ਜਾਣੋ ਕਿਹੜੇ ਭੋਜਨ ਤੁਹਾਡੇ ਸਰੀਰ 'ਚ ਵਧਾਉਂਦੇ ਸ਼ੂਗਰ ਦਾ ਪੱਧਰ; ਇਨ੍ਹਾਂ ਪਦਾਰਥਾਂ ਤੋਂ ਰਹੋ ਦੂਰ
World Diabetes Day 2023: ਜਿਵੇ ਤੁਸੀਂ ਜਾਣਦੇ ਹੋ ਕਿ ਸ਼ੂਗਰ ਸਭ ਤੋਂ ਆਮ ਬਿਮਾਰੀਆਂ ਵਿੱਚੋ ਇਕ ਹੈ, ਜਿਸ ਨਾਲ ਅੱਜਕਲ ਹਰ 10 ਵਿੱਚੋਂ ਲਗਭਗ 8 ਲੋਕ ਇਸ ਤੋਂ ਪੀੜਤ ਹਨ। ਆਮ ਹੋਣ ਦੇ ਨਾਲ ਨਾਲ ਇਹ ਨਾ ਸਮਝ ਲਿਆ ਜਾਵੇ ਕੇ ਇਹ ਇੱਕ ਗੰਭੀਰ ਬਿਮਾਰੀ ਨਹੀਂ ਹੈ, ਇਸਦਾ ਸਹੀ ਇਲਾਜ ਅਤੇ ਰੋਕਥਾਮ ਬਹੁਤ ਜ਼ਰੂਰੀ ਹੈ।
ਅਜਿਹੇ 'ਚ ਲੋਕ ਨੂੰ ਜਾਗਰੂਕ ਕਰਨ ਅਤੇ ਸ਼ੂਗਰ ਦੀ ਰੋਕਥਾਮ ਲਈ ਹਰ ਸਾਲ 14 ਨਵੰਬਰ ਨੂੰ ਪੂਰੀ ਦੁਨੀਆਂ 'ਚ ਵਿਸ਼ਵ ਸ਼ੂਗਰ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਪਹਿਲੀ ਵਾਰ IDF ਅਤੇ WHO ਦੁਆਰਾ ਬਣਾਇਆ ਗਿਆ ਸੀ।
ਸ਼ੂਗਰ ਇੱਕ ਲੰਬੇ ਸਮੇਂ ਦੀ ਸਿਹਤ ਸਥਿਤੀ ਹੈ, ਜੋ ਉਦੋਂ ਵਾਪਰਦੀ ਹੈ ਜਦੋਂ ਸਰੀਰ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਨਹੀਂ ਕਰ ਪਾਉਂਦਾ। ਸ਼ੂਗਰ ਦੀਆਂ ਦੋ ਮੁੱਖ ਕਿਸਮਾਂ ਨੇ, ਟਾਈਪ-1 ਅਤੇ ਟਾਈਪ-2, ਇਹ ਬਿਮਾਰੀ ਉਦੋਂ ਵਿਕਸਤ ਹੁੰਦੀ ਹੈ ਜਦੋਂ ਸਰੀਰ 'ਚ ਇਨਸੁਲਿਨ ਦੇ ਪ੍ਰਭਾਵ ਜ਼ਿਆਦਾ ਪ੍ਰਤੀ ਰੋਧਕ ਹੋ ਜਾਂਦਾ ਹੈ ਜਾਂ ਜਦੋਂ ਪੈਨਕ੍ਰੀਅਸ ਲੋੜੀਂਦੀ ਇਨਸੁਲਿਨ ਪੈਦਾ ਨਹੀਂ ਕਰਦਾ ਹੈ।
ਇਹ ਬਿਮਾਰੀ ਅਕਸਰ ਜੀਵਨਸ਼ੈਲੀ ਕਾਰਕ ਜਿਵੇਂ ਕਿ ਮੋਟਾਪਾ, ਮਾੜੀ ਖੁਰਾਕ ਅਤੇ ਸਰੀਰਕ ਗਤੀਵਿਧੀ ਦੀ ਕਮੀ ਨਾਲ ਜੁੜੀ ਹੋਈ ਹੈ। ਦੋਵੇਂ ਕਿਸਮਾਂ ਟਾਈਪ-1 ਅਤੇ ਟਾਈਪ-2 ਸ਼ੂਗਰ ਦੇ ਪੱਧਰ ਨੂੰ ਉੱਚਾ ਕਰ ਸਕਦੀ ਹੈ, ਜੇਕਰ ਇਹ ਬੇਕਾਬੂ ਹੋ ਜਾਣ ਤਾਂ ਵੱਖ-ਵੱਖ ਅੰਗਾਂ ਅਤੇ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ।
ਆਓ ਜਾਣਦੇ ਹਾਂ ਕੇ ਕਿਹੜੇ ਭੋਜਨ ਸ਼ੂਗਰ ਦੇ ਪੱਧਰ ਨੂੰ ਵਧਾਉਂਦੇ ਹਨ
ਰਿਫਾਇੰਡ ਅਨਾਜ ਅਤੇ ਚਿੱਟੀ ਬਰੈਡ: ਜੇਕਰ ਤੁਸੀਂ ਵੀ ਚਿੱਟੀ ਬਰੈਡ ਅਤੇ ਰਿਫਾਇੰਡ ਅਨਾਜ ਤੋਂ ਬਣੇ ਭੋਜਨਾਂ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਘਟ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਉੱਚ ਮਾਤਰਾ 'ਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ ਜੋ ਬਲੱਡ ਸ਼ੂਗਰ ਨੂੰ ਵਧਾਉਂਦਾ ਹੈ। ਅਜਿਹੇ 'ਚ ਤੁਹਾਨੂੰ ਬਰਾਊਨ ਰਾਈਸ ਜਾਂ ਬ੍ਰਾਉਨ ਬਰੈਡ ਜਾਂ ਹੋਲ-ਗ੍ਰੇਨ ਬਰੈਡ ਵਰਗੇ ਪੂਰੇ ਅਨਾਜ ਦੇ ਵਿਕਲਪ ਚੁਣਨੇ ਚਾਹਿੰਦੇ ਹਨ।
ਉੱਚ ਸ਼ੂਗਰ ਵਾਲੀਆਂ ਮਿਠਾਈਆਂ: ਜੇਕਰ ਤੁਹਾਨੂੰ ਵੀ ਕੇਕ, ਕੂਕੀਜ਼ ਅਤੇ ਪੇਸਟਰੀਆਂ ਦਾ ਸ਼ੋਂਕ ਹੈ ਤਾਂ ਤੁਹਾਨੂੰ ਇਸਦਾ ਸੇਵਨ ਘਟ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਸ਼ੁੱਧ ਸ਼ੱਕਰ ਅਤੇ ਗੈਰ-ਸਿਹਤਮੰਦ ਚਰਬੀ ਦੀ ਮਾਤਰਾ ਵਧੇਰੀ ਹੁੰਦੀ ਹੈ। ਜੋ ਸ਼ੂਗਰ ਦੇ ਜੋਖਮ ਵਿੱਚ ਯੋਗਦਾਨ ਪਾਉਂਦੀ ਹੈ। ਅਜਿਹੇ 'ਚ ਤੁਹਾਨੂੰ ਕੁਦਰਤੀ ਮਿਠਾਈਆਂ ਜਿਵੇਂ ਖਜੂਰ, ਮੈਪਲ ਸ਼ਰਬਤ ਜਾਂ ਫਲਾਂ ਦੀ ਵਰਤੋਂ ਕਰਕੇ ਘਰੇਲੂ ਮਿਠਾਈਆਂ ਦਾ ਸੇਵਨ ਕਰਨਾ ਚਾਹੀਦਾ ਹੈ।
ਮਿੱਠੇ ਪੀਣ ਵਾਲੇ ਪਦਾਰਥ: ਤੁਹਾਨੂੰ ਸੋਡਾ ਅਤੇ ਫਲਾਂ ਦੇ ਜੂਸ ਵਰਗੇ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਵੀ ਸੇਵਨ ਘਟ ਕਰਨਾ ਚਾਹੀਦਾ ਹੈ ਕਿਉਂਕਿ ਇਸ ਦਾ ਨਿਯਮਤ ਸੇਵਨ ਸ਼ੂਗਰ ਦੇ ਜੋਖਮ ਨੂੰ ਵਧਾਉਂਦਾ ਹੈ। ਅਜਿਹੇ 'ਚ ਤੁਹਾਨੂੰ ਸਿਹਤਮੰਦ ਵਿਕਲਪ ਲਈ ਪਾਣੀ, ਬਿਨਾਂ ਮਿੱਠੀ ਚਾਹ ਜਾਂ ਫਲਾਂ ਦੇ ਟੁਕੜਿਆਂ ਨੂੰ ਚੁਨਣਾ ਚਾਹੀਦਾ ਹੈ।
ਮਿੱਠਾ ਨਾਸ਼ਤਾ: ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਲੋਕ ਸਵੇਰੇ ਮਿੱਠਾ ਨਾਸ਼ਤਾ ਕਰਦੇ ਹਨ। ਜਿਸ ਨਾਲ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ। ਅਜਿਹੇ 'ਚ ਤੁਹਾਨੂੰ ਬਿਨਾਂ ਸ਼ੁਗਰ ਵਾਲੇ ਅਨਾਜ ਜਾਂ ਤਾਜ਼ੇ ਫਲਾਂ ਅਤੇ ਗਿਰੀਆਂ ਵਾਲੇ ਓਟਮੀਲ ਦੀ ਚੋਣ ਕਰਨੀ ਚਾਹੀਦੀ ਹੈ।
ਪੂਰੀ ਚਰਬੀ ਵਾਲੇ ਡੇਅਰੀ ਉਤਪਾਦ: ਪੂਰੀ ਚਰਬੀ ਵਾਲੇ ਡੇਅਰੀ ਉਤਪਾਦਾਂ ਦਾ ਸੇਵਨ ਵੀ ਘਟ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਸੰਤ੍ਰਿਪਤ ਚਰਬੀ ਹੁੰਦੀ ਹੈ ਜੋ ਸ਼ੂਗਰ ਦੇ ਜੋਖਮ ਨੂੰ ਵਧਾ ਸਕਦੀ ਹੈ। ਅਜਿਹੇ 'ਚ ਤੁਹਾਨੂੰ ਘੱਟ ਚਰਬੀ ਵਾਲੇ ਜਾਂ ਗੈਰ-ਚਰਬੀ ਵਾਲੇ ਡੇਅਰੀ ਵਿਕਲਪਾਂ ਦੀ ਚੋਣ ਕਰਨੀ ਚਾਹੀਦੀ ਹੈ ਜਿਵੇਂ ਕਿ ਸਕਿਮ ਦੁੱਧ, ਦਹੀਂ, ਜਾਂ ਪਨੀਰ।
ਪ੍ਰੋਸੈਸਡ ਮੀਟ: ਬੇਕਨ, ਸੌਸੇਜ ਅਤੇ ਡੇਲੀ ਮੀਟ ਵਿੱਚ ਅਕਸਰ ਉੱਚ ਪੱਧਰੀ ਸੋਡੀਅਮ ਅਤੇ ਪ੍ਰੀਜ਼ਰਵੇਟਿਵ ਹੁੰਦੇ ਹਨ ਜੋ ਸ਼ੂਗਰ ਦੇ ਜੋਖਮ ਵਿੱਚ ਯੋਗਦਾਨ ਪਾਉਂਦੇ ਹਨ। ਅਜਿਹੇ 'ਚ ਤੁਹਾਨੂੰ ਪ੍ਰੋਟੀਨ ਦੇ ਘੱਟ ਸਰੋਤ ਚੁਣਨੇ ਚਾਹਿੰਦੇ ਹਨ ਜਿਵੇਂ ਚਮੜੀ ਰਹਿਤ ਚਿਕਨ, ਮੱਛੀ ਜਾਂ ਫਲ਼ੀਦਾਰ।
ਟ੍ਰਾਂਸ ਫੈਟ ਨਾਲ ਭਰਪੂਰ ਭੋਜਨ: ਜੇਕਰ ਤੁਸੀਂ ਪ੍ਰੋਸੈਸਡ ਸਨੈਕਸ ਅਤੇ ਕੂਕੀਜ਼ ਖਾਣ ਦੇ ਸ਼ੋਕੀਨ ਹੋ ਤਾਂ ਤੁਹਾਨੂੰ ਇਸਦਾ ਸੇਵਨ ਘਟਾਉਣਾ ਚਾਹੀਦਾ ਹੈ ਕਿਉਂਕਿ ਇਹ ਸ਼ੂਗਰ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਵਧਾਉਂਦੀ ਹੈ। ਅਜਿਹੇ 'ਚ ਟ੍ਰਾਂਸ ਫੈਟ-ਮੁਕਤ ਵਿਕਲਪਾਂ ਦੀ ਭਾਲ ਕਰੋ ਜਾਂ ਜੈਤੂਨ ਦਾ ਤੇਲ ਜਾਂ ਐਵੋਕਾਡੋ ਵਰਗੀਆਂ ਸਿਹਤਮੰਦ ਚਰਬੀ ਵਾਲੇ ਭੋਜਨਾਂ ਦਾ ਵਨ ਕਰਨਾ ਚਾਹੀਦਾ ਹੈ।
ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।