Hoshiarpur News: ਮਜ਼ਦੂਰ ਯੂਨੀਅਨ ’ਤੇ ਲਾਠੀ ਚਾਰਜ, ਸਾਂਸਦ ਚੱਬੇਵਾਲ ਦੇ ਘਰ ਦਾ ਕਰਨਾ ਸੀ ਘਿਰਾਓ
ਹੁਸ਼ਿਆਰਪੁਰ ਵਿੱਚ ਸਾਂਸਦ ਰਾਜ ਕੁਮਾਰ ਚੱਬੇਵਾਲ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਮਜ਼ਦੂਰ ਯੂਨੀਅਨ ’ਤੇ ਲਾਠੀ ਚਾਰਜ ਕੀਤਾ ਗਿਆ।
Hoshiarpur News: ਹੁਸ਼ਿਆਰਪੁਰ ਵਿੱਚ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਮਜ਼ਦੂਰ ਯੂਨੀਅਨ ’ਤੇ ਪੁਲਿਸ ਨੇ ਲਾਠੀ ਚਾਰਜ ਕੀਤਾ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ।
ਕੋਠੀ ਦਾ ਘਿਰਾਓ ਕਰਨ ਦਾ ਕੀਤਾ ਸੀ ਐਲਾਨ
ਦੱਸ ਦਈਏ ਕਿ ਬੀਤੇ ਦਿਨ ਮਜ਼ਦੂਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੁਸ਼ਿਆਰਪੁਰ ਦੇ ਮਿੰਨੀ ਸਕੱਤਰੇਤ ਅੱਗੇ ਪ੍ਰਦਰਸ਼ਨ ਕੀਤਾ ਸੀ ਤੇ ਇਸੇ ਦੌਰਾਨ ਹੀ ਉਹਨਾਂ ਨੇ ਅੱਜ ਦੇ ਦਿਨ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਦੇ ਘਰ ਦਾ ਘਿਰਾਓ ਕਰਨ ਦੀ ਗੱਲ ਕਹੀ ਸੀ। ਜਦੋਂ ਅੱਜ ਉਹ ਸਾਂਸਦ ਦੀ ਕੋਠੀ ਵੱਧ ਵਧੇ ਤਾਂ ਪੁਲਿਸ ਨੇ ਉਹਨਾਂ ਨੇ ਰਸਤੇ ਵਿੱਚ ਹੀ ਰੋਕ ਲਿਆ ਤੇ ਉਹਨਾਂ ਉੱਤੇ ਲਾਠੀ ਚਾਰਜ ਵੀ ਕੀਤਾ।
ਇਹ ਹੈ ਪੂਰਾ ਮਾਮਲਾ ?
ਇਸ ਮੌਕੇ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਿਛਲੀ 20 ਤਰੀਕੇ ਤੋਂ ਸਾਡੇ ਤਿੰਨ ਸਾਥੀਆਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਜੋ ਕਿ ਸਰਕਾਰ ਦਾ ਸਰਾਸਰ ਧੱਕਾ ਹੈ। ਉਹਨਾਂ ਨੇ ਕਿਹਾ ਕਿ ਵੋਟਾਂ ਦੌਰਾਨ ਅਸੀਂ ਐਲਾਨ ਕੀਤਾ ਸੀ ਕਿ ਅਸੀਂ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਕਰਾਂਗੇ, ਪਰ ਜਦੋਂ ਅਸੀਂ ਇਸੇ ਐਲਾਨ ਤਹਿਤ ਪਾਰਟੀ ਦੇ ਆਗੂਆਂ ਨੂੰ ਸਵਾਲ ਕੀਤੇ ਤਾਂ ਸਾਡੇ ਉੱਤੇ ਪਰਚੇ ਦਰਜ ਕਰ ਦਿੱਤੇ ਗਏ ਤੇ ਸਾਡੇ ਤਿੰਨ ਆਗੂਆਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ, ਜਿਹਨਾਂ ਨੂੰ ਛੁਡਾਉਣ ਲਈ ਅਸੀਂ ਸੰਘਰਸ਼ ਕਰ ਰਹੇ ਹਾਂ।
ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਤੋਂ ਜਲਦ ਉਹਨਾਂ ਨੇ ਆਗੂਆਂ ਨੂੰ ਛੱਡਿਆ ਨਾ ਗਿਆ ਤੇ ਉਹ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕਰਰ ਦੇਣਗੇ।
ਇਹ ਵੀ ਪੜ੍ਹੋ: Rahul Gandhi in Parliament: ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਗਵਾਨ ਸ਼ਿਵ ਦੀ ਤਸਵੀਰ ਲੈ ਕੇ ਸੰਸਦ ਪਹੁੰਚੇ ਰਾਹੁਲ ਗਾਂਧੀ ! ਜਾਣੋ ਕਾਰਨ