ਕਿਸਾਨ ਮਹਾਪੰਚਾਇਤ: ਭਲਕੇ ਦੇਸ਼ ਭਰ ਤੋਂ ਦਿੱਲੀ ਪਹੁੰਚਣਗੇ ਕਿਸਾਨ

ਕੱਲ੍ਹ 20 ਮਾਰਚ ਨੂੰ ਦਿੱਲੀ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਹੋਣ ਜਾ ਰਹੀ ਹੈ। ਦੇਸ਼ ਭਰ ਦੇ ਕਿਸਾਨ ਵੱਲੋਂ ਇਕੱਠੇ ਹੋ ਕੇ ਜਿਹੜੀ ਸੰਯੁਕਤ ਕਿਸਾਨ ਮੋਰਚਾ ਬਣਾਈ ਗਈ ਹੈ ਇਹ ਇਕੱਤਰਤਾ ਉਸ ਅਧੀਨ ਦੂਜੇ ਪੜਾਅ ਤਹਿਤ ਹੋਣ ਜਾ ਰਹੀ ਹੈ।

By  Jasmeet Singh March 19th 2023 05:23 PM -- Updated: March 19th 2023 05:24 PM

ਚੰਡੀਗੜ੍ਹ: ਕੱਲ੍ਹ 20 ਮਾਰਚ ਨੂੰ ਦਿੱਲੀ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਹੋਣ ਜਾ ਰਹੀ ਹੈ। ਦੇਸ਼ ਭਰ ਦੇ ਕਿਸਾਨ ਵੱਲੋਂ ਇਕੱਠੇ ਹੋ ਕੇ ਜਿਹੜੀ ਸੰਯੁਕਤ ਕਿਸਾਨ ਮੋਰਚਾ ਬਣਾਈ ਗਈ ਹੈ ਇਹ ਇਕੱਤਰਤਾ ਉਸ ਅਧੀਨ ਦੂਜੇ ਪੜਾਅ ਤਹਿਤ ਹੋਣ ਜਾ ਰਹੀ ਹੈ। 

ਕਿਸਾਨ ਆਗੂਆਂ ਦਾ ਕਹਿਣਾ ਕਿ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ, ਜਿਸ ਦੇ ਵਿਰੋਧ ਵਿੱਚ ਉਹ ਦਿੱਲੀ ਅਤੇ ਨੈਸ਼ਨਲ ਹਾਈਵੇ 'ਤੇ ਬੈਠ ਗਏ। ਤਕਰੀਬਨ 380 ਦਿਨ ਸੜਕਾਂ 'ਤੇ ਰਹੇ, 750 ਕਿਸਾਨ ਸ਼ਹੀਦ ਹੋਏ, ਫਿਰ ਨਵੰਬਰ 'ਚ ਮੋਦੀ ਨੇ ਕਾਨੂੰਨ ਨੂੰ ਵਾਪਸ ਲੈ ਲਏ । ਪਰ ਐਮ.ਐਸ.ਪੀ., ਬਿਜਲੀ ਦਾ ਬਿੱਲ, ਦਰਜ ਕੇਸ ਵਾਪਿਸ, ਅਤੇ ਹੋਰ ਮੁੱਦਿਆਂ 'ਤੇ ਸਰਕਾਰ ਨੇ ਲਿਖਤੀ ਦਿੱਤਾ ਪਰ ਕੁਝ ਨਹੀਂ ਕੀਤਾ, ਇਹ ਜੁਮਲਾ ਬਾਜ਼ੀ ਹੈ। 

ਕਿਸਾਨ ਆਗੂਆਂ ਮੁਤਾਬਕ ਅਸੀਂ ਇਨ੍ਹਾਂ ਮੰਗਾਂ ਨੂੰ ਲੈ ਕੇ ਅੱਗੇ ਵਧ ਰਹੇ ਹਾਂ, ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਦਿੱਲੀ ਆਉਣਗੇ, ਜਿਸ ਲਈ ਹੁਣ ਦੂਜੇ ਪੜਾਅ ਤਹਿਤ ਹਜ਼ਾਰਾਂ ਕਿਸਾਨ ਦਿੱਲੀ ਆ ਰਹੇ ਹਨ। 

ਕਿਸਾਨ ਆਗੂ ਦਰਸ਼ਨ ਪਾਲ ਦਾ ਕਹਿਣਾ ਕਿ ਸਾਡੇ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਗਈ, ਹੁਣ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਕੱਲ੍ਹ ਸਾਡੀ ਮਹਾਂਪੰਚਾਇਤ ਹੋਣ ਜਾ ਰਹੀ ਹੈ, ਪੰਜਾਬ ਦੇ ਹਾਲਾਤ ਦੇਖ ਕੇ ਪਤਾ ਨਹੀਂ ਕਿੰਨੇ ਲੋਕ ਆਉਣਗੇ, ਪਰ ਉਮੀਦ ਕਰਦੇ ਹਾਂ ਕਿ ਵੱਡੀ ਗਿਣਤੀ 'ਚ ਦਿੱਲੀ ਆ ਕੇ ਲੋਕ ਸਰਕਾਰ ਨੂੰ ਉਸਦੇ ਵਾਅਦੇ ਯਾਦ ਕਰਾਉਣਗੇ।

ਉਨ੍ਹਾਂ ਕਿਹਾ ਕਿ ਕੱਲ੍ਹ ਅਸੀਂ ਕੇਂਦਰ ਸਰਕਾਰ ਨੂੰ ਚੁਣੌਤੀ ਦੇਣ ਆ ਰਹੇ ਹਾਂ, ਪੂਰੇ ਦੇਸ਼ ਦੇ ਕਿਸਾਨ ਇੱਕਜੁੱਟ ਹੋ ਰਹੇ ਹਨ। ਅਜੈ ਮਿਸ਼ਰਾ ਟੈਨੀ ਅਜੇ ਵੀ ਮੰਤਰੀ ਮੰਡਲ ਵਿੱਚ ਹੈ, ਇਸਦਾ ਵੀ ਵਿਰੋਧ ਹੋਵੇਗਾ। ਮਿਸ਼ਨ 2023-24 ਸਿਆਸੀ ਪਾਰਟੀਆਂ ਲਈ ਚੁਣੌਤੀ ਹੋਣ ਵਾਲਾ ਹੈ।

ਆਗੂ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਸੀ.ਬੀ.ਆਈ ਨੇ ਸਾਡੇ ਦੋ ਕਿਸਾਨਾਂ ਦੇ ਘਰਾਂ 'ਤੇ ਛਾਪੇਮਾਰੀ ਕਰਕੇ ਘਟੀਆ ਅਨਾਜ ਸਪਲਾਈ ਕਰਨ ਦਾ ਦੋਸ਼ ਲਗਾਇਆ ਹੈ। ਜਿਸ ਤਹਿਤ ਹੁਣ ਸਤਨਾਮ ਸਿੰਘ ਬੇਹੜੂ ਅਤੇ ਹਰਿੰਦਰ ਸਿੰਘ ਲੱਖੋਵਾਲ ਨੂੰ ਬੇਲੋੜਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਅਸੀਂ ਇਸ ਮਹਾਂਪੰਚਾਇਤ 'ਚ ਇਸ ਦਾ ਵਿਰੋਧ ਕਰਾਂਗੇ ਅਤੇ ਅਸੀਂ ਸਰਕਾਰ ਨੂੰ ਇਸਦੀ ਚਿਤਾਵਨੀ ਦਿੰਦੇ ਹਾਂ।

Related Post