ਕਿਸਾਨੀ ਅੰਦੋਲਨ ਨੂੰ ਲੈ ਕੇ ਹਰਿਆਣਾ ਦੇ ਮੰਤਰੀ ਵਿੱਜ ਦਾ ਵਿਵਾਦ ਬਿਆਨ, ਦੇਖੋ ਕੀ ਕਿਹਾ

By  KRISHAN KUMAR SHARMA February 13th 2024 06:32 PM

ਚੰਡੀਗੜ੍ਹ: ਹੱਕੀ ਮੰਗਾਂ ਲਈ ਅੰਦੋਲਨ (kisaan-andooln-20) ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਅਤੇ ਕੇਂਦਰ ਸਰਕਾਰ ਵੱਲੋਂ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਨਾਏ ਜਾ ਰਹੇ ਹਨ, ਪਰ ਫਿਰ ਵੀ ਕਿਸਾਨ ਡਟੇ ਹੋਏ ਹਨ। ਜਿਥੇ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਰਹੀਆਂ ਹਨ, ਉਥੇ ਹੀ ਹਰਿਆਣਾ ਦੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਵਿਵਾਦਤ ਬਿਆਨ ਸਾਹਮਣੇ ਆਇਆ ਹੈ, ਜੋ ਕਿ ਕਿਸਾਨੀ ਅੰਦੋਲਨ (chalo-delhi-protest) ਨੂੰ ਲੈ ਕੇ ਸਵਾਲ ਖੜੇ ਕਰ ਰਿਹਾ ਹੈ।

ਕਿਸਾਨ ਦਾ ਦਿੱਲੀ ਜਾਣਾ ਸਮਝ ਤੋਂ ਪਰ੍ਹੇ: ਵਿੱਜ

ਗ੍ਰਹਿ ਮੰਤਰੀ ਅਨਿਲ ਵਿੱਜ (anil vij) ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਕਿਸਾਨੀ ਮੰਗਾਂ ਹੱਲ ਕਰਨ ਲਈ ਵਚਨਬੱਧ ਹੈ ਅਤੇ ਇਸ ਤੋਂ ਪਹਿਲਾਂ ਦੋ ਵਾਰ ਮੀਟਿੰਗ ਵੀ ਹੋ ਚੁੱਕੀ ਹੈ। ਇਸਤੋਂ ਇਲਾਵਾ ਹੁਣ ਵੀ ਕਿਸਾਨ ਜਦੋਂ ਦਿੱਲੀ ਜਾ ਰਹੇ ਹਨ। ਜੇਕਰ ਉਹ ਮੰਗਾਂ ਹੱਲ ਕਰਵਾਉਣ ਲਈ ਹੀ ਜਾ ਰਹੇ ਹਨ ਤਾਂ ਕੇਂਦਰ ਸਰਕਾਰ ਦੇ ਮੰਤਰੀ ਜਦੋਂ ਇਥੇ ਚੰਡੀਗੜ੍ਹ ਆ ਰਹੇ ਹਨ, ਫਿਰ ਸਮਝ ਤੋਂ ਪਰੇ ਹੈ ਕਿ ਉਹ ਕਿਉਂ ਦਿੱਲੀ ਜਾ ਰਹੇ ਹਨ?

''ਅੰਦੋਲਨ ਦਾ ਮਕਸਦ ਕੁੱਝ ਹੋਰ''

ਵਿੱਜ ਨੇ ਕਿਸਾਨੀ ਅੰਦੋਲਨ 'ਤੇ ਵਿਵਾਦਤ ਬਿਆਨ 'ਚ ਕਿਹਾ ਕਿ ਕਿਸਾਨਾਂ ਵੱਲੋਂ ਦਿੱਲੀ ਜਾਣਾ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਵੇਂ ਉਨ੍ਹਾਂ ਦਾ ਕੁੱਝ ਹੋਰ ਮਕਸਦ ਹੋਵੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਿਸੇ ਵੀ ਤਰ੍ਹਾਂ ਸ਼ਾਂਤੀ ਭੰਗ ਨਹੀਂ ਕੀਤੀ ਜਾਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਮੇਰਾ ਕਿਸਾਨਾਂ ਨੂੰ ਕਹਿਣਾ ਹੈ ਕਿ ਉਹ ਦਿੱਲੀ ਚਲੋ ਦਾ ਸੱਦਾ ਵਾਪਸ ਲੈ ਲੈਣ ਕਿਉਂਕਿ ਦਿੱਲੀ ਜਾਂ ਹਰਿਆਣਾ 'ਤੇ ਚੜ੍ਹਾਈ ਨਾਲ ਹੱਲ ਨਹੀਂ ਨਿਕਲਣ ਵਾਲਾ।

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰੀ ਹੈ ਕਿ ਕੇਂਦਰ ਸਰਕਾਰ ਗੱਲਬਾਤ ਲਈ ਦਿੱਲੀ ਤੋਂ ਚੱਲ ਕੇ ਇਥੇ ਆਈ ਹੈ ਤਾਂ ਫਿਰ ਇਹ ਆਪਣੀ ਗੱਲ ਦਿੱਲੀ ਜਾ ਕੇ ਕਿਸ ਨੂੰ ਸੁਣਾਉਣਾ ਚਾਹੁੰਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਸੂਬਾ ਸਰਹੱਦਾਂ 'ਤੇ ਸਾਡੇ ਅਧਿਕਾਰੀ ਪੂਰੀ ਤਰ੍ਹਾਂ ਕੰਟਰੋਲ ਰੱਖੇ ਹੋਏ ਹਨ। ਗੱਲਬਾਤ ਨਾਲ ਮਸਲੇ ਦੇ ਹੱਲ ਨਿਕਲਦਾ ਹੈ ਅਤੇ ਨਿਕਲੇਗਾ। ਇਸਤੋਂ ਇਲਾਵਾ ਕੇਂਦਰੀ ਮੰਤਰੀ ਅਰਜੁਨ ਮੁੰਡਾ ਵੀ ਗੱਲਬਾਤ ਲਈ ਤਿਆਰ ਹਨ।

Related Post