Lyme Disease : ਇੱਕ ਕੀੜਾ ਲੈ ਸਕਦੈ ਤੁਹਾਡੀ ਜਾਨ ! ਜਾਣੋ ਕੀ ਹੈ ਲਾਈਮ ਬਿਮਾਰੀ ?

ਕਈ ਸਾਲਾਂ 'ਤੋਂ ਦੁਨੀਆਂ ਭਰ 'ਚ ਲਾਈਮ ਬਿਮਾਰੀ ਦੇ ਮਾਮਲੇ ਵੱਧ ਰਹੇ ਹਨ। ਆਓ ਜਾਣਦੇ ਹਾਂ ਲਾਈਮ ਬਿਮਾਰੀ ਕੀ ਹੁੰਦੀ ਹੈ? ਅਤੇ ਇਸ ਦੇ ਕੀ ਲੱਛਣ ਹੁੰਦੇ ਹਨ?

By  Dhalwinder Sandhu August 15th 2024 03:34 PM

What Is Lyme Disease : ਕਈ ਸਾਲਾਂ 'ਤੋਂ ਦੁਨੀਆਂ ਭਰ 'ਚ ਲਾਈਮ ਬਿਮਾਰੀ ਦੇ ਮਾਮਲੇ ਵੱਧ ਰਹੇ ਹਨ। ਇਹ ਬਿਮਾਰੀ ਬੋਰੇਲੀਆ ਬੈਕਟੀਰੀਆ ਕਾਰਨ ਹੁੰਦੀ ਹੈ। ਬੈਕਟੀਰੀਆ ਆਮ ਤੌਰ 'ਤੇ ਟਿੱਕ ਦੇ ਕੱਟਣ ਦੁਆਰਾ ਮਨੁੱਖਾਂ 'ਚ ਸੰਚਾਰਿਤ ਹੁੰਦਾ ਹੈ ਅਤੇ ਲਾਈਮ ਬਿਮਾਰੀ ਦਾ ਕਾਰਨ ਬਣਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਬੋਰੇਲੀਆ ਬੈਕਟੀਰੀਆ ਫੈਲਾਉਣ ਵਾਲੇ ਕੀੜੇ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ 'ਚ ਪਾਏ ਜਾਣਦੇ ਹਨ, ਪਰ ਇਹ ਬਿਮਾਰੀ ਦੂਜੇ ਦੇਸ਼ਾਂ 'ਚ ਵੀ ਫੈਲ ਰਹੀ ਹੈ। ਹੁਣ ਇਸ ਦੇ ਮਾਮਲੇ ਯੂਰਪ, ਦੱਖਣ-ਪੂਰਬੀ ਕੈਨੇਡਾ ਅਤੇ ਭਾਰਤ 'ਚ ਵੀ ਸਾਹਮਣੇ ਆ ਰਹੇ ਹਨ। ਲਾਈਮ ਰੋਗ ਫੈਲਾਉਣ ਵਾਲੇ ਕੀੜੇ ਘਾਹ, ਝਾੜੀਆਂ ਜਾਂ ਜੰਗਲੀ ਖੇਤਰਾਂ 'ਚ ਰਹਿੰਦੇ ਹਨ, ਪਰ ਦੁਨੀਆਂ ਭਰ 'ਚ ਮੌਸਮ 'ਚ ਤਬਦੀਲੀਆਂ ਕਾਰਨ ਇਹ ਕੀੜੇ ਹੁਣ ਸ਼ਹਿਰੀ ਖੇਤਰਾਂ 'ਚ ਪਹੁੰਚ ਰਹੇ ਹਨ। ਇਹੀ ਕਾਰਨ ਹੈ ਕਿ ਹੁਣ ਲਾਈਮ ਬੀਮਾਰੀ ਦੇ ਪਹਿਲਾਂ ਨਾਲੋਂ ਜ਼ਿਆਦਾ ਮਾਮਲੇ ਆ ਰਹੇ ਹਨ। ਤਾਂ ਆਓ ਜਾਣਦੇ ਹਾਂ ਲਾਈਮ ਬਿਮਾਰੀ ਕੀ ਹੁੰਦੀ ਹੈ? ਅਤੇ ਇਸ ਦੇ ਕੀ ਲੱਛਣ ਹੁੰਦੇ ਹਨ?

 ਇਸ ਬਿਮਾਰੀ ਦੇ ਲੱਛਣ ਕੀ ਹੁੰਦੇ ਹਨ ?

ਟਿੱਕ ਦੇ ਕੱਟਣ ਨਾਲ ਤੁਹਾਡੀ ਚਮੜੀ 'ਤੇ ਇੱਕ ਛੋਟਾ ਜਿਹਾ, ਖਾਰਸ਼ ਵਾਲਾ ਧੱਬਾ ਹੋ ਸਕਦਾ ਹੈ। ਇਸ ਦੇ ਕੱਟਣ ਨਾਲ ਇੰਝ ਲੱਗਦਾ ਹੈ ਜਿਵੇਂ ਮੱਛਰ ਨੇ ਡੰਗ ਲਿਆ ਹੋਵੇ। ਬਹੁਤੇ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੋਵੇਗਾ ਕਿ ਉਨ੍ਹਾਂ ਨੂੰ ਇੱਕ ਟਿੱਕ ਦੁਆਰਾ ਕੱਟਿਆ ਗਿਆ ਹੈ। ਲਾਈਮ ਰੋਗ ਦੇ ਲੱਛਣ ਵੱਖ-ਵੱਖ ਹੁੰਦੇ ਹਨ। ਇਸ ਦੇ ਪੜਾਅ ਵੱਖ-ਵੱਖ ਹੁੰਦੇ ਹਨ। ਇਸ ਦੇ ਸ਼ੁਰੂਆਤੀ ਲੱਛਣ ਆਮ ਤੌਰ 'ਤੇ ਕੀੜੇ ਦੇ ਕੱਟਣ ਤੋਂ ਬਾਅਦ 3 ਤੋਂ 30 ਦਿਨਾਂ ਦੇ ਅੰਦਰ ਦਿਖਾਈ ਦਿੰਦੇ ਹਨ। ਸ਼ੁਰੂ 'ਚ, ਚਮੜੀ 'ਤੇ ਧੱਫੜ ਦਿਖਾਈ ਦਿੰਦੇ ਹਨ ਅਤੇ ਹਲਕਾ ਦਰਦ ਅਤੇ ਖੁਜਲੀ ਹੁੰਦੀ ਹੈ। ਮਾਹਿਰਾਂ ਮੁਤਾਬਕ ਇਸ ਬਿਮਾਰੀ ਦੇ 3 ਪੜਾਅ ਹੁੰਦੇ ਹਨ ਅਤੇ ਤਿੰਨਾਂ 'ਚ ਇੱਕੋ ਜਿਹੇ ਲੱਛਣ ਦਿਖਾਈ ਦਿੰਦੇ ਹਨ।

ਪੜਾਅ 1 ਦੇ ਲੱਛਣ 

ਬੁਖ਼ਾਰ, ਸਿਰ ਦਰਦ, ਬਹੁਤ ਜ਼ਿਆਦਾ ਥਕਾਵਟ, ਜੋੜਾਂ 'ਚ ਕਠੋਰਤਾ, ਮਾਸਪੇਸ਼ੀਆਂ 'ਚ ਦਰਦ, ਸੁੱਜੇ ਹੋਏ ਲਿੰਫ ਨੋਡਸ।

ਪੜਾਅ 2 ਦੇ ਲੱਛਣ 

ਸਰੀਰ ਦੇ ਕਈ ਹਿੱਸਿਆਂ 'ਚ ਲਾਲ ਧੱਫੜ, ਗਰਦਨ 'ਚ ਦਰਦ, ਸਰੀਰ ਦੀ ਕਠੋਰਤਾ, ਚਿਹਰੇ ਦੀ ਮਾਸਪੇਸ਼ੀਆਂ ਦੀ ਕਮਜ਼ੋਰੀ, ਵਧੀ ਹੋਈ ਦਿਲ ਦੀ ਦਰ, ਦਰਦ ਜੋ ਪਿੱਠ ਅਤੇ ਕੁੱਲ੍ਹੇ 'ਚ ਸ਼ੁਰੂ ਹੁੰਦਾ ਹੈ ਅਤੇ ਲੱਤਾਂ ਤੱਕ ਫੈਲਦਾ ਹੈ, ਬਾਹਾਂ ਜਾਂ ਲੱਤਾਂ 'ਚ ਦਰਦ, ਅੱਖਾਂ 'ਚ ਸੋਜ।

ਪੜਾਅ 3 ਦੇ ਲੱਛਣ 

ਗਠੀਏ, ਸਰੀਰ 'ਚ ਦਰਦ, ਲਗਾਤਾਰ ਜਾਂ ਆਵਰਤੀ ਥਕਾਵਟ, ਯਾਦਦਾਸ਼ਤ ਦਾ ਨੁਕਸਾਨ।

ਲਾਈਮ ਬਿਮਾਰੀ ਕਿਵੇਂ ਘਾਤਕ ਬਣਦੀ ਹੈ?

ਮਾਹਿਰਾਂ ਮੁਤਾਬਕ ਜੇਕਰ ਟਿੱਕ ਦੇ ਕੱਟਣ ਤੋਂ ਬਾਅਦ ਲਾਗ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਇਹ ਸਰੀਰ 'ਚ ਫੈਲਣਾ ਸ਼ੁਰੂ ਹੋ ਜਾਂਦਾ ਹੈ। ਫਿਰ ਇਹ ਪਹਿਲਾਂ ਜਿਗਰ ਅਤੇ ਗੁਰਦਿਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਫਿਰ ਦਿਮਾਗੀ ਪ੍ਰਣਾਲੀ 'ਤੇ ਵੀ ਹਮਲਾ ਕਰਦਾ ਹੈ। ਨਰਵਸ ਸਿਸਟਮ 'ਤੇ ਹਮਲੇ ਕਾਰਨ ਸਰੀਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ 'ਚ ਇਹ ਬੀਮਾਰੀ ਦਿਮਾਗ ਤੱਕ ਵੀ ਪਹੁੰਚ ਸਕਦੀ ਹੈ ਜੋ ਘਾਤਕ ਵੀ ਹੋ ਸਕਦੀ ਹੈ।

ਲਾਈਮ ਬਿਮਾਰੀ 'ਤੋਂ ਬਚਣ ਦੇ ਤਰੀਕੇ 

  • ਘਰੋਂ ਬਾਹਰ ਨਿਕਲਦੇ ਸਮੇਂ ਪੂਰੀ ਬਾਹਾਂ ਵਾਲੇ ਕੱਪੜੇ ਪਾਓ
  • ਘਾਹ ਜਾਂ ਜੰਗਲਾਂ 'ਚ ਜਾਣ ਤੋਂ ਬਚੋ
  • ਪਰਮੇਥਰਿਨ ਲੋਸ਼ਨ ਦੀ ਵਰਤੋਂ ਕਰੋ। ਐਂਟੀਬੈਕਟੀਰੀਅਲ ਸਪਰੇਅ ਅਤੇ ਲੋਸ਼ਨ ਦੀ ਇੱਕ ਕਿਸਮ ਹੈ। ਇਹ ਕੀੜਿਆਂ ਤੋਂ ਬਚਾਉਂਦਾ ਹੈ।
  • ਜੇਕਰ ਤੁਹਾਨੂੰ ਕਿਸੇ ਕੀੜੇ ਨੇ ਡੰਗ ਲਿਆ ਜਾਂ ਸਰੀਰ 'ਤੇ ਧੱਫੜ ਨਜ਼ਰ ਆਉਣ ਲੱਗੇ ਤਾਂ ਤੁਰੰਤ ਡਾਕਟਰ ਕੋਲ ਜਾਓ।

(  ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। )

ਇਹ ਵੀ ਪੜ੍ਹੋ : Online ਪੜਾਈ ਦੌਰਾਨ ਇਕਾਗਰਤਾ ਬਣਾਈ ਰੱਖਣ ਲਈ ਵਰਤੋਂ ਇਹ ਐਪਸ, ਮਿਲੇਗਾ ਫਾਇਦਾ

Related Post