Jalandhar Kulhad Pizza Couple News : ਮੁੜ ਸੁਰਖੀਆਂ ’ਚ ਕੁੱਲ੍ਹੜ ਪੀਜ਼ਾ ਕਪਲ ! ਅਸ਼ਲੀਲ ਵੀਡੀਓ ਮਗਰੋਂ ਗੁਰਪ੍ਰੀਤ ਕੌਰ ਤੇ ਸਹਿਜ ਅਰੋੜਾ ਨੇ ਛੱਡਿਆ ਦੇਸ਼

ਹਾਲਾਂਕਿ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਕਿ ਉਹ ਕਿਹੜੇ ਵੀਜ਼ੇ ’ਤੇ ਯੂਕੇ ਸ਼ਿਫਟ ਹੋਏ ਹਨ ਪਰ ਹੁਣ ਤਿੰਨ ਦਿਨ ਪਹਿਲਾਂ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ ਪੰਜਾਬ ਛੱਡ ਕੇ ਯੂਕੇ ਸ਼ਿਫਟ ਹੋ ਚੁੱਕੇ ਹਨ।

By  Aarti January 20th 2025 02:10 PM

Jalandhar Kulhad Pizza Couple News :  ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਇਹ ਜੋੜਾ ਦੇਸ਼ ਛੱਡ ਕੇ ਚਲਾ ਗਿਆ ਹੈ। ਚਰਚਾ ਹੈ ਕਿ ਕੁੱਲ੍ਹੜ ਪੀਜ਼ਾ ਜੋੜਾ ਸਹਿਜ ਅਰੋੜਾ ਅਤੇ ਰੂਪ ਅਰੋੜਾ ਆਪਣੇ ਪੁੱਤਰ ਨਾਲ ਪੰਜਾਬ (ਭਾਰਤ) ਛੱਡ ਕੇ ਬ੍ਰਿਟੇਨ ਚਲੇ ਗਏ ਹਨ। ਪਿਛਲੇ ਕੁਝ ਮਹੀਨਿਆਂ ਵਿੱਚ, ਇਸ ਜੋੜੇ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

ਹਾਲਾਂਕਿ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਕਿ ਉਹ ਕਿਹੜੇ ਵੀਜ਼ੇ ’ਤੇ ਯੂਕੇ ਸ਼ਿਫਟ ਹੋਏ ਹਨ ਪਰ ਹੁਣ ਤਿੰਨ ਦਿਨ ਪਹਿਲਾਂ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ ਪੰਜਾਬ ਛੱਡ ਕੇ ਯੂਕੇ ਸ਼ਿਫਟ ਹੋ ਚੁੱਕੇ ਹਨ। 

ਕੁਝ ਦਿਨ ਪਹਿਲਾਂ ਇਸ ਜੋੜੇ ਦੇ ਤਲਾਕ ਹੋਣ ਦੀਆਂ ਅਫਵਾਹਾਂ ਚੱਲ ਰਹੀਆਂ ਸੀ। ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੇ ਨੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਸੀ। ਹਾਲਾਂਕਿ, ਹੁਣ ਦੋਵੇਂ ਆਪਣੇ ਬੱਚੇ ਨਾਲ ਯੂਕੇ ਚੱਲੇ ਗਏ ਹਨ। ਇਸ ਤੋਂ ਪਹਿਲਾਂ ਵੀ ਇਹ ਜੋੜਾ ਇੱਕ ਅਸ਼ਲੀਲ ਵਾਇਰਲ ਵੀਡੀਓ ਕਾਰਨ ਖ਼ਬਰਾਂ ਵਿੱਚ ਆਇਆ ਸੀ।

ਹਾਲਾਂਕਿ ਜੋੜੇ ਦਾ ਰੈਸਟੋਰੈਂਟ ਬੜਾ ਮਸ਼ਹੂਰ ਹੈ। ਜੋ ਕਿ ਉਨ੍ਹਾਂ ਦੇ ਨਾਂ ਦੇ ਨਾਲ ਚੱਲ ਰਿਹਾ ਹੈ ਕਿਉਂਕਿ ਉੱਥੇ ਪੁਰਾਣਾ ਸਟਾਫ ਕੰਮ ਕਰ ਰਿਹਾ ਸੀ ਤਾਂ ਜਿਸ ਦੇ ਚਲਦੇ ਰੈਸਟੋਰੈਂਟ ਅਜੇ ਵੀ ਪਹਿਲਾਂ ਵਾਂਗ ਹੀ ਚੱਲਦਾ ਪਿਆ ਹੈ।

ਇਹ ਵੀ ਪੜ੍ਹੋ: Karan Veer Mehra Bigg Boss 18 Winner : ਵਿਵਿਅਨ ਦਿਸੇਨਾ ਨੂੰ ਹਰਾ ਕੇ ਕਰਨਵੀਰ ਮਹਿਰਾ ਨੇ ਬਿੱਗ ਬੌਸ 18 ਦੀ ਟਰਾਫੀ ਕੀਤੀ ਆਪਣੇ ਨਾਂਅ

Related Post