ਇਸ ਨਾਲ ਬੋਧਾਤਮਕ ਫੰਕਸ਼ਨ 'ਚ ਸੁਧਾਰ ਹੁੰਦਾ ਹੈ। ਹੱਸਣ ਨਾਲ ਤੁਸੀਂ ਬਿਹਤਰ ਸੋਚਣ ਦੇ ਯੋਗ ਹੋ ਜਾਵੋਗੇ।

ਕੈਲੋਰੀ ਬਰਨ ਕਰਨ 'ਚ ਮਦਦਗਾਰ : 

ਜਿਵੇ ਤੁਸੀਂ ਜਾਣਦੇ ਹੋ ਕਿ ਕੈਲੋਰੀ ਬਰਨ ਕਰਨ ਲਈ, ਸਿਹਤਮੰਦ ਖੁਰਾਕ ਅਤੇ ਰੋਜ਼ਾਨਾ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਦਸ ਦਈਏ ਕਿ ਕਈ ਖੋਜਾਂ ਮੁਤਾਬਕ ਜੇਕਰ ਤੁਸੀਂ ਹੱਸਦੇ ਹੋ ਤਾਂ ਇਹ ਕੈਲੋਰੀ ਵੀ ਬਰਨ ਕਰਦਾ ਹੈ। ਸਿਹਤਮੰਦ ਜੀਵਨ ਸ਼ੈਲੀ ਲਈ ਹਾਸਾ ਵੀ ਬਹੁਤ ਜ਼ਰੂਰੀ ਹੈ।

ਦਿਮਾਗੀ ਸਿਹਤ ਨੂੰ ਬਣਾਈ ਰੱਖਣ ਲਈ ਫਾਇਦੇਮੰਦ : 

ਹੱਸਣ ਨਾਲ ਤੁਹਾਡੀ ਦਿਮਾਗੀ ਸਿਹਤ 'ਚ ਸੁਧਾਰ ਹੁੰਦਾ ਹੈ। ਦਸ ਦਈਏ ਕਿ ਇਸ ਨਾਲ ਤੁਸੀਂ ਆਪਣੇ ਆਪ ਨੂੰ ਡਿਪ੍ਰੈਸ਼ਨ ਵਰਗੀ ਦਿਮਾਗੀ ਬੀਮਾਰੀ ਤੋਂ ਬਚਾ ਸਕਦੇ ਹੋ। ਹੱਸਣਾ ਤੁਹਾਨੂੰ ਤਣਾਅ ਮੁਕਤ ਬਣਾਉਂਦਾ ਹੈ। ਤੁਸੀਂ ਚੀਜ਼ਾਂ ਨੂੰ ਘੱਟ ਸਮਝਦੇ ਹੋ। ਇਹ ਤਣਾਅ ਦੇ ਕਾਰਨ ਸਾਡੇ ਸਰੀਰ 'ਤੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਦਾ ਹੈ।

ਇਮਿਊਨਿਟੀ ਵਧਾਉਣ 'ਚ ਮਦਦਗਾਰ : 

ਹੱਸਣ ਨਾਲ ਇਮਿਊਨ ਸੈੱਲਾਂ ਦੀ ਗਿਣਤੀ ਵਧਦੀ ਹੈ। ਇਹ ਸਾਡੀ ਇਮਿਊਨਿਟੀ ਵਧਾਉਣ ਦਾ ਕੰਮ ਕਰਦੇ ਹਨ। ਦਸ ਦਈਏ ਕਿ ਇਹ ਚੀਜ਼ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੀ ਹੈ।

ਸਕਾਰਾਤਮਕ : 

ਹੱਸਣਾ ਤੁਹਾਨੂੰ ਸਕਾਰਾਤਮਕ ਰਹਿਣ 'ਚ ਮਦਦ ਕਰਦਾ ਹੈ। ਤੁਸੀਂ ਚੀਜ਼ਾਂ ਬਾਰੇ ਸਕਾਰਾਤਮਕ ਤਰੀਕੇ ਨਾਲ ਸੋਚਣ ਦੇ ਯੋਗ ਹੋਵੋਗੇ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Eyelashes Tips: ਅੱਖਾਂ 'ਤੇ ਨਕਲੀ ਪਲਕਾਂ ਲਗਾਉਂਦੇ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ? ਜਾਣੋ

Related Post