Aadhaar Number Online : ਜੇਕਰ ਤੁਸੀਂ ਭੁੱਲ ਗਏ ਹੋ ਆਪਣਾ ਆਧਾਰ ਨੰਬਰ ਤਾਂ ਚਿੰਤਾ ਨਾ ਕਰੋ, ਇਸ ਤਰ੍ਹਾਂ ਸਕਦੇ ਹੋ ਲੱਭ

ਜੇਕਰ ਤੁਸੀਂ ਵੀ ਆਪਣੇ ਅਧਾਰ ਕਾਰਡ ਦਾ ਨੰਬਰ ਭੁੱਲ ਗਏ ਹੋ ਤਾਂ ਇਸ ਨੂੰ ਤੁਸੀਂ ਅਸਾਨੀ ਨਾਲ ਆਨਲਾਈਨ ਲੱਭ ਸਕਦੇ ਹੋ। ਪੜ੍ਹੋ ਪੂਰੀ ਖਬਰ...

By  Dhalwinder Sandhu August 25th 2024 09:48 AM

How to Find Aadhaar Number Online : ਇਸ ਗੱਲ ਤੋਂ ਕੋਈ ਅਣਜਾਣ ਨਹੀਂ ਹੋਵੇਗਾ ਕਿ ਅੱਜਕਲ੍ਹ ਹਰ ਸਰਕਾਰੀ ਕੰਮ ਲਈ ਪਛਾਣ ਅਤੇ ਪਤੇ ਦੇ ਸਬੂਤ ਲਈ ਆਧਾਰ ਕਾਰਡ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ 'ਚ ਜੇਕਰ ਕਿਸੇ ਦਾ ਆਧਾਰ ਕਾਰਡ ਗੁੰਮ ਹੋ ਜਾਂਦਾ ਹੈ, ਤਾਂ ਬਹੁਤ ਪ੍ਰੇਸ਼ਾਨੀ ਹੋ ਜਾਂਦੀ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਨੰਬਰ ਯਾਦ ਨਹੀਂ ਹੁੰਦਾ ਅਤੇ ਉਸੇ ਸਮੇਂ ਉਸ ਦੀ ਲੋੜ ਪੈ ਜਾਂਦੀ ਹੈ। ਅਜਿਹੇ 'ਚ ਜੇਕਰ ਤੁਹਾਡੇ ਨਾਲ ਵੀ ਕਦੇ ਅਜਿਹਾ ਹੋਇਆ ਹੈ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਤਰੀਕੇ ਬਾਰੇ ਦੱਸਾਂਗੇ, ਜਿਸ ਰਾਹੀਂ ਤੁਸੀਂ ਔਨਲਾਈਨ ਆਪਣੇ ਆਧਾਰ ਕਾਰਡ ਦੇ ਨੰਬਰ ਦਾ ਪਤਾ ਲਗਾ ਸਕੋਗੇ। ਤਾਂ ਆਓ ਜਾਣਦੇ ਹਾਂ ਉਸ ਤਰੀਕੇ ਬਾਰੇ।

ਔਨਲਾਈਨ ਆਧਾਰ ਕਾਰਡ ਦੇ ਨੰਬਰ ਦਾ ਪਤਾ ਲਗਾਉਣ ਦਾ ਆਸਾਨ ਤਰੀਕਾ

  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾ UIDAI ਦੀ ਅਧਿਕਾਰਤ ਵੈੱਬਸਾਈਟ (https://myaadhaar.uidai.gov.in/retrieve-eid-uid) 'ਤੇ ਜਾਣਾ ਹੋਵੇਗਾ।
  • ਫਿਰ ਆਧਾਰ ਕਾਰਡ 'ਚ ਦਰਜ਼ ਨਾਮ, ਮੋਬਾਈਲ ਨੰਬਰ ਅਤੇ ਕੈਪਚਾ ਦਰਜ ਕਰਨਾ ਹੋਵੇਗਾ।
  • ਇਸ ਤੋਂ ਬਾਅਦ Send OTP ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  • ਜਿਵੇਂ ਹੀ ਤੁਸੀਂ OTP ਦਰਜ਼ ਕਰੋਗੇ, ਤੁਹਾਡੇ ਆਧਾਰ ਨਾਲ ਜੁੜੀ ਹਰ ਜਾਣਕਾਰੀ ਤੁਹਾਨੂੰ ਅਗਲੇ ਪੰਨੇ 'ਤੇ ਦਿਖਾਈ ਦੇਵੇਗੀ।
  • ਅੰਤ 'ਚ ਤੁਸੀਂ ਇੱਥੋਂ ਆਪਣਾ ਆਧਾਰ ਕਾਰਡ ਵੀ ਡਾਊਨਲੋਡ ਕਰ ਸਕਦੇ ਹੋ।

ਧਿਆਨ ਯੋਗ ਗੱਲ

ਘੁਟਾਲੇ ਜਾਂ ਧੋਖਾਧੜੀ ਤੋਂ ਬਚਣ ਲਈ, ਤੁਸੀਂ ਮਾਸਕ ਆਧਾਰ ਕਾਰਡ ਦੀ ਵਰਤੋਂ ਕਰ ਸਕਦੇ ਹੋ। ਕਿਉਂਕਿ ਮਾਸਕ ਆਧਾਰ ਕਾਰਡ 'ਤੇ ਆਧਾਰ ਨੰਬਰ ਪੂਰੀ ਤਰ੍ਹਾਂ ਦਿਖਾਈ ਨਹੀਂ ਦਿੰਦਾ। ਇਸ 'ਚ ਕੁਝ ਕੱਟਿਆ ਹੋਇਆ ਆਧਾਰ ਕਾਰਡ ਨੰਬਰ ਹੁੰਦਾ ਹੈ। ਇਸ ਆਧਾਰ ਕਾਰਡ ਦੀ ਵਰਤੋਂ ਤੁਸੀਂ ਉੱਥੇ ਕਰ ਸਕਦੇ ਹੋ, ਜਿੱਥੇ ਤੁਹਾਨੂੰ ਥੋੜਾ ਜਾ ਵੀ ਸ਼ੱਕ ਮਹਿਸੂਸ ਹੁੰਦਾ ਹੈ। ਮਾਸਕ ਆਧਾਰ 'ਚ ਆਧਾਰ ਕਾਰਡ ਦੇ ਸਿਰਫ ਆਖਰੀ 4 ਅੰਕ ਹੀ ਦਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ : Plastic notes : ਦਸੰਬਰ 'ਚ ਜਾਰੀ ਹੋਣਗੇ 5000 ਰੁਪਏ ਦੇ ਨੋਟ, ਸੈਂਟਰਲ ਬੈਂਕ ਨੇ ਕੀਤਾ ਵੱਡਾ ਐਲਾਨ

Related Post