Kolkata Lady Doctor Murder Case : 'ਬੇਹੋਸ਼ ਹੋਣ ਤੱਕ ਘੁੱਟ ਕੇ ਰੱਖਿਆ ਸੀ ਮਹਿਲਾ ਡਾਕਟਰ ਦਾ ਗਲਾ', ਸੰਜੇ ਨੇ ਕਬੂਲਿਆ ਗੁਨਾਹ, ਮਾਂ ਨੇ ਵੀ ਖੌਫਨਾਕ ਰਹੱਸ ਤੋਂ ਚੁੱਕਿਆ ਪਰਦਾ

Kolkata Lady Doctor Murder Case : ਮੁਲਜ਼ਮ ਸੰਜੇ ਰਾਏ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਸੂਤਰਾਂ ਮੁਤਾਬਕ ਦੋਸ਼ੀ ਨੇ ਕਬੂਲਨਾਮੇ 'ਚ ਦੱਸਿਆ ਹੈ ਕਿ ਉਸ ਨੇ ਪਹਿਲਾਂ ਮਹਿਲਾ ਡਾਕਟਰ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਫਿਰ ਮਹਿਲਾ ਡਾਕਟਰ ਦੇ ਬੇਹੋਸ਼ ਹੋਣ ਤੱਕ ਉਸ ਨੂੰ ਕੱਸ ਕੇ ਰੱਖਿਆ।

By  KRISHAN KUMAR SHARMA August 17th 2024 05:56 PM

Kolkata Lady Doctor Murder Case : ਕੋਲਕਾਤਾ ਦੇ ਸਰਕਾਰੀ ਆਰ.ਜੀ. ਕਰ ਹਸਪਤਾਲ 'ਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦਾ ਮੁਲਜ਼ਮ ਸੰਜੇ ਰਾਏ ਪੁਲਿਸ ਦੀ ਹਿਰਾਸਤ 'ਚ ਹੈ। ਦੱਸਿਆ ਜਾ ਰਿਹਾ ਹੈ ਕਿ CBI ਉਸ ​​ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਦੇ ਅਪਰਾਧ ਦੀਆਂ ਸਾਰੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਹੀ ਸੰਜੇ ਰਾਏ ਦੇ ਪਰਿਵਾਰ ਨੇ ਵੱਡਾ ਬਿਆਨ ਦਿੱਤਾ ਹੈ।

ਸੰਜੇ ਦੀ ਮਾਂ ਨੇ ਕਬੂਲ ਕੀਤਾ ਕਿ ਉਸਦਾ ਪੁੱਤਰ ਸ਼ਰਾਬ ਦਾ ਆਦੀ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਮਾਂ ਨੇ ਸੰਜੇ ਨੂੰ ਰੋਕਿਆ ਵੀ ਸੀ ਪਰ ਉਹ ਨਹੀਂ ਮੰਨਿਆ। ਫਿਰ ਜਦੋਂ ਸੰਜੇ ਦੇ ਚਾਰ ਵਿਆਹਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਸਿਰਫ ਇੱਕ ਵਿਆਹ ਬਾਰੇ ਹੀ ਪਤਾ ਹੈ। ਉਨ੍ਹਾਂ ਨੇ ਕਿਹਾ ਕਿ, 'ਮੈਂ ਇੱਕ ਪਤਨੀ ਨੂੰ ਜਾਣਦੀ ਹਾਂ, ਜੋ ਕੈਂਸਰ ਨਾਲ ਮਰ ਗਈ ਸੀ। ਉਸ ਦੀ ਮੌਤ ਤੋਂ ਬਾਅਦ (ਸੰਜੇ) ਨੇ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਕਿਹਾ ਕਿ ਸੰਜੇ ਨੂੰ ਉਨ੍ਹਾਂ ਨੂੰ ਕਿਹਾ ਕਿ ਉਹ ਪੁਲਿਸ 'ਚ ਹੈ। ਅਸਲ 'ਚ ਉਹ ਇੱਕ ਸਿਵਿਕ ਵਲੰਟੀਅਰ ਸੀ, ਜਿਸ ਨੂੰ ਉੱਥੋਂ ਦੇ ਸਥਾਨਕ ਲੋਕ ਸਿਵਿਕ ਪੁਲਿਸ ਵੀ ਕਹਿੰਦੇ ਹਨ। ਘਟਨਾ ਵਾਲੇ ਦਿਨ ਦੇ ਸਵਾਲ 'ਤੇ ਸੰਜੇ ਦੀ ਮਾਂ ਦਾ ਕਹਿਣਾ ਹੈ, 'ਘਟਨਾ ਦੇ ਬਾਰੇ 'ਚ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਸੀ ਅਤੇ ਕੀ ਹੋਇਆ ਸੀ। ਉਸ ਨੇ ਜੋ ਕੀਤਾ ਉਸ ਬਾਰੇ ਮੈਂ ਹੁਣ ਕੀ ਕਹਾਂ, ਮੈਂ ਮਾਂ ਹਾਂ।

ਸੰਜੇ ਦੀ ਭੈਣ ਨੇ ਮੰਗੀ ਸਖਤ ਸਜ਼ਾ 

ਸੰਜੇ ਦੀ ਭੈਣ ਨੇ ਦੱਸਿਆ ਹੈ ਕਿ ਮਹਿਲਾ ਡਾਕਟਰ ਨਾਲ ਜੋ ਵੀ ਹੋਇਆ ਉਹ ਗਲਤ ਸੀ। ਨਾਲ ਹੀ ਉਨ੍ਹਾਂ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਉਸ ਨੇ ਕਿਹਾ, 'ਮੈਂ 17 ਸਾਲਾਂ ਤੋਂ ਆਪਣੇ ਪਰਿਵਾਰ ਤੋਂ ਦੂਰ ਹਾਂ। ਮਾਂ ਤੇ ਭਰਾ ਨੂੰ ਇੱਕ-ਦੋ ਵਾਰ ਬਾਜ਼ਾਰ 'ਚ ਦੇਖਿਆ ਸੀ। ਨੇੜੇ-ਤੇੜੇ ਦੇ ਲੋਕਾਂ ਤੋਂ ਪਤਾ ਲੱਗਾ ਕਿ ਉਹ ਪੁਲਿਸ 'ਚ ਭਰਤੀ ਹੋ ਗਿਆ ਹੈ, ਜੋ ਉਸਨੇ ਕੀਤਾ ਉਹ ਕਿਸੇ ਵੀ ਕੁੜੀ ਨਾਲ ਨਹੀਂ ਹੋਣਾ ਚਾਹੀਦਾ। ਸਰਕਾਰ ਅਤੇ ਪੁਲਿਸ ਜੋ ਵੀ ਸਜ਼ਾ ਦੇਵੇ, ਮੈਨੂੰ ਮਨਜ਼ੂਰ ਹੈ। ਅਜਿਹੇ ਵਿਅਕਤੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ।'' 

ਦੂਜੇ ਪਾਸੇ ਮੁਲਜ਼ਮ ਸੰਜੇ ਰਾਏ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਸੂਤਰਾਂ ਮੁਤਾਬਕ ਦੋਸ਼ੀ ਨੇ ਕਬੂਲਨਾਮੇ 'ਚ ਦੱਸਿਆ ਹੈ ਕਿ ਉਸ ਨੇ ਪਹਿਲਾਂ ਮਹਿਲਾ ਡਾਕਟਰ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਫਿਰ ਮਹਿਲਾ ਡਾਕਟਰ ਦੇ ਬੇਹੋਸ਼ ਹੋਣ ਤੱਕ ਉਸ ਨੂੰ ਕੱਸ ਕੇ ਰੱਖਿਆ। ਇੰਨਾ ਹੀ ਨਹੀਂ ਉਸ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਡਾਕਟਰ ਸੈਮੀਨਾਰ ਹਾਲ 'ਚ ਇਕੱਲੀ ਸੀ।

Related Post