Kuwait Building Fire : 45 ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਦਿੱਲੀ ਪਹੁੰਚਿਆ ਜਹਾਜ਼, ਪੰਜਾਬ ਸਮੇਤ ਇਨ੍ਹਾਂ ਸੂਬਿਆਂ ਦੇ ਲੋਕ ਸ਼ਾਮਲ

Kuwait Fire News : ਭਾਰਤੀ ਹਵਾਈ ਸੈਨਾ ਦਾ C-130J ਸੁਪਰ ਹਰਕਿਊਲਿਸ ਟਰਾਂਸਪੋਰਟ ਜਹਾਜ਼ ਕੁਵੈਤ ਇਮਾਰਤ ਅੱਗ ਦੀ ਦੁਰਘਟਨਾ ਦੇ ਪੀੜਤਾਂ ਦੀਆਂ ਲਾਸ਼ਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਪਾਲਮ ਤਕਨੀਕੀ ਹਵਾਈ ਅੱਡੇ 'ਤੇ ਪਹੁੰਚਿਆ।

By  KRISHAN KUMAR SHARMA June 14th 2024 08:51 PM -- Updated: June 14th 2024 09:04 PM

Kuwait Fire Incident : ਭਾਰਤੀ ਹਵਾਈ ਸੈਨਾ ਦਾ C-130J ਸੁਪਰ ਹਰਕਿਊਲਿਸ ਟਰਾਂਸਪੋਰਟ ਜਹਾਜ਼ ਕੁਵੈਤ ਇਮਾਰਤ ਅੱਗ ਦੀ ਦੁਰਘਟਨਾ ਦੇ ਪੀੜਤਾਂ ਦੀਆਂ ਲਾਸ਼ਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਪਾਲਮ ਤਕਨੀਕੀ ਹਵਾਈ ਅੱਡੇ 'ਤੇ ਪਹੁੰਚਿਆ। ਹਵਾਈ ਅੱਡੇ 'ਤੇ ਮ੍ਰਿਤਕ ਦੇਹ ਲੈਣ ਲਈ ਭਾਜਪਾ ਦੇ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ, ਕਮਲਜੀਤ ਸਹਿਰਾਵਤ, ਬਾਂਸੁਰੀ ਸਵਰਾਜ ਅਤੇ ਹੋਰ ਆਗੂ ਮੌਜੂਦ ਸਨ।

ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਆਮ ਤੌਰ 'ਤੇ ਇਸ ਵਿੱਚ 10-15 ਦਿਨ ਲੱਗ ਜਾਂਦੇ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਬੇਨਤੀ 'ਤੇ ਉਹ ਉਨ੍ਹਾਂ ਭਾਰਤੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਲਿਆਉਣ ਵਿੱਚ ਕਾਮਯਾਬ ਹੋਏ ਹਨ, ਜਿਨ੍ਹਾਂ ਨੇ ਇਮਾਰਤ ਦੀ ਭਿਆਨਕ ਅੱਗ ਦੀ ਘਟਨਾ ਵਿੱਚ ਜਾਨ ਗਵਾਈ।ਉਨ੍ਹਾਂ ਕਿਹਾ, "ਆਮ ਤੌਰ 'ਤੇ ਇਸ ਵਿੱਚ 10-15 ਦਿਨ ਲੱਗਦੇ ਹਨ, ਪਰ ਪ੍ਰਧਾਨ ਮੰਤਰੀ ਮੋਦੀ ਅਤੇ ਈਏਐਮ ਜੈਸ਼ੰਕਰ ਦੀ ਬੇਨਤੀ 'ਤੇ, ਅਸੀਂ ਉਨ੍ਹਾਂ 45 ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਲਿਆਉਣ ਵਿੱਚ ਕਾਮਯਾਬ ਹੋਏ ਹਾਂ। ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਪੀਐਮ ਮੋਦੀ ਖਬਰ ਸੁਣ ਕੇ ਚਿੰਤਤ ਹੋ ਗਏ ਸਨ ਅਤੇ ਉਨ੍ਹਾਂ ਨੇ ਤੁਰੰਤ ਮੀਟਿੰਗ ਸੱਦ ਕੇ ਉਨ੍ਹਾਂ ਨੂੰ ਕੁਵੈਤ ਭੇਜਿਆ ਸੀ।''

ਉਨ੍ਹਾਂ ਅੱਗੇ ਕਿਹਾ, "ਸਾਡੇ ਵਿਦੇਸ਼ ਮੰਤਰੀ ਨੇ ਕੁਵੈਤ ਦੇ ਵਿਦੇਸ਼ ਮੰਤਰੀ ਨਾਲ ਗੱਲ ਕੀਤੀ, ਅਸੀਂ ਉੱਥੋਂ ਦੇ ਵਿਦੇਸ਼ ਮੰਤਰੀ ਅਤੇ ਸਿਹਤ ਮੰਤਰੀ ਨੂੰ ਮਿਲੇ, ਅਤੇ ਉਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ। ਅਸੀਂ ਹਸਪਤਾਲ ਵਿੱਚ ਜ਼ਖਮੀਆਂ ਨੂੰ ਵੀ ਮਿਲੇ। ਡਾਕਟਰਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਜ਼ਖਮੀ ਜਲਦ ਹੀ ਠੀਕ ਹੋ ਜਾਣਗੇ। ਜ਼ਖ਼ਮੀਆਂ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਛੁੱਟੀ ਦੇ ਦਿੱਤੀ ਜਾਵੇਗੀ, ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਹੈ।''

ਮੰਤਰੀ ਨੇ ਕਿਹਾ ਕਿਹਾ, "ਸਾਡਾ ਦੂਤਾਵਾਸ ਲਗਾਤਾਰ ਜ਼ਖ਼ਮੀਆਂ ਦੇ ਸੰਪਰਕ ਵਿੱਚ ਹੈ ਅਤੇ ਉਹ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ... ਕੁਵੈਤ ਸਰਕਾਰ ਨੇ ਸਹਿਯੋਗ ਦਿੱਤਾ ਹੈ, ਜਿਸ ਕਾਰਨ ਅਸੀਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਇੱਥੇ ਜਲਦੀ ਲਿਆਉਣ ਵਿੱਚ ਕਾਮਯਾਬ ਹੋਏ ਹਾਂ।"

ਰਾਜ ਮੰਤਰੀ ਨੇ ਕਿਹਾ ਕਿ ਇਸਤੋਂ ਪਹਿਲਾਂ ਸਵੇਰੇ ਜਦੋਂ ਭਾਰਤੀ ਅਧਿਕਾਰੀਆਂ ਦੀ ਟੀਮ ਕੁਵੈਤ ਪਹੁੰਚੀ ਤਾਂ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਹੀ ਉੱਥੋਂ ਦੇ ਅਧਿਕਾਰੀਆਂ, ਵਿਦੇਸ਼ ਮੰਤਰੀ ਅਤੇ ਕੁਵੈਤ ਦੇ ਅਮੀਰ ਨਾਲ ਗੱਲ ਕਰ ਚੁੱਕੇ ਸਨ।

ਇਨ੍ਹਾਂ ਰਾਜਾਂ ਨਾਲ ਸਬੰਧਤ ਸਨ ਮ੍ਰਿਤਕ

ਅੱਗ ਦੀ ਘਟਨਾ ਵਿੱਚ ਘੱਟੋ-ਘੱਟ 45 ਭਾਰਤੀ ਮਾਰੇ ਗਏ ਸਨ ਅਤੇ ਕੇਰਲ (23), ਤਾਮਿਲਨਾਡੂ (7) ਅਤੇ ਕਰਨਾਟਕ (1) ਦੇ ਪੀੜਤਾਂ ਦੀਆਂ 31 ਲਾਸ਼ਾਂ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਕੇਰਲ ਦੇ ਕੋਚੀ ਵਿੱਚ ਲਿਆਂਦੀਆਂ ਗਈਆਂ।

ਇਨ੍ਹਾਂ ਵਿੱਚੋਂ ਸੱਤ ਤਾਮਿਲਨਾਡੂ, ਤਿੰਨ ਆਂਧਰਾ ਪ੍ਰਦੇਸ਼ ਅਤੇ ਇੱਕ ਇੱਕ ਬਿਹਾਰ, ਉੜੀਸਾ, ਕਰਨਾਟਕ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਝਾਰਖੰਡ, ਹਰਿਆਣਾ, ਪੰਜਾਬ ਅਤੇ ਪੱਛਮੀ ਬੰਗਾਲ ਤੋਂ ਇਲਾਵਾ 23 ਕੇਰਲ ਦੇ ਹਨ।

Related Post