Vegetarian Food : ਜਾਣੋ ਸ਼ਾਕਾਹਾਰੀ ਭੋਜਨ ਦਾ ਸੇਵਨ ਕਰਨ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ?

ਮਾਹਿਰਾਂ ਮੁਤਾਬਕ ਚੰਗੀ ਸਿਹਤ ਲਈ ਸਰੀਰ ਨੂੰ ਸਾਰੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਅਜਿਹੇ 'ਚ ਸਿਰਫ ਸ਼ਾਕਾਹਾਰੀ ਭੋਜਨ ਦੀ ਮਦਦ ਨਾਲ ਸਰੀਰ 'ਚ ਸਾਰੇ ਵਿਟਾਮਿਨਾਂ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ।

By  Aarti October 13th 2024 04:16 PM

Vegetarian Food :  ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸ਼ਾਕਾਹਾਰੀ ਭੋਜਨ ਦਾ ਸੇਵਨ ਕਰਨ ਨਾਲ ਸਿਹਤ ਨੂੰ ਕਾਫੀ ਫਾਇਦਾ ਹੁੰਦਾ ਹੈ। ਚੰਗੀ ਸਿਹਤ ਲਈ ਹਮੇਸ਼ਾ ਸ਼ਾਕਾਹਾਰੀ ਭੋਜਨ ਖਾਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਵੈਸੇ ਤਾਂ ਲੋਕ ਸੋਚਦੇ ਹਨ ਕਿ ਮਾਸਾਹਾਰੀ ਭੋਜਨ ਦੇ ਮੁਕਾਬਲੇ ਸ਼ਾਕਾਹਾਰੀ ਭੋਜਨ ਸਵਾਦ ਨਹੀਂ ਹੁੰਦਾ।

ਮਾਹਿਰਾਂ ਮੁਤਾਬਕ ਚੰਗੀ ਸਿਹਤ ਲਈ ਸਰੀਰ ਨੂੰ ਸਾਰੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਅਜਿਹੇ 'ਚ ਸਿਰਫ ਸ਼ਾਕਾਹਾਰੀ ਭੋਜਨ ਦੀ ਮਦਦ ਨਾਲ ਸਰੀਰ 'ਚ ਸਾਰੇ ਵਿਟਾਮਿਨਾਂ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਤਾਜ਼ੇ ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਖਾਣ ਨਾਲ ਤੁਸੀਂ ਫਿੱਟ ਰਹੋਗੇ। ਤਾਂ ਆਓ ਜਾਣਦੇ ਹਾਂ ਸ਼ਾਕਾਹਾਰੀ ਭੋਜਨ ਦਾ ਸੇਵਨ ਕਰਨ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ?

ਦਿਲ ਦੀ ਸਿਹਤ ਲਈ ਫਾਇਦੇਮੰਦ : 

ਇਸ ਗੱਲ ਤੋਂ ਸ਼ਾਇਦ ਹੀ ਕੋਈ ਅਣਜਾਣ ਹੋਵੇਗਾ ਕਿ ਗਲਤ ਖਾਣ-ਪੀਣ ਦੀਆਂ ਆਦਤਾਂ ਨਾਲ ਸਾਡੀ ਸਿਹਤ ਪ੍ਰਭਾਵਿਤ ਹੁੰਦੀ ਹੈ। ਜਿਸ ਕਾਰਨ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਦਸ ਦਈਏ ਕਿ ਸ਼ਾਕਾਹਾਰੀ ਭੋਜਨ ਦਾ ਸੇਵਨ ਦਿਲ ਦੀ ਸਿਹਤ ਨੂੰ ਵਧਾਵਾ ਦੇਣ 'ਚ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਮਾਹਿਰਾਂ ਮੁਤਾਬਕ ਦਿਲ ਨੂੰ ਸਿਹਤਮੰਦ ਰੱਖਣ ਲਈ, ਤੁਸੀਂ ਫਾਈਬਰ ਨਾਲ ਭਰਪੂਰ ਭੋਜਨ ਜਿਵੇਂ ਕਿ ਸਾਬਤ ਅਨਾਜ, ਅਖਰੋਟ, ਫਲੀਆਂ ਆਦਿ ਦਾ ਸੇਵਨ ਕਰ ਸਕਦੇ ਹੋ। ਇਹ ਕੋਲੈਸਟ੍ਰੋਲ ਦੀ ਸਮੱਸਿਆ ਨੂੰ ਕੰਟਰੋਲ ਕਰਕੇ ਤੁਹਾਡੇ ਦਿਲ ਦੀ ਰੱਖਿਆ ਕਰਦੇ ਹਨ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ, ਉਹ ਸ਼ਾਕਾਹਾਰੀ ਭੋਜਨ ਦਾ ਸੇਵਨ ਕਰਕੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹਨ। ਕਿਉਂਕਿ ਇਸ 'ਚ ਫੈਟ ਅਤੇ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਆਮ ਰੱਖਣ 'ਚ ਮਦਦ ਕਰਦੀ ਹੈ। ਨਾਲ ਹੀ ਸ਼ਾਕਾਹਾਰੀ ਭੋਜਨ 'ਚ ਸ਼ਾਮਲ ਕਈ ਫਲ ਅਤੇ ਸਬਜ਼ੀਆਂ ਪੋਟਾਸ਼ੀਅਮ ਨਾਲ ਭਰਪੂਰ ਹੁੰਦੀਆਂ ਹਨ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦੀਆਂ ਹਨ।

ਹੱਡੀਆਂ ਨੂੰ ਸਿਹਤਮੰਦ ਰੱਖਣ ਲਈ ਫਾਇਦੇਮੰਦ : 

ਮਾਹਿਰਾਂ ਮੁਤਾਬਕ ਜੋ ਲੋਕ ਸ਼ਾਕਾਹਾਰੀ ਭੋਜਨ ਦਾ ਸੇਵਨ ਕਰਕੇ ਹਨ ਉਨ੍ਹਾਂ ਨੂੰ ਹੱਡੀਆਂ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਕਿਉਂਕਿ ਦੁੱਧ, ਪਨੀਰ, ਮੇਵੇ, ਟੋਫੂ, ਸੋਇਆਬੀਨ ਅਤੇ ਹਰੀਆਂ ਸਬਜ਼ੀਆਂ 'ਚ ਕੈਲਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ। ਜਿਸ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ।

ਭਾਰ ਘਟਾਉਣ 'ਚ ਮਦਦਗਾਰ : 

ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਾਕਾਹਾਰੀ ਖੁਰਾਕ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਉਂਕਿ ਸ਼ਾਕਾਹਾਰੀ ਭੋਜਨ ਭਾਰ ਨੂੰ ਬਣਾਈ ਰੱਖਣ 'ਚ ਮਦਦਗਾਰ ਹੁੰਦੇ ਹੈ। ਮਾਸਾਹਾਰੀ ਭੋਜਨ ਜਿਵੇਂ ਚਿਕਨ, ਮੱਛੀ ਆਦਿ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਨੂੰ ਖਾਣ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ।

ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ਕਰਨ ਲਈ ਫਾਇਦੇਮੰਦ : 

ਸ਼ੂਗਰ ਦੇ ਮਰੀਜ਼ਾਂ ਨੂੰ ਸ਼ਾਕਾਹਾਰੀ ਖੁਰਾਕ ਦੀ ਪਾਲਣਾ ਕਰਨੀ ਚਾਹੀਦੀ ਹੈ। ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਰੱਖਣ ਲਈ ਸਾਬਤ ਅਨਾਜ, ਦਾਲਾਂ ਅਤੇ ਹਰੀਆਂ ਸਬਜ਼ੀਆਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ। ਉਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਹੁੰਦਾ ਹੈ।

ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ : Skin Care Tips : ਘਰ 'ਚ ਹੀ ਮਿਲੇਗੀ ਗਲੋਇੰਗ ਸਕਿਨ, ਸਕਿਨ ਕੇਅਰ 'ਚ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Related Post