Kisan Mahapanchayat : ਰਾਕੇਸ਼ ਟਿਕੈਤ ਨੇ ਅਗਲੇ ਕਿਸਾਨ ਅੰਦੋਲਨ ਬਾਰੇ ਕੀਤਾ ਵੱਡਾ ਐਲਾਨ, ਜੋਗਿੰਦਰ ਸਿੰਘ ਉਗਰਾਹਾਂ ਤੋਂ ਸੁਣੋ ਵੱਖਰੀ ਮਹਾਂਪੰਚਾਇਤ ਦਾ ਕਾਰਨ
Rakesh Tikait Sandesh To Farmer : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਅਗਲਾ ਅੰਦੋਲਨ ਦਿੱਲੀ ਦੇ ਅੰਦਰ ਨਹੀਂ, ਸਗੋਂ ਦਿੱਲੀ ਤੋਂ ਬਾਹਰ ਕੇਐੱਮਪੀ ਐਕਸਪ੍ਰੈਸਵੇਅ 'ਤੇ ਹੋਵੇਗਾ।
Kisan Mahapanchayat at Tohana : ਹਰਿਆਣਾ ਦੇ ਫਤਿਹਾਬਾਦ 'ਚ ਸ਼ਨੀਵਾਰ ਨੂੰ ਟੋਹਾਣਾ 'ਚ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਅਗਲਾ ਅੰਦੋਲਨ ਦਿੱਲੀ ਦੇ ਅੰਦਰ ਨਹੀਂ, ਸਗੋਂ ਦਿੱਲੀ ਤੋਂ ਬਾਹਰ ਕੇਐੱਮਪੀ (ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ) 'ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਅੰਦੋਲਨ ਦਾ ਪੂਰਾ ਖਰੜਾ ਤਿਆਰ ਕਰ ਲਿਆ ਗਿਆ ਹੈ ਅਤੇ ਰਣਨੀਤੀ ਵੀ ਬਣਾ ਲਈ ਗਈ ਹੈ। ਟਿਕੈਤ ਨੇ ਇਹ ਬਿਆਨ ਕਿਸਾਨ ਮਹਾਪੰਚਾਇਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤਾ।
ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੂੰ ਜਲਦੀ ਹੀ ਦਿੱਲੀ ਵਿੱਚ ਮੀਟਿੰਗ ਸੱਦਣੀ ਪਵੇਗੀ। ਉਨ੍ਹਾਂ ਕਿਹਾ, “ਕੇਐਮਪੀ ਬੰਦ ਕਰਨ ਤੋਂ ਬਾਅਦ, ਪੂਰੀ ਦਿੱਲੀ ਠੱਪ ਹੋ ਜਾਵੇਗੀ। ਸਾਨੂੰ ਐੱਮਐੱਸਪੀ ਗਾਰੰਟੀ ਐਕਟ ਲਈ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇੱਕ ਵਿਚਾਰਧਾਰਾ ਦੇ ਤਹਿਤ ਇੱਕਜੁੱਟ ਕਰਨਾ ਹੋਵੇਗਾ।”
ਖਨੌਰੀ ਸੰਘਰਸ਼ ਦਾ ਦੱਸਿਆ ਕਿਸ ਨੂੰ ਹੋ ਰਿਹਾ ਫਾਇਦਾ ?
ਟਿਕੈਤ ਨੇ ਕਿਹਾ ਕਿ ਖਨੌਰੀ ਸਰਹੱਦ 'ਤੇ ਚੱਲ ਰਹੀ ਕਿਸਾਨਾਂ ਦੀ ਹੜਤਾਲ ਦਾ ਮੋਦੀ ਸਰਕਾਰ ਨੂੰ ਫਾਇਦਾ ਹੋ ਰਿਹਾ ਹੈ ਅਤੇ ਪੰਜਾਬ ਸਰਕਾਰ ਦਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਲੋਕ ਸੜਕਾਂ ਦੇ ਬੰਦ ਹੋਣ ਕਾਰਨ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਖਨੌਰੀ ਬਾਰਡਰ ਤੋਂ ਇਸ ਸਮੇਂ ਧਰਨਾ ਖਤਮ ਕੀਤਾ ਜਾਵੇ।
ਜੋਗਿੰਦਰ ਸਿੰਘ ਉਗਰਾਹਾਂ ਤੋਂ ਸੁਣੋ ਵੱਖਰੀ ਮਹਾਂਪੰਚਾਇਤ ਦਾ ਕਾਰਨ
ਫਤਿਹਾਬਾਦ ਦੇ ਟੋਹਾਣਾ 'ਚ ਕਿਸਾਨ ਮਹਾਪੰਚਾਇਤ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਵੱਡੇ ਆਗੂਆਂ ਵੱਲੋਂ ਅਗਲੇ ਕਿਸਾਨ ਅੰਦੋਲਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾ, ਹਰਿਆਣਾ ਕਿਸਾਨ ਆਗੂ ਜੋਗਿੰਦਰ ਨੈਨ ਸਮੇਤ ਕਈ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ।
ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਵੱਖ-ਵੱਖ ਤਰੀਕਿਆਂ ਨਾਲ ਆਪਣਾ ਅੰਦੋਲਨ ਚਲਾ ਰਹੇ ਹਨ। ਪੂਰੇ ਭਾਰਤ ਵਿੱਚ ਲਗਭਗ 700 ਕਿਸਾਨ ਸੰਗਠਨ ਹਨ ਅਤੇ ਉਹ ਜੁੜੇ ਹੋਏ ਹਨ। ਦਿੱਲੀ ਵਿੱਚ ਜਦੋਂ ਵੀ ਕੋਈ ਅੰਦੋਲਨ ਹੋਵੇਗਾ ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਨਜ਼ਰ ਆਉਣਗੀਆਂ ਅਤੇ ਸਾਰੇ ਇਕੱਠੇ ਹੋ ਕੇ ਵਿਰੋਧ ਕਰਨਗੇ।