Laptop Buying Tips : ਨਵਾਂ ਲੈਪਟਾਪ ਖਰੀਦਣ ਦੀ ਹੈ ਯੋਜਨਾ ? ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Laptop Buying Tips : ਜੇਕਰ ਤੁਸੀਂ ਲੈਪਟਾਪ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗਲਾਂ ਬਾਰੇ ਦਸਾਂਗੇ, ਜਿਨ੍ਹਾਂ ਦਾ ਹਰ ਕਿਸੇ ਨੂੰ ਲੈਪਟਾਪ ਖਰੀਦਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ।
Laptop Buying Tips : ਅੱਜਕਲ੍ਹ ਜ਼ਿਆਦਾਤਰ ਹਰ ਈ-ਕਾਮਰਸ ਸਾਈਟਾਂ 'ਤੇ ਸੇਲ ਚਲ ਰਹੀ ਹੈ। ਦਸ ਦਈਏ ਕਿ ਲੈਪਟਾਪ ਤੋਂ ਲੈ ਕੇ ਮੋਬਾਈਲ ਅਤੇ ਹੋਰ ਗੈਜੇਟਸ ਤੱਕ ਹਰ ਚੀਜ਼ 'ਤੇ ਭਾਰੀ ਛੋਟ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਜਿਹੇ 'ਚ ਬਹੁਤੇ ਲੋਕ ਹੋਣਗੇ ਜੋ ਇਸ ਸੇਲ ਵਿੱਚ ਲੈਪਟਾਪ ਤੋਂ ਲੈ ਕੇ ਮੋਬਾਈਲ ਅਤੇ ਕੈਮਰੇ ਤੱਕ ਸਭ ਕੁਝ ਖਰੀਦਣਗੇ। ਜੇਕਰ ਤੁਸੀਂ ਲੈਪਟਾਪ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗਲਾਂ ਬਾਰੇ ਦਸਾਂਗੇ, ਜਿਨ੍ਹਾਂ ਦਾ ਹਰ ਕਿਸੇ ਨੂੰ ਲੈਪਟਾਪ ਖਰੀਦਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਉ ਜਾਣਦੇ ਹਾਂ ਉਨ੍ਹਾਂ ਗਲਾਂ ਬਾਰੇ...
ਕਿਸ ਲੋੜ ਲਈ ਚਾਹੀਦਾ ਹੈ ਲੈਪਟਾਪ ?
ਇਹ ਬਹੁਤ ਮਹੱਤਵਪੂਰਨ ਸਵਾਲ ਹੈ ਕਿ ਤੁਸੀਂ ਲੈਪਟਾਪ ਕਿਸ ਮਕਸਦ ਲਈ ਖਰੀਦ ਰਹੇ ਹੋ। ਜੇਕਰ ਤੁਸੀਂ ਗੇਮਿੰਗ ਲਈ ਲੈਪਟਾਪ ਖਰੀਦ ਰਹੇ ਹੋ, ਤਾਂ ਤੁਹਾਨੂੰ ਸ਼ਕਤੀਸ਼ਾਲੀ ਹਾਰਡਵੇਅਰ, ਜ਼ਿਆਦਾ ਸਟੋਰੇਜ ਅਤੇ ਮੈਮੋਰੀ ਵਾਲਾ ਲੈਪਟਾਪ ਖਰੀਦਣਾ ਚਾਹੀਦਾ ਹੈ। ਜੇਕਰ ਤੁਸੀਂ ਦਫਤਰੀ ਕੰਮ, ਔਨਲਾਈਨ ਕਲਾਸਾਂ ਅਤੇ ਬ੍ਰਾਊਜ਼ਿੰਗ ਲਈ ਲੈਪਟਾਪ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡਾ ਕੰਮ ਵੀ ਘੱਟ ਸਟੋਰੇਜ ਅਤੇ ਘੱਟ ਪਾਵਰ ਹਾਰਡਵੇਅਰ ਨਾਲ ਹੋਵੇਗਾ। ਇਸ ਲਈ ਆਪਣੀ ਲੋੜ ਮੁਤਾਬਕ ਰੈਮ ਅਤੇ ਸਟੋਰੇਜ ਦਾ ਵੀ ਧਿਆਨ ਰੱਖੋ।
ਤੁਹਾਡਾ ਬਜਟ ਕੀ ਹੈ?
ਤੁਹਾਨੂੰ ਆਪਣੀ ਜ਼ਰੂਰਤ ਮੁਤਾਬਕ ਆਪਣਾ ਬਜਟ ਦੇਖਣਾ ਚਾਹੀਦਾ ਹੈ, ਕਿਉਂਕਿ ਘੱਟ ਜ਼ਰੂਰਤਾਂ ਲਈ ਜ਼ਿਆਦਾ ਪੈਸਾ ਖਰਚ ਕਰਨਾ ਕੋਈ ਤਰਕ ਨਹੀਂ ਹੈ। ਕਿਉਂਕਿ ਮਾਹਿਰਾਂ ਮੁਤਾਬਕ ਜੇਕਰ ਤੁਹਾਡੀ ਜ਼ਰੂਰਤ ਦਫ਼ਤਰੀ ਕੰਮ, ਔਨਲਾਈਨ ਕਲਾਸਾਂ ਅਤੇ ਬ੍ਰਾਊਜ਼ਿੰਗ ਲਈ ਹੈ ਤਾਂ ਤੁਹਾਨੂੰ 25,000 ਰੁਪਏ ਤੋਂ 30,000 ਰੁਪਏ ਦੀ ਰੇਂਜ 'ਚ ਚੰਗੇ ਲੈਪਟਾਪ ਮਿਲ ਜਾਵੇਗਾ।
ਚੁੱਕਣ ਲਈ ਆਸਾਨ ਹੋਵੇ : ਜੇਕਰ ਤੁਹਾਨੂੰ ਆਪਣੇ ਲੈਪਟਾਪ ਨਾਲ ਅਕਸਰ ਸਫਰ ਕਰਨਾ ਪੈਂਦਾ ਹੈ, ਤਾਂ ਤੁਹਾਨੂੰ 13 ਇੰਚ ਤੋਂ 14 ਇੰਚ ਦਾ ਲੈਪਟਾਪ ਖਰੀਦਣਾ ਚਾਹੀਦਾ ਹੈ। ਕਿਉਂਕਿ ਇਸ ਤੋਂ ਵੱਧ ਇੰਚ ਡਿਸਪਲੇ ਵਾਲੇ ਲੈਪਟਾਪ ਨੂੰ ਲੈ ਕੇ ਜਾਣਾ ਮੁਸ਼ਕਲ ਹੋ ਜਾਂਦਾ ਹੈ। ਨਾਲ ਹੀ ਲੈਪਟਾਪ ਖਰੀਦਦੇ ਸਮੇਂ ਇਸ ਦੇ ਭਾਰ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਲੈਪਟਾਪ ਦਾ ਭਾਰ ਦੋ ਕਿਲੋਗ੍ਰਾਮ ਤੋਂ ਵੱਧ ਹੈ ਤਾਂ ਤੁਹਾਨੂੰ ਉਹ ਲੈਪਟਾਪ ਨਹੀਂ ਖਰੀਦਣਾ ਚਾਹੀਦਾ।
ਕਨੈਕਟੀਵਿਟੀ ਪੋਰਟ : ਅੱਜਕੱਲ੍ਹ, ਬਹੁਤੇ ਲੈਪਟਾਪ ਅਜਿਹੇ ਹੁੰਦੇ ਹਨ, ਜਿਨ੍ਹਾਂ 'ਚ ਬਹੁਤ ਘੱਟ ਕੁਨੈਕਟੀਵਿਟੀ ਪੋਰਟ ਹੁੰਦੇ ਹਨ। ਅਜਿਹੇ 'ਚ ਤੁਹਾਡੇ ਲਈ ਇਨ੍ਹਾਂ ਪੋਰਟਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਆਮ ਤੌਰ 'ਤੇ, ਉਹ ਲੈਪਟਾਪ ਖਰੀਦੋ ਜਿਨ੍ਹਾਂ 'ਚ ਘੱਟੋ-ਘੱਟ ਦੋ ਟਾਈਪ-ਏ USB ਪੋਰਟ, ਇੱਕ ਟਾਈਪ-ਸੀ ਪੋਰਟ, ਇੱਕ ਹੈੱਡਫ਼ੋਨ ਜੈਕ, ਇੱਕ LAN ਪੋਰਟ, ਇੱਕ ਮਾਈਕ੍ਰੋ ਐਸਡੀ ਕਾਰਡ ਰੀਡਰ ਅਤੇ ਇੱਕ HDMI ਪੋਰਟ ਹੋਵੇ।
ਪ੍ਰੋਸੈਸਰ : ਤੁਹਾਨੂੰ ਘੱਟੋ-ਘੱਟ ਇੰਟੇਲ i5 ਪ੍ਰੋਸੈਸਰ ਵਾਲਾ ਲੈਪਟਾਪ ਖਰੀਦਣਾ ਚਾਹੀਦਾ ਹੈ। ਮਾਹਿਰਾਂ ਮੁਤਾਬਕ ਇੰਟੇਲ ਪੇਂਟਿਅਮ ਗੋਲਡ, ਐਟਮ ਅਤੇ ਸੈਲੇਰੋਨ ਪ੍ਰੋਸੈਸਰ ਵਾਲੇ ਲੈਪਟਾਪ 25,000 ਰੁਪਏ ਦੀ ਰੇਂਜ 'ਚ ਉਪਲਬਧ ਹੁੰਦੇ ਹਨ, ਪਰ ਤੁਹਾਨੂੰ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਜੇਕਰ ਕੰਮ ਵਧਦਾ ਹੈ, ਤਾਂ ਤੁਹਾਨੂੰ ਨਵਾਂ ਲੈਪਟਾਪ ਖਰੀਦਣਾ ਪੈ ਸਕਦਾ ਹੈ।
ਗੁਣਵੱਤਾ ਅਤੇ ਡਿਸਪਲੇ : ਹਮੇਸ਼ਾ ਗੈਰ-ਰਿਫਲੈਕਟਿਵ ਸਕ੍ਰੀਨ ਵਾਲਾ ਲੈਪਟਾਪ ਚੁਣੋ। ਬਜਟ ਲੈਪਟਾਪਾਂ 'ਚ 720 ਪਿਕਸਲ ਰੈਜ਼ੋਲਿਊਸ਼ਨ ਵਾਲੇ ਲੈਪਟਾਪ ਖਰੀਦੋ। ਇਸ ਡਿਸਪਲੇ ਨਾਲ ਤੁਹਾਡੇ ਦਫ਼ਤਰ, ਔਨਲਾਈਨ ਕਲਾਸਾਂ ਵਰਗੇ ਕੰਮ ਆਸਾਨੀ ਨਾਲ ਪੂਰੇ ਹੋ ਜਾਣਗੇ।