Kullad Pizza Couple : ਕੁੱਲੜ ਪੀਜ਼ਾ ਜੋੜੇ ਦੀ ਗੱਡੀ 'ਤੇ ਹਮਲਾ, ਹਮਲੇ ਦੀ ਵੀਡੀਓ ਆਈ ਸਾਹਮਣੇ

attack on kullad pizza couple car : ਜਲੰਧਰ 'ਚ ਕੁੱਲੜ ਪੀਜ਼ਾ ਕੱਪਲਦੀ ਗੱਡੀ 'ਤੇ ਹਮਲਾ ਹੋਣ ਦੀ ਖ਼ਬਰ ਹੈ। ਸ਼ਰਾਰਤੀ ਅਨਸਰਾਂ ਵੱਲੋਂ ਗੱਡੀ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਹੈ। ਘਟਨਾ ਰਾਤ ਸਮੇਂ ਦੀ ਹੈ, ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।

By  KRISHAN KUMAR SHARMA July 8th 2024 02:02 PM -- Updated: July 8th 2024 02:20 PM

attack on kullad pizza couple car : ਜਲੰਧਰ 'ਚ ਕੁੱਲੜ ਪੀਜ਼ਾ ਕੱਪਲਦੀ ਗੱਡੀ 'ਤੇ ਹਮਲਾ ਹੋਣ ਦੀ ਖ਼ਬਰ ਹੈ। ਸ਼ਰਾਰਤੀ ਅਨਸਰਾਂ ਵੱਲੋਂ ਗੱਡੀ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਹੈ। ਘਟਨਾ ਰਾਤ ਸਮੇਂ ਦੀ ਹੈ, ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਘਟਨਾ ਦੀ ਵੀਡੀਓ ਵਿਖਾਉਂਦੇ ਹੋਏ ਸਹਿਜ ਅਰੋੜਾ ਨੇ ਕਿਹਾ ਕਿ ਗਲੀ ਵਿੱਚ ਕਈ ਹੋਰ ਵੀ ਗੱਡੀਆਂ ਖੜੀਆਂ ਸਨ ਪਰ ਸਿਰਫ ਉਨ੍ਹਾਂ ਦੀ ਗੱਡੀ ਦੇ ਹੀ ਸ਼ੀਸ਼ੇ ਭੰਨੇ ਗਏ ਅਤੇ ਭੰਨਤੋੜ ਕੀਤੀ ਗਈ। ਉਸ ਨੇ ਕਿਹਾ ਕਿ ਚੋਣਾਂ ਦਾ ਸਮਾਂ ਹੋਣ ਕਰਕੇ ਸਿਕਿਓਰਿਟੀ ਵੀ ਕਾਫੀ ਹੈ, ਪਰ ਫਿਰ ਵੀ ਰਾਤ ਸਮੇਂ ਅਜਿਹੀ ਵਾਰਦਾਤ ਹੋ ਗਈ ਹੈ।

ਸਹਿਜ ਅਰੋੜਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਜੇਕਰ ਕਿਸੇ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ ਤਾਂ ਸਮਝ ਆਉਂਦੀ ਹੈ ਪਰ ਕੀ ਕਿਸੇ ਦੀ ਕਾਰ ਨਾਲ ਕੀ ਦੁਸ਼ਮਣੀ ਸੀ। ਸਹਿਜ ਨੇ ਕਿਹਾ- ਮੇਰੀ ਕਾਰ ਦਾ ਸ਼ੀਸ਼ਾ ਟੁੱਟਿਆ ਹੈ।

ਉਸ ਨੇ ਦੱਸਿਆ ਕਿ ਅਣਪਛਾਤਿਆਂ ਵੱਲੋਂ ਪਹਿਲਾਂ ਕਾਰ ਉਪਰ ਇੱਟ ਮਾਰ ਕੇ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜਿਆ ਗਿਆ ਅਤੇ ਫਿਰ ਗੱਡੀ ਉੱਤੇ ਡੈਂਟ ਪਾ ਦਿੱਤੇ। ਉਸ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੀ ਕਾਰ ਰਿਪੇਅਰ ਕਰਵਾਈ ਸੀ।

ਸਹਿਜ ਨੇ ਕਿਹਾ ਕਿ ਉਸ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਅਤੇ ਪੁਲਿਸ ਨੇ ਬਿਆਨ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।

Related Post