Most Smelly Fruit in World: ਇਹ ਹੈ ਦੁਨੀਆ ਦਾ ਸਭ ਤੋਂ ਬਦਬੂਦਾਰ ਫਲ, ਜਾਣੋ ਇਸ ਫਲ ਦੀ ਖਾਸੀਅਤ
ਤੁਸੀਂ ਸਾਰੀਆਂ ਨੇ ਆਪਣੀ ਜਿੰਦਗੀ ਵਿਚ ਬਹੁਤ ਫਲਾਂ ਨੂੰ ਦੇਖਿਆ ਅਤੇ ਸੁਣਿਆ ਹੋਵੇਗਾ। ਪਰ ਕਿ ਤੁਸੀਂ ਅਜਿਹੇ ਫਲ ਬਾਰੇ ਸੁਣਿਆ ਹੈ ਜਿਸਦੀ ਬਦਬੂ ਗੰਦੇ ਨਾਲੇ ਤੋਂ ਵੀ ਹੁੰਦੀ ਵੱਧ ਹੈ।
Most Smelly Fruit in World: ਤੁਸੀਂ ਸਾਰੀਆਂ ਨੇ ਆਪਣੀ ਜਿੰਦਗੀ ਵਿਚ ਬਹੁਤ ਫਲਾਂ ਨੂੰ ਦੇਖਿਆ ਅਤੇ ਸੁਣਿਆ ਹੋਵੇਗਾ। ਪਰ ਕਿ ਤੁਸੀਂ ਅਜਿਹੇ ਫਲ ਬਾਰੇ ਸੁਣਿਆ ਹੈ ਜਿਸਦੀ ਬਦਬੂ ਗੰਦੇ ਨਾਲੇ ਤੋਂ ਵੀ ਹੁੰਦੀ ਵੱਧ ਹੈ। ਜੇਕਰ ਤੁਹਾਡਾ ਜਵਾਬ ਨਾ ਹੈ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਫਲ ਬਾਰੇ ਦੱਸਣ ਜਾ ਰਹੇ ਹਨ ਜਿਸਦਾ ਨਾਂ ਡੁਰੀਅਨ ਹੈ। ਡੁਰੀਅਨ ਨੂੰ ਦੁਨੀਆ ਦੇ ਸਭ ਤੋਂ ਬਦਬੂਦਾਰ ਫਲ ਵਜੋਂ ਜਾਣਿਆ ਜਾਂਦਾ ਹੈ। ਇਹ ਫਲ ਅੰਬ ਜਿੰਨਾ ਸਵਾਦਿਸ਼ਟ ਨਹੀਂ ਹੈ ਪਰ ਇਸ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਡੁਰੀਅਨ ਫਲ ਵਿੱਚ ਅਜਿਹਾ ਕੀ ਹੈ ਕਿ ਬਦਬੂਦਾਰ ਹੋਣ ਦੇ ਬਾਵਜੂਦ ਲੋਕ ਇਸਨੂੰ ਫਲਾਂ ਦਾ ਰਾਜਾ ਕਹਿ ਰਹੇ ਹਨ।
ਆਓ ਜਾਣਦੇ ਹਾਂ ਡੂਰਿਅਨ ਦੀ ਖਾਸੀਅਤ ਬਾਰੇ, ਡੁਰੀਅਨ ਕਿਸ ਤਰ੍ਹਾਂ ਦਾ ਹੁੰਦਾ ਹੈ? ਡੁਰੀਅਨ ਫਲ ਦੀ ਕੀਮਤ ਕੀ ਹੈ? ਡੁਰੀਅਨ ਫਲ ਕਿੱਥੇ ਪਾਇਆ ਜਾਂ ਉਗਾਇਆ ਜਾਂਦਾ ਹੈ?
'ਫਲਾਂ ਦੇ ਰਾਜਾ' ਵਜੋਂ ਜਾਣੇ ਜਾਂਦੇ ਡੁਰੀਅਨ ਦੇਖਣ 'ਚ ਭਾਵੇਂ ਸਾਧਾਰਨ ਲੱਗਦਾ ਹੈ ਪਰ ਇਕ ਪੱਖੋਂ ਇਹ ਵਿਲੱਖਣ ਹੈ। ਇਹ ਦੁਨੀਆ ਦਾ ਸਭ ਤੋਂ ਬਦਬੂਦਾਰ ਫਲ ਹੈ। ਡੁਰੀਅਨ ਬਾਹਰੋਂ ਕਠੋਰ ਦਿਖਾਈ ਦਿੰਦਾ ਹੈ ਪਰ ਅੰਦਰੋਂ ਪੀਲਾ ਅਤੇ ਨਰਮ ਹੁੰਦਾ ਹੈ। ਦੁਨੀਆ ਵਿੱਚ ਅਜਿਹੇ ਬਹੁਤ ਸਾਰੇ ਫਲ ਹਨ, ਜਿਨ੍ਹਾਂ ਦੀ ਮਹਿਕ ਨਾਲ ਮਨੁੱਖ ਉਨ੍ਹਾਂ ਵੱਲ ਖਿੱਚਿਆ ਜਾਂਦਾ ਹੈ।
ਅਕਸਰ ਲੋਕਾਂ ਨੂੰ ਅੰਬ ਦੀ ਮਹਿਕ ਤੋਂ ਪਤਾ ਲੱਗਦਾ ਹੈ ਕਿ ਇਹ ਅੰਦਰੋਂ ਕਿੰਨਾ ਪੱਕਾ ਹੈ ਅਤੇ ਇਸ ਦਾ ਸਵਾਦ ਕੀ ਹੋਵੇਗਾ? ਇਸੇ ਤਰ੍ਹਾਂ ਬਾਕੀ ਫਲਾਂ ਨਾਲ ਵੀ ਅਜਿਹਾ ਹੁੰਦਾ ਹੈ। ਅੰਗੂਰ ਹੋਵੇ, ਸੇਬ, ਨਾਸ਼ਪਾਤੀ, ਤਰਬੂਜ, ਖਰਬੂਜਾ ਇਨ੍ਹਾਂ ਸਾਰਿਆਂ ਦੀ ਮਹਿਕ ਅਤੇ ਸੁਆਦ ਬਹੁਤ ਹੀ ਵਧੀਆ ਹੁੰਦਾ ਹੈ। ਡੁਰੀਅਨ ਫਲ ਇਨ੍ਹਾਂ ਸਾਰੇ ਫਲਾਂ ਦੇ ਬਿਲਕੁਲ ਉਲਟ ਹੈ। ਖੁਸ਼ਬੂਦਾਰ ਫਲਾਂ ਦੀ ਸੂਚੀ ਵਿੱਚ ਡੁਰੀਅਨ ਦਾ ਨਾਮ ਦੂਰ-ਦੂਰ ਤੱਕ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਇਹ ਫਲ ਦੁਨੀਆ ਦਾ ਸਭ ਤੋਂ ਬਦਬੂਦਾਰ ਫਲ ਹੈ। ਇਸ ਕਾਰਨ ਕਈ ਦੇਸ਼ਾਂ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਭ ਦੇ ਬਾਵਜੂਦ ਇਹ ਫਲ ਬਹੁਤ ਮਹਿੰਗਾ ਵਿਕਦਾ ਹੈ।
ਸਵਾਦ ਅਤੇ ਦਿੱਖ ਕਿਵੇਂ ਹੈ?
ਡੂਰਿਅਨ ਬਾਹਰੋਂ ਹਰੇ ਰੰਗ ਦੇ ਜੈਕਫਰੂਟ ਵਰਗਾ ਲੱਗਦਾ ਹੈ ਪਰ ਅੰਦਰੋਂ ਬਹੁਤ ਨਰਮ ਅਤੇ ਪੀਲਾ ਹੁੰਦਾ ਹੈ। ਇਹ ਫਲ ਦੱਖਣ-ਪੂਰਬੀ ਏਸ਼ੀਆ ਵਿੱਚ ਬਹੁਤ ਆਮ ਹੈ ਅਤੇ ਆਸਾਨੀ ਨਾਲ ਉਪਲਬਧ ਹੈ। ਇਸ ਦੀ ਬਦਬੂ ਇੰਨੀ ਭੈੜੀ ਹੈ ਕਿ ਲੋਕਾਂ ਨੇ ਇਸ ਦੀ ਤੁਲਨਾ ਗਟਰਾਂ ਦੀ ਬਦਬੂ, ਮਨੁੱਖੀ ਮਲ-ਮੂਤਰ ਅਤੇ ਗੰਦੇ ਪਸੀਨੇ ਵਾਲੇ ਜੁਰਾਬਾਂ ਨਾਲ ਵੀ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਗਟਰ 'ਚ ਵੀ ਇਸ ਫਲ ਜਿੰਨੀ ਬਦਬੂ ਨਹੀਂ ਆਉਂਦੀ। ਇਸਦੀ ਬਦਬੂਦਾਰ ਤਸਵੀਰ ਦੇ ਕਾਰਨ, ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਹਾਂਗਕਾਂਗ ਵਰਗੀਆਂ ਕਈ ਥਾਵਾਂ 'ਤੇ ਡੁਰੀਅਨ 'ਤੇ ਪਾਬੰਦੀ ਹੈ। ਇਸ ਫਲ ਦੇ ਕੰਡੇ ਵੀ ਇੰਨੇ ਖਤਰਨਾਕ ਹੁੰਦੇ ਹਨ ਕਿ ਕੋਈ ਵੀ ਇਸ ਨਾਲ ਜ਼ਖਮੀ ਹੋ ਸਕਦਾ ਹੈ। ਇਸ ਦੇ ਸਵਾਦ ਦੀ ਗੱਲ ਕਰੀਏ ਤਾਂ ਇਹ ਬਿਲਕੁਲ ਬਕਵਾਸ ਹੈ, ਇਸ ਨੂੰ ਚੱਖਣ ਤੋਂ ਬਾਅਦ ਤੁਹਾਨੂੰ ਉਲਟੀ ਆ ਜਾਵੇਗੀ।
ਬਦਬੂਦਾਰ ਕਿਉਂ ਹੈ?
ਇੱਕ ਖੋਜ ਦੇ ਅਨੁਸਾਰ, ਡੁਰੀਅਨ ਵਿੱਚ 44 ਵੱਖ-ਵੱਖ ਤਰ੍ਹਾਂ ਦੇ ਰਸਾਇਣਕ ਮਿਸ਼ਰਣ ਪਾਏ ਜਾਂਦੇ ਹਨ ਜੋ ਬਦਬੂ ਪੈਦਾ ਕਰਦੇ ਹਨ। ਇਨ੍ਹਾਂ ਵਿੱਚੋਂ ਤਿੰਨ ਅਜਿਹੇ ਮਿਸ਼ਰਣ ਹਨ ਜੋ ਪਹਿਲੀ ਵਾਰ ਕਿਸੇ ਕੁਦਰਤੀ ਪਦਾਰਥ ਵਿੱਚ ਸ਼ਾਇਦ ਹੀ ਮਿਲੇ ਹੋਣ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਗੰਧ ਕਿਸੇ ਇਕ ਮਿਸ਼ਰਣ ਕਾਰਨ ਨਹੀਂ, ਸਗੋਂ ਸਾਰੇ ਮਿਸ਼ਰਣਾਂ ਦੇ ਇਕੱਠੇ ਹੋਣ ਕਾਰਨ ਆਉਂਦੀ ਹੈ। ਵਿਗਿਆਨੀਆਂ ਨੇ ਦੱਸਿਆ ਕਿ ਇਸ ਫਲ ਵਿੱਚ ਸ਼ਹਿਦ, ਭੁੰਨਿਆ ਪਿਆਜ਼, ਗੰਧਕ, ਕਾਰਾਮਲ, ਸੂਪ ਸੀਜ਼ਨਿੰਗ, ਸੜੇ ਅੰਡੇ, ਸੜੀ ਗੋਭੀ ਅਤੇ ਸੜੇ ਫਲ ਵਰਗੇ ਮਿਸ਼ਰਣ ਹੁੰਦੇ ਹਨ, ਜਿਸ ਕਾਰਨ ਇਸ ਫਲ ਵਿੱਚ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ।
ਕਿੰਨੀ ਕੀਮਤ ਹੈ?
ਇਹ ਸਭ ਪੜ੍ਹ ਕੇ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਜੇਕਰ ਇਹ ਫਲ ਇੰਨਾ ਬਦਬੂਦਾਰ ਹੈ, ਕਈ ਥਾਵਾਂ 'ਤੇ ਇਸ 'ਤੇ ਪਾਬੰਦੀ ਲੱਗੀ ਹੋਈ ਹੈ ਤਾਂ ਕੋਈ ਇਸ ਨੂੰ ਕਿਉਂ ਖਰੀਦੇਗਾ। ਤੁਹਾਨੂੰ ਦੱਸ ਦੇਈਏ ਕਿ ਤੁਹਾਡੀ ਅਜਿਹੀ ਸੋਚ ਬਿਲਕੁਲ ਗਲਤ ਹੈ। ਸਾਲ 2019 ਵਿੱਚ, ਇੰਡੋਨੇਸ਼ੀਆ ਵਿੱਚ ਦੋ ਡੁਰੀਅਨ ਫਲ ਵੇਚੇ ਗਏ ਸਨ। ਉਸ ਸਮੇਂ ਇੱਕ ਡੁਰੀਅਨ ਫਲ ਦੀ ਕੀਮਤ 70 ਹਜ਼ਾਰ ਰੁਪਏ ਦੇ ਕਰੀਬ ਸੀ। ਕਈ ਲੋਕਾਂ ਨੇ ਇਸ ਫਲ ਨਾਲ ਸੈਲਫੀ ਵੀ ਲਈ। ਜਿਨ੍ਹਾਂ ਲੋਕਾਂ ਨੇ ਇਸ ਨੂੰ ਚੱਖਿਆ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਸਵਾਦ ਇਸ ਦੀ ਮਹਿਕ ਨਾਲੋਂ ਥੋੜ੍ਹਾ ਬਿਹਤਰ ਹੈ। ਇਸ ਤੋਂ ਇਲਾਵਾ ਡੂਰਿਅਨ ਅਨੀਮੀਆ ਨੂੰ ਦੂਰ ਕਰਨ, ਇਮਿਊਨਿਟੀ ਵਧਾਉਣ, ਹੱਡੀਆਂ ਨੂੰ ਮਜ਼ਬੂਤ ਕਰਨ, ਡਿਪ੍ਰੈਸ਼ਨ ਨੂੰ ਦੂਰ ਕਰਨ, ਬਲੱਡ ਪ੍ਰੈਸ਼ਰ ਨੂੰ ਬਰਕਰਾਰ ਰੱਖਣ, ਪ੍ਰਜਨਨ ਸ਼ਕਤੀ ਵਧਾਉਣ ਅਤੇ ਕੈਂਸਰ ਨਾਲ ਲੜਨ 'ਚ ਮਦਦਗਾਰ ਹੈ। ਇਸ ਵਿੱਚ ਕਈ ਵਿਟਾਮਿਨ, ਖਣਿਜ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ।
ਲੇਖਕ ਸਚਿਨ ਜਿੰਦਲ ਦੇ ਸਹਿਯੋਗ ਨਾਲ..
ਇਹ ਵੀ ਪੜ੍ਹੋ: Frozen Desserts: ਕੀ ਤੁਸੀਂ ਤਾਂ ਨਹੀਂ ਖਾ ਰਹੇ ਆਈਸਕ੍ਰੀਮ ਦੇ ਨਾਂ 'ਤੇ ਇਹ ਚੀਜ਼, ਸੱਚਾਈ ਉਡਾ ਦੇਵੇਗੀ ਹੋਸ਼!