ਸਰਕਾਰ ਖਿਲਾਫ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਹੱਲਾ ਬੋਲ, ਪੰਜਾਬ ’ਚ ਫ੍ਰੀ ਹੋਣਗੇ ਟੋਲ ਪਲਾਜ਼ਾ

By  Aarti December 15th 2022 11:23 AM

ਅੰਮ੍ਰਿਤਸਰ: ਪਿਛਲੇ ਕਈ ਦਿਨਾਂ ਤੋਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਡੀਸੀ ਦਫ਼ਤਰਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਹੁਣ ਕਿਸਾਨਾਂ ਨੇ ਆਪਣੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਦਿਆਂ ਇੱਕ ਮਹੀਨੇ ਲਈ ਟੋਲ ਪਲਾਜ਼ਾ ਨੂੰ ਫ੍ਰੀ ਕਰਨ ਦਾ ਐਲਾਨ ਕੀਤਾ ਹੈ। ਜਿਸ ਦੇ ਚੱਲਦੇ ਅੰਮ੍ਰਿਤਸਰ ਦੇ ਟੋਲ ਪਲਾਜ਼ਾ ਵਿਖੇ ਕਿਸਾਨ ਪਹੁੰਚ ਚੁੱਕੇ ਹਨ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਿਸਾਨ ਦੁਪਹਿਰ 1 ਵਜੇ ਤੱਕ ਅੰਮ੍ਰਿਤਸਰ ਦੇ ਸਾਰੇ ਟੋਲ ਪਲਾਜ਼ਿਆਂ ਦੇ ਬੈਰੀਕੇਡ ਖੋਲ੍ਹ ਦੇਣਗੇ, ਤਾਂ ਜੋ ਲੋਕ ਬਿਨਾਂ ਟੋਲ ਦਿੱਤੇ ਹੋਏ ਉੱਥੋਂ ਨਿਕਲ ਸਕਣ। ਕਿਸਾਨਾਂ ਦਾ ਇਹ ਪ੍ਰਦਰਸ਼ਨ 15 ਜਨਵਰੀ ਤੱਕ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫਤਰਾਂ ਅਤੇ ਮੰਤਰੀਆਂ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਉਨ੍ਹਾਂ ਵੱਲੋਂ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਉਨ੍ਹਾਂ ਨੇ ਹੁਣ ਟੋਲ ਪਲਾਜ਼ਿਆ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।

ਕਮੇਟੀ ਦੇ ਆਗੂ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ 18 ਥਾਵਾਂ ’ਤੇ ਸੜਕ ਨੂੰ ਟੋਲ ਫ੍ਰੀ ਕੀਤਾ ਜਾਣਗੇ। ਜਿਸਦੇ ਚੱਲਦੇ ਉਹ ਅੰਮ੍ਰਿਤਸਰ ਦੇ ਟੋਲ ਪਲਾਜ਼ਾ ਵਿਖੇ ਪਹੁੰਚੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਵੀ ਕੇਂਦਰ ਸਰਕਾਰ ਵਰਗੀਆਂ ਹੀ ਹਨ ਜਿਸ ਕਾਰਨ ਉਨ੍ਹਾਂ ਵੱਲੋਂ ਇਹ ਸੰਘਰਸ਼ ਕੀਤਾ ਜਾ ਰਿਹਾ ਹੈ। 

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਫ੍ਰੀ ਕੀਤੇ ਜਾਣਗੇ ਟੋਲ ਪਲਾਜ਼ੇ

ਅੰਮ੍ਰਿਤਸਰ

1-ਕੱਥੂਨੰਗਲ ਟੋਲ ਪਲਾਜ਼ਾ 

2-ਮਾਨਾਂਵਾਲਾ ਟੋਲ ਪਲਾਜ਼ਾ 

3-ਛਿੱਡਣ (ਅਟਾਰੀ) ਟੋਲ ਪਲਾਜ਼ਾ 

ਤਰਨਤਾਰਨ

1-ਉਸਮਾਂ ਟੋਲ ਪਲਾਜ਼ਾ 

2-ਮੰਨਣ ਟੋਲ ਪਲਾਜ਼ਾ

ਫਿਰੋਜ਼ਪੁਰ

1-ਗਿੱਦੜਪਿੰਡੀ ਟੋਲ ਪਲਾਜ਼ਾ 

2-ਫਿਰੋਜ਼ਸ਼ਾਹ ਟੋਲ ਪਲਾਜ਼ਾ 

 ਪਠਾਨਕੋਟ

1-ਦੀਨਾਨਗਰ ਟੋਲ ਪਲਾਜ਼ਾ

ਹੁਸ਼ਿਆਰਪੁਰ

1- ਮੁਕੇਰੀਆਂ ਟੋਲ ਪਲਾਜ਼ਾ 

2-ਚਿਲਾਂਗ ਟੋਲ ਪਲਾਜ਼ਾ 

3-ਚੱਬੇਵਾਲ ਟੋਲ ਪਲਾਜ਼ਾ 

4-ਮਾਨਸਰ ਟੋਲ ਪਲਾਜ਼ਾ

5-ਗੜ੍ਹਦੀਵਾਲਾ ਟੋਲ ਪਲਾਜ਼ਾ 

ਜਲੰਧਰ

1-ਚੱਕਬਾਹਮਣੀਆ ਟੋਲ ਪਲਾਜ਼ਾ 

ਕਪੂਰਥਲਾ

1-ਢਿੱਲਵਾਂ  ਟੋਲ ਪਲਾਜ਼ਾ

 ਮੋਗਾ

1-ਬਾਘਾ ਪੁਰਾਣਾ (ਸਿੰਘਾਵਾਲਾ)  ਟੋਲ ਪਲਾਜ਼ਾ 

ਫਾਜ਼ਿਲਕਾ

1-ਥੇ ਕਲੰਦਰ ਟੋਲ ਪਲਾਜ਼ਾ 

2-ਮਾਮੋਜਾਏ ਟੋਲ ਪਲਾਜ਼ਾ

ਇਹ ਵੀ ਪੜੋ: ਲਾਚੋਵਾਲ ਟੋਲ ਪਲਾਜਾ 14 ਦਸੰਬਰ ਦੀ ਰਾਤ ਨੂੰ 12 ਵਜੇ ਹੋਇਆ ਬੰਦ: ਡੀਸੀ

-ਰਿਪੋਰਟਰ ਮਨਿੰਦਰ ਮੋਂਗਾ ਦੇ ਸਹਿਯੋਗ ਨਾਲ...

Related Post