ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟੋਲ ਪਲਾਜ਼ਿਆਂ 'ਤੇ ਧਰਨਾ ਦੂਜੇ ਦਿਨ ਵੀ ਜਾਰੀ
ਚੰਡੀਗੜ੍ਹ: ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟੋਲ ਪਲਾਜ਼ਿਆ ਉੱਤੇ ਧਰਨਾ ਦੂਜੇ ਦਿਨ ਵੀ ਜਾਰੀ ਹੈ। ਸੰਘਰਸ਼ ਕਮੇਟੀ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਭਲਕੇ ਤੋਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਪੰਜਾਬ ਦੇ 13 ਜ਼ਿਲ੍ਹਿਆਂ ’ਚ 18 ਥਾਵਾਂ ’ਤੇ ਟੋਲ ਪਲਾਜ਼ਿਆਂ ਨੂੰ ਫ੍ਰੀ ਕੀਤਾ ਗਿਆ ਹੈ।
15 ਜਨਵਰੀ ਤੱਕ ਰਹਿਣਗੇ ਟੋਲ ਫਰੀ
ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਲੋਕਾਂ ਗੁੰਮਰਾਹ ਕਰ ਰਹੀ ਹੈ, ਉਨ੍ਹਾਂ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ। ਜਿਸ ਕਾਰਨ ਕਿਸਾਨ ਮੁੜ ਸੜਕਾਂ 'ਤੇ ਆ ਗਏ ਅਤੇ 15 ਜਨਵਰੀ ਤੱਕ ਟੋਲ ਪਲਾਜੇ ਫਰੀ ਕਰ ਦਿੱਤੇ ਹਨ। ਕਿਸਾਨ ਨੇ ਕਿਹਾ ਪੰਜਾਬ 'ਚ ਗੈਰ-ਕਾਨੂੰਨੀ ਟੋਲ ਲੋਕਾਂ ਤੋਂ ਵਸੂਲਿਆ ਜਾ ਰਿਹਾ ਹੈ, ਸਾਨੂੰ ਇਸ ਨੂੰ ਰੋਕਣਾ ਹੋਵੇਗਾ ਅਤੇ ਅਸੀਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੀਆਂ ਨੌਕਰੀਆਂ ਨੂੰ ਯਕੀਨੀ ਬਣਾਵਾਂਗੇ ਅਤੇ ਉਨ੍ਹਾਂ ਨੂੰ ਇਕ ਮਹੀਨੇ ਦੀ ਤਨਖਾਹ ਵੀ ਦੇਵਾਂਗੇ।
ਲੋਕਾਂ ਦੀ ਹੋ ਰਹੀ ਹੈ ਲੁੱਟ
ਕਿਸਾਨਾਂ ਦਾ ਕਹਿਣਾ ਹੈ ਕਿ ਬੀਤੇ ਸਮੇਂ ਦੌਰਾਨ ਟੋਲ ਪਲਾਜ਼ਾ ਟੈਕਸ ਮੁਕਤ ਰਹੇ ਸਨ ਪਰ ਬਾਅਦ ਵਿੱਚ ਕਈ ਥਾਵਾਂ ਤੋਂ ਟੋਲ ਸ਼ੁਰੂ ਹੋਣ ਉਪਰੰਤ 3 ਗੁਣਾ ਰੇਟ ਵੱਧਣ ਦੇ ਮਾਮਲੇ ਵੀ ਸਾਹਮਣੇ ਆਏ ਸਨ।
ਚੋਲਾਂਗ ਟੋਲ ਪਲਾਜ਼ਾ ਉੱਤੇ ਕਿਸਾਨ ਤੇ ਟੋਲ ਮੁਲਾਜ਼ਮ ਆਹਮੋ-ਸਾਹਮਣੇ
ਦੱਸ ਦੇਈਏ ਕਿ ਬੀਤੇ ਦਿਨ ਚੋਲਾਂਗ ਟੋਲ ਪਲਾਜ਼ਾ ਟੋਲ ਮੁਕਤ ਕਰਵਾਉਣ ਲਈ ਪਹੁੰਚੇ ਤਾਂ ਅੱਗੇ ਟੋਲ ਮੁਲਾਜ਼ਮ ਵੀ ਕਾਲੀਆਂ ਝੰਡੀਆਂ ਲੈ ਕੇ ਟੋਲ ਅੱਗੇ ਧਰਨੇ ਉਤੇ ਬੈਠ ਗਏ। ਟੋਲ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜੇਕਰ ਦੁਬਾਰਾ ਧਰਨਾ ਲੱਗ ਗਿਆ ਤਾਂ ਸਾਨੂੰ ਤਨਖਾਹਾਂ ਕਿੱਥੇ ਮਿਲਣਗੀਆਂ, ਜਿਸ ਤੋਂ ਬਾਅਦ ਕਿਸਾਨਾਂ ਅਤੇ ਟੋਲ ਮੁਲਾਜ਼ਮਾਂ ਵਿਚਾਲੇ ਝੜਪ ਹੋਈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਮੁਲਾਜ਼ਮਾਂ ਨੇ ਕਿਹਾ ਉਨ੍ਹਾਂ ਦੀ ਰੋਜ਼ੀ-ਰੋਟੀ ਉਤੇ ਲੱਤ ਨਾ ਮਾਰੀ ਜਾਵੇ। ਇਸ ਲਈ ਉਹ ਕਿਸਾਨਾਂ ਦਾ ਵਿਰੋਧ ਕਰ ਰਹੇ ਹਨ। ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਸੰਘਰਸ਼ ਦਾ ਵਿਰੋਧ ਕਰਨ ਵਾਲੇ ਟੋਲ ਮੁਲਾਜ਼ਮ ਨਹੀਂ ਸਥਾਨਕ ਵਿਧਾਇਕ ਦੇ ਕਰਿੰਦੇ ਹਨ।ਇਸ ਤੋਂ ਇਲਾਵਾ ਹੁਸ਼ਿਆਪੁਰ ਵਿਚ ਸਥਿਤ ਨੰਗਲ ਸ਼ਹੀਦਾਂ ਟੋਲ ਪਲਾਜ਼ਾ ਉਤੇ ਵੀ ਕਿਸਾਨ ਅਤੇ ਟੋਲ ਮੁਲਾਜ਼ਮ ਆਹਮੋ-ਸਾਹਮਣੇ ਹੋ ਗਏ। ਟੋਲ ਮੁਲਾਜ਼ਮਾਂ ਨੇ ਕਿਸਾਨਾਂ ਦੇ ਸੰਘਰਸ਼ ਦਾ ਵਿਰੋਧ ਕੀਤਾ। ਪੁਲਿਸ ਦੀ ਮੌਜੂਦਗੀ ਵਿਚ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਸੀ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਫ੍ਰੀ ਕੀਤੇ ਜਾਣਗੇ ਟੋਲ ਪਲਾਜ਼ੇ
ਅੰਮ੍ਰਿਤਸਰ
1-ਕੱਥੂਨੰਗਲ ਟੋਲ ਪਲਾਜ਼ਾ
2-ਮਾਨਾਂਵਾਲਾ ਟੋਲ ਪਲਾਜ਼ਾ
3-ਛਿੱਡਣ (ਅਟਾਰੀ) ਟੋਲ ਪਲਾਜ਼ਾ
ਤਰਨਤਾਰਨ
1-ਉਸਮਾਂ ਟੋਲ ਪਲਾਜ਼ਾ
2-ਮੰਨਣ ਟੋਲ ਪਲਾਜ਼ਾ
ਫਿਰੋਜ਼ਪੁਰ
1-ਗਿੱਦੜਪਿੰਡੀ ਟੋਲ ਪਲਾਜ਼ਾ
2-ਫਿਰੋਜ਼ਸ਼ਾਹ ਟੋਲ ਪਲਾਜ਼ਾ
ਪਠਾਨਕੋਟ
1-ਦੀਨਾਨਗਰ ਟੋਲ ਪਲਾਜ਼ਾ
ਹੁਸ਼ਿਆਰਪੁਰ
1- ਮੁਕੇਰੀਆਂ ਟੋਲ ਪਲਾਜ਼ਾ
2-ਚਿਲਾਂਗ ਟੋਲ ਪਲਾਜ਼ਾ
3-ਚੱਬੇਵਾਲ ਟੋਲ ਪਲਾਜ਼ਾ
4-ਮਾਨਸਰ ਟੋਲ ਪਲਾਜ਼ਾ
5-ਗੜ੍ਹਦੀਵਾਲਾ ਟੋਲ ਪਲਾਜ਼ਾ
ਜਲੰਧਰ
1-ਚੱਕਬਾਹਮਣੀਆ ਟੋਲ ਪਲਾਜ਼ਾ
ਕਪੂਰਥਲਾ
1-ਢਿੱਲਵਾਂ ਟੋਲ ਪਲਾਜ਼ਾ
ਮੋਗਾ
1-ਬਾਘਾ ਪੁਰਾਣਾ (ਸਿੰਘਾਵਾਲਾ) ਟੋਲ ਪਲਾਜ਼ਾ
ਫਾਜ਼ਿਲਕਾ
1-ਥੇ ਕਲੰਦਰ ਟੋਲ ਪਲਾਜ਼ਾ
2-ਮਾਮੋਜਾਏ ਟੋਲ ਪਲਾਜ਼ਾ